ਵਿਜੀਲੈਂਸ ਰਿਸ਼ਵਤਖੋਰ ਤਹਿਸੀਲਦਾਰਾਂ ਦੇ ਨਾਲ ਰਿਸ਼ਵਤਖੋਰ ‘ ਆਪ ‘ ਵਿਧਾਇਕਾਂ ਅਤੇ ਨੇਤਾਵਾਂ ਦੀ ਲਿਸਟ ਵੀ ਜਨਤਕ ਕਰੇ – ਬੈਂਸ

Ludhiana Punjabi

DMT : ਲੁਧਿਆਣਾ : (22 ਜੂਨ 2023) : – ਵਿਜੀਲੈਂਸ ਵਲੋ ਭੇਜੀ ਰਿਪੋਰਟ ਮੁਤਾਬਿਕ 80ਪ੍ਰਤੀਸ਼ਤ ਪੰਜਾਬ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ  ਬੇਈਮਾਨ ਅਤੇ ਭ੍ਰਿਸ਼ਟਾਚਾਰੀ ਪਾਏ ਗਏ ਹਨ।ਵਿਜੀਲੈਂਸ ਨੇ ਇਹ ਰਿਪੋਰਟ ਤਾਂ ਦੇ ਦਿੱਤੀ ।ਪਰ ਵਿਜੀਲੈਂਸ ਤਹਿਕੀਕਾਤ ਕਰ ਕੇ ਇਕ ਹੋਰ ਰਿਪੋਰਟ ਵੀ ਜਨਤਕ ਕਰੇ ਕਿ ਇਹਨਾਂ ਨਾਲ ਕਿੰਨੇ ਵਿਧਾਇਕ ਰਲੇ ਹੋਏ ਹਨ।ਅਤੇ ਉਹਨਾਂ ਦੀ ਕਿੰਨੀ ਗਿਣਤੀ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਬੈਂਸ ਨੇ ਕਿਹਾ ਕਿ  ਤਹਿਸੀਲਦਾਰ ਵਲੋ ਰਜਿਸਟਰੀ ਦਾ  ਜਿਹੜਾ ਰੇਟ ਲਿਆ ਜਾਂਦਾ ਸੀ ਉਹ ਕਈ ਸੋ ਗੁਣਾ ਜਿਆਦਾ  ਹੋ ਚੁੱਕਿਆ ਹੈ।ਭਾਵ ਕਿ ਤਹਿਸੀਲਾਂ ਵਿੱਚ ਰਿਸ਼ਵਖੋਰੀ ਦਾ ਰੇਟ ਕਈ ਗੁਣਾ ਵਧ ਚੁੱਕਾ ਹੈ।ਇਸ ਦੇ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ  ਹੀ ਨਹੀਂ ਸੰਗੋ ਸਰਕਾਰ ਦੇ ਵਿਧਾਇਕ ਵੀ ਸ਼ਾਮਿਲ ਹਨ। ਬੈਂਸ ਨੇ ਕਿਹਾ  ਕਿ ਬਿਨਾਂ ਸੱਤਾਧਾਰੀ ਦੇ ਹੱਥ ਤੋਂ ਬਿਨਾ ਤਹਿਸੀਲਦਾਰ  ਤਹਿਸੀਲਾਂ ਵਿੱਚ ਰਿਸ਼ਵਤਖੋਰੀ ਕਰ ਹੀ ਨਹੀਂ ਸਕਦਾ।ਜਥੋ ਸੱਤਾਧਾਰੀ ਧਿਰ ਨਾਲ ਰਲਦਾ ਹੈ  ਉਥੋਂ ਹੀ  ਰਿਸ਼ਵਤ ਖੋਰੀ ਵੱਧਦੀ ਹੈ।ਪੰਜਾਬ ਵਿੱਚ ਰਿਸ਼ਵਤ ਖੋਰੀ ਪਹਿਲਾ ਵੀ ਸੀ ਪਰ ਭਗਵੰਤ ਮਾਨ ਸਰਕਾਰ ਦੇ ਸਤਾ ਵਿਚ ਆਉਣ ਨਾਲ ਹੁਣ ਉਸ ਰਿਸ਼ਵਤਖੋਰੀ ਵਿੱਚ  ਕਈ ਸੌ ਗੁਣਾ ਵਾਧਾ ਹੋਇਆ ਹੈ।ਇਹ ਵਾਧਾ ਸੱਤਾਧਾਰੀ ਧਿਰ ਦੇ ਨਾਲ ਰਲਣ ਨਾਲ ਹੋਈ ਹੈ ।ਵਿਜੀਲੈਂਸ ਉਹਨਾਂ ਦੇ ਨਾਮ ਵੀ ਜਨਤਕ ਕਰੇ। ਆਪ ਸਰਕਾਰ ਦੇ ਪਹਿਲਾ ਵੀ ਕਈ ਮੰਤਰੀ ਰਿਸ਼ਵਤ ਲੈਂਦੇ ਫੜੇ ਗਏ ਹਨ ਅਤੇ ਇਸਦੀ ਜਾਣਕਾਰੀ  ਵਿਜੀਲੈਂਸ ਵਿਭਾਗ ਕੋਲ ਵੀ ਹੈ।ਬੈਂਸ ਨੇ ਕਿਹਾ ਕਿ  ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਉਹਨਾਂ ਦਾ ਪਹਿਲਾ ਅਤੇ ਆਖਰੀ  ਸਾਲ ਹੈ।ਇਸ ਕਰਕੇ ਇਹਨਾਂ ਦੇ ਵਿਧਾਇਕ ਲੋਕਾਂ ਨੂੰ  ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ।

Leave a Reply

Your email address will not be published. Required fields are marked *