ਰਾਹੁਲ ਗਾਂਧੀ ਨੂੰ ਰਾਹਤ ਸੱਚ ਅਤੇ ਲੋਕਤੰਤਰ ਦੀ ਜਿੱਤ, ਤਾਨਾਸ਼ਾਹੀ ਤਾਕਤਾਂ ਦੀ ਹੋਈ ਹਾਰ- ਦਾਖਾ, ਬਾਵਾ

Ludhiana Punjabi
  • ਰਾਜਗੁਰੂ ਨਗਰ ਬਾਵਾ ਦੇ ਗ੍ਰਹਿ ਵਿਖੇ ਮਿਠਾਈਆਂ ਵੰਡ ਕੇ ਕੀਤੀਆਂ ਖ਼ੁਸ਼ੀਆਂ ਸਾਂਝੀਆਂ
  • ਅਦਾਲਤ ‘ਤੇ ਭਰੋਸਾ ਭਾਰਤੀ ਲੋਕਤੰਤਰ ਦੀਆਂ ਜੜਾਂ ਨੂੰ ਮਜ਼ਬੂਤ ਕਰਦਾ ਹੈ

DMT : ਲੁਧਿਆਣਾ : (05 ਅਗਸਤ 2023) : – ਅੱਜ ਭਾਰਤ ਦੇ ਯੁਵਾ ਨੇਤਾ ਅਤੇ ਦੇਸ਼ ਦਾ ਭਵਿੱਖ ਰਾਹੁਲ ਗਾਂਧੀ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਨੇ ਭਾਰਤੀ ਜੁਡੀਸ਼ਰੀ ਵਿਚ ਅਟੁੱਟ ਵਿਸ਼ਵਾਸ ਅਤੇ ਲੋਕਤੰਤਰ ਦੀਆਂ ਮਜ਼ਬੂਤ ਜੜਾਂ ਦਾ ਪ੍ਰਮਾਣ ਦਿੱਤਾ ਹੈ। ਉਪਰੋਕਤ ਫ਼ੈਸਲੇ ਨਾਲ ਭਾਰਤ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਅਤੇ INDIA ਮਜ਼ਬੂਤ ਹੋਇਆ ਹੈ। ਇਹ ਸ਼ਬਦ ਅੱਜ ਰਾਜਗੁਰੂ ਨਗਰ ਵਿਖੇ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਕਹੇ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਦੇ ਜਨਰਲ ਸਕੱਤਰ ਰੇਸ਼ਮ ਸੱਗੂ, ਕਾਂਗਰਸੀ ਨੇਤਾ ਅਨੂਪ ਜਿੰਦਲ, ਅਮਿਤ ਜਿੰਦਲ, ਮਨਦੀਪ ਸਿੰਘ ਚਾਨੇ, ਸੁਸ਼ੀਲ ਕੁਮਾਰ ਅਤੇ ਅੰਸ਼ ਜਿੰਦਲ ਯੂਥ ਨੇਤਾ ਹਾਜ਼ਰ ਸਨ।

                        ਇਸ ਸਮੇਂ ਦਾਖਾ ਅਤੇ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰਤ ਨੂੰ ਹਰ ਖੇਤਰ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਕੀਤਾ ਹੈ ਪਰ ਅੱਜ ਧਰਮ ਅਤੇ ਜਾਤੀ ਦੀ ਰਾਜਨੀਤੀ ਕਰਨ ਵਾਲੇ ਲੋਕ ਸਮਾਜ ਦੀਆਂ ਵੰਡੀਆਂ ਪਾ ਰਹੇ ਹਨ ਅਤੇ ਦੇਸ਼ ਦੇ ਪ੍ਰਮੁੱਖ ਖੇਤਰਾਂ ਰੇਲਵੇ, ਹਵਾਈ ਅੱਡੇ, ਬੰਦਰਗਾਹਾਂ, ਖਾਣਾ ਨੂੰ ਗਹਿਣੇ ਰੱਖ ਕੇ ਦੇਸ਼ ਨੂੰ ਦੀਵਾਲੀਏਪਨ  ਦੇ ਕੰਢੇ ‘ਤੇ ਖੜੇ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੀ ਦੂਰਅੰਦੇਸ਼ੀ ਸੋਚ, ਸਚਾਈ, ਸਪਸ਼ਟਤਾ ਅਤੇ ਸਾਦਗੀ ਵਿਚ ਦਿਖਾਈ ਦੇ ਰਿਹਾ ਹੈ।

Leave a Reply

Your email address will not be published. Required fields are marked *