ਰਾਹੁਲ ਗਾਂਧੀ ਨੂੰ ਬਾਵਾ ਅਤੇ ਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਚਿੰਨ੍ਹ ਅਤੇ ਪੁਸਤਕ ਭੇਂਟ ਕੀਤੀ

Ludhiana Punjabi
  • ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਸਬੰਧੀ ਨਿਊਯਾਰਕ ‘ਚ ਪੰਜਾਬ ਅਤੇ ਹਰਿਆਣਾ ਦੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਰਾਜਾ ਵੜਿੰਗ ਅਤੇ ਹੁੱਡਾ ਦੀ ਪ੍ਰਧਾਨਗੀ ਹੇਠ ਹੋਈ
  • ਰਾਹੁਲ ਗਾਂਧੀ ਦੇ ਹੱਥਾਂ ਪ੍ਰਵਾਸੀ ਭਾਰਤੀ ਦੇਸ਼ ਦਾ ਭਵਿੱਖ ਸੁਰੱਖਿਅਤ ਸਮਝਦੇ ਹਨ- ਬਾਵਾ, ਗਿੱਲ
  • ਜਦੋਂ ਯੂਥ ਨੇਤਾ ਵਿੱਕੀ ਦੇ ਟਰੱਕ ਵਿਚ ਰਾਹੁਲ ਗਾਂਧੀ ਨੇ ਤਿੰਨ ਘੰਟੇ ਕੀਤਾ ਸਫਰ, ਮੂਸੇਵਾਲਾ ਦਾ 295 ਗੀਤ ਸੁਣਿਆ ਅਤੇ ਪੰਜਾਬ ਦੀਆਂ ਗੱਲਾਂ ਕੀਤੀਆਂ

DMT : ਲੁਧਿਆਣਾ : (04 ਜੂਨ 2023) : – ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਸਬੰਧੀ ਨਿਊਯਾਰਕ ਦੇ ਹੋਟਲ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਦਪਿੰਦਰ ਹੁੱਡਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਦਾ ਆਯੋਜਨ ਗੁਰਮੀਤ ਸਿੰਘ ਗਿੱਲ ਪ੍ਰਧਾਨ ਪੰਜਾਬ ਚੈਪਟਰ ਅਤੇ ਗੁਲਸ਼ਨ ਕੁਮਾਰ ਪ੍ਰਧਾਨ ਹਰਿਆਣਾ ਚੈਪਟਰ ਕਾਂਗਰਸ ਅਤੇ ਫੁੰਮਣ ਸਿੰਘ ਸੀਨੀਅਰ ਨੇਤਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮੇਂ ਮੀਟਿੰਗ ਵਿਚ ਪੰਜਾਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸੀਨੀਅਰ ਕਾਂਗਰਸੀ ਨੇਤਾ ਅਤੇ ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ. ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ, ਵਿਧਾਇਕ ਨੀਰਜ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਰਾਹੁਲ ਗਾਂਧੀ ਨੂੰ ਬਾਵਾ ਅਤੇ ਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਚਿੰਨ੍ਹ ਅਤੇ ਪੁਸਤਕ ਭੇਂਟ ਕੀਤੀ।

                        ਇਸ ਸਮੇਂ ਉਪਰੋਕਤ ਨੇਤਾਵਾਂ ਨੇ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਹੀ ਭਾਰਤ ਨੂੰ ਸੁਨਹਿਰੀ ਭਵਿੱਖ ਵੱਲ ਲਿਜਾ ਸਕਦੀ ਹੈ। ਉਹਨਾਂ ਕਿਹਾ ਕਿ ਫ਼ਿਰਕੂ ਲੋਕਾਂ ਤੋਂ ਭਾਰਤ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਆਈ.ਟੀ. ਯੁੱਗ ਦੀ ਸ਼ੁਰੂਆਤ ਸੈਮ ਪਟਰੌਦਾ ਦੇ ਸਹਿਯੋਗ ਨਾਲ ਰਜੀਵ ਗਾਂਧੀ ਨੇ ਕੀਤੀ ਜਿਸ ਨਾਲ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜਾ ਹੋਇਆ। ਉਹਨਾਂ ਕਿਹਾ ਕਿ ਭਾਰਤ ਦੀ ਪਹਿਚਾਣ ਅਨੇਕਾਂ ਧਰਮਾਂ, ਜਾਤੀਆਂ, ਭਾਸ਼ਾਵਾਂ, ਪਹਿਰਾਵਿਆਂ ਨਾਲ ਹੈ। ਇਸ ਰੰਗ ਬਿਰੰਗੇ ਗੁਲਦਸਤੇ ਨੂੰ ਕਾਂਗਰਸ ਪਾਰਟੀ ਹੀ ਹਰਿਆ ਭਰਿਆ ਰੱਖ ਸਕਦੀ ਹੈ। ਇਸ ਸਮੇਂ ਕਰਨਾਟਕ ਅਤੇ ਹਿਮਾਚਲ ਦੀ ਜਿੱਤ ‘ਤੇ ਕਾਂਗਰਸ ਹਾਈ ਕਮਾਂਡ ਨੂੰ ਵਧਾਈ ਦਿੱਤੀ ਅਤੇ ਛੱਤੀਸਗੜ੍ਹ ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਿੱਤ ਦੀ ਕਾਮਨਾ ਦੇ ਨਾਲ 2024 ‘ਚ ਰਾਹੁਲ ਗਾਂਧੀ ਦੇ ਦੇਸ਼ ਦੀ ਵਾਗਡੋਰ ਸੌਂਪਣ ਲਈ ਪ੍ਰਵਾਸੀ ਭਾਰਤੀਆਂ ਨੇ ਅਹਿਦ ਲਿਆ। ਇਸ ਸਮੇਂ ਰਾਹੁਲ ਗਾਂਧੀ ਨੇ ਯੂਥ ਨੇਤਾ ਵਿੱਕੀ ਦੇ ਟਰੱਕ ਵਿਚ ਤਿੰਨ ਘੰਟੇ ਸਫਰ ਕਰਦਿਆਂ ਸਿੱਧੂ ਮੂਸੇਵਾਲਾ ਦਾ 295 ਗੀਤ ਸੁਣਿਆ ਅਤੇ ਪੰਜਾਬ ਦੀਆਂ ਗੱਲਾਂ ਕੀਤੀਆਂ।

Leave a Reply

Your email address will not be published. Required fields are marked *