ਨਰਿੰਦਰ ਮੋਦੀ ਨੇ 9 ਸਾਲ ਵਿਚ ਲਿਆ 100 ਲੱਖ ਕਰੋੜ ਦਾ ਕਰਜ਼ਾ ਅਤੇ 14 ਪ੍ਰਧਾਨ ਮੰਤਰੀਆਂ ਨੇ 67 ਸਾਲ ਵਿਚ ਲਿਆ 55 ਲੱਖ ਕਰੋੜ ਦਾ ਕਰਜ਼ਾ

Ludhiana Punjabi
  • ਹੁਣ ਦੇਸ਼ ‘ਤੇ 155 ਲੱਖ ਕਰੋੜ ਦਾ ਕਰਜ਼ਾ ਹੈ ਜੋ ਭਾਜਪਾ ਦੀ ਦੇਣ ਹੈ- ਬਾਵਾ
  • ਮੋਦੀ ਦੀਆਂ ਅਮਰੀਕਾ ਵਿਚ ਚਿਕਨੀਆਂ ਚੋਪੜੀਆਂ ਭਾਰਤ ਦੀ ਸਥਿਤੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਹਾਸੋਹੀਣੀ ਬਣਾ ਰਹੀਆਂ ਹਨ
  • ਰਾਹੁਲ ਗਾਂਧੀ ਨੇ ਅਮਰੀਕਾ ਫੇਰੀ ਦੌਰਾਨ ਭਾਰਤ ਦੀ ਸਹੀ ਸਥਿਤੀ ਪ੍ਰਵਾਸੀ ਭਾਰਤੀਆਂ ਅੱਗੇ ਰੱਖੀ ਸੀ

DMT : ਲੁਧਿਆਣਾ : (22 ਜੂਨ 2023) : – ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਦੀ ਅਮਰੀਕਾ ਫੇਰੀ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. ਓ.ਬੀ.ਸੀ. ਇੰਚਾਰਜ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ 9 ਸਾਲ ਵਿਚ ਦੇਸ਼ ‘ਤੇ 100 ਲੱਖ ਕਰੋੜ ਦਾ ਕਰਜ਼ਾ ਦਾ ਵਾਧੂ ਕਰਜ਼ਾ ਚੜ੍ਹਾ ਦਿੱਤਾ ਜੋ ਕਿ ਪਹਿਲਾਂ 14 ਪ੍ਰਧਾਨ ਮੰਤਰੀਆਂ ਦੇ ਹੁੰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਸਿਰਫ਼ 55 ਲੱਖ ਕਰੋੜ ਸੀ ਜੋ ਕਿ ਤਕਰੀਬਨ 67 ਸਾਲ ‘ਚ ਕਰਜ਼ਾ ਲਿਆ ਗਿਆ ਪਰ ਹੁਣ 9 ਸਾਲ ਮੋਦੀ ਜੀ ਨੇ ਦੇਸ਼ ਨੂੰ ਗਿਰਵੀ ਰੱਖ ਦਿੱਤਾ। ਹੁਣ ਸ਼੍ਰੀ ਮੋਦੀ ਦੀਆਂ ਚਿਕਨੀ ਚੋਪੜੀਆਂ ਜ਼ਿਆਦਾ ਨਹੀਂ ਚੱਲਣਗੀਆਂ।

                        ਬਾਵਾ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਜਦੋਂ ਅਮਰੀਕਾ ਗਏ ਤਾਂ ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਦੇ ਸਹੀ ਹਾਲਾਤ ਤੋਂ ਜਾਣੂ ਕਰਵਾਇਆ ਸੀ ਅਤੇ ਭਾਰਤ ਨੂੰ ਫ਼ਿਰਕੂ ਤਾਕਤਾਂ ਤੋਂ ਅਜ਼ਾਦ ਕਰਵਾ ਕੇ ਸੈਕੂਲਰ ਸੋਚ ਦੇ ਲੋਕਾਂ ਦੇ ਹੱਥ ‘ਚ ਦੇਸ਼ ਦੀ ਵਾਗਡੋਰ ਦੇਣ ਦੀ ਗੱਲ ਕੀਤੀ ਸੀ।

Leave a Reply

Your email address will not be published. Required fields are marked *