ਵਿਦੇਸ਼ ਭੇਜਣ ਦੇ ਨਾਂ ਉੱਤੇ ਲੱਖਾਂ ਦੀ ਕੀਤੀ ਠੱਗੀ ਦੇ ਪੈਸੇ ਬੈਂਸ ਵਲੋ ਵਾਪਿਸ ਦਿਲਵਾਉਣ ਤੇ ਪੀੜਤਾਂ ਵਲੋ ਵਿਧਵਾ ਰਾਸ਼ਨ ਵੰਡ ਸੰਸਥਾ ਚ ਦਿੱਤਾ ਯੋਗਦਾਨ

Ludhiana Punjabi
  • ਸ਼੍ਰੀ ਗਿਆਨ ਸਥਲ ਮੰਦਿਰ ਅਤੇ ਗੁਰੂਦਵਾਰਾ ਮਾਤਾ ਗੁਜਰੀ ਸਾਹਿਬ ਨੂੰ ਭੇਂਟ ਕੀਤੀ ਮਾਇਆ

DMT : ਲੁਧਿਆਣਾ : (15 ਸਤੰਬਰ 2023) : – ਵਿਦੇਸ਼ ਜਾਣ ਦੀ ਚਾਹ ਵਿੱਚ ਲੋਕ ਅਕਸਰ ਹੀ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾਂ ਪੈਦਾ ਹੈ।ਅਤੇ ਏਜੰਟਾਂ ਵਲੋ ਉਹਨਾਂ ਕੋਲੋ ਲੱਖਾਂ ਰੁਪਏ  ਦੀ ਠੱਗੀ ਕੀਤੀ ਜਾਂਦੀ ਹੈ।ਅਜਿਹਾ ਹੀ ਇਕ ਮਾਮਲਾ ਕੁਝ ਦਿਨ ਪਹਿਲਾ ਦੇਖਣ ਨੂੰ ਮਿਲਿਆ ।ਜਿਸ ਵਿੱਚ ਇੱਕ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ਉੱਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ।ਜਦੋਂ ਇਹ ਗੱਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪਤਾ ਲਗੀ ਤਾਂ ਉਹਨਾਂ ਪੀੜਿਤ ਪਰਿਵਾਰਾਂ ਨੂੰ ਉਹਨਾਂ ਦੇ ਪੈਸੇ ਦਿਵਾਏ।ਪੀੜਿਤ ਪਰਿਵਾਰਾਂ ਵਲੋ ਆਪਣੇ ਪੈਸੇ ਵਾਪਿਸ ਮਿਲਣ ਉਤੇ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਉਹਨਾਂ ਪੈਸਿਆਂ ਵਿੱਚੋ ਆਪਣੀ ਸ਼ਰਧਾ ਅਨੁਸਾਰ 75000ਹਾਜਰ ਰੁਪਏ ਸਮਾਜ ਸੇਵਾ ਵਾਸਤੇ ਦਿੰਦੇ ਹੋਏ ਕਿਹਾ ਕਿ ਬੈਂਸ ਲੋਕਾਂ ਦੇ ਹੱਕ ਉਤੇ ਡਟ ਕੇ ਪਹਿਰਾ ਦੇਣ ਵਾਲਾ ਨੇਤਾ ਹੈ।ਉਹਨਾਂ ਬੈਂਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ  ਜਿੱਥੇ ਉਹਨਾਂ ਨੇ ਪੈਸੇ ਵਾਪਿਸ ਦਿਵਾਏ ਉਥੇ ਹੀ ਸਾਨੂੰ ਚੰਗੇ ਕੰਮ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਵੀ ਕੀਤਾ।ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੀੜਿਤ ਪਰਿਵਾਰਾਂ ਵਲੋ ਸਮਾਜ ਸੇਵਾ ਵਾਸਤੇ ਦਿੱਤੀ ਰਾਸ਼ੀ ਵਿੱਚੋਂ ਕੁਝ ਯੋਗਦਾਨ ਗੁਰੂਦਵਾਰਾ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਵਿਖੇ ਚਲ ਰਹੀ ਕਾਰਸੇਵਾ ਵਾਸਤੇ ਅਤੇ ਸ਼੍ਰੀ ਗਿਆਨ ਸਥਲ ਮੰਦਿਰ ਸਭਾ ਨੂੰ ਵਿਧਵਾ ਰਾਸ਼ਨ ਵੰਡ ਵਾਸਤੇ ਦਿੱਤਾ ਗਿਆ। ਬੈਂਸ ਨੇ ਕਿਹਾ ਕਿ ਇਹਨਾਂ ਪੀੜਿਤ ਪਰਿਵਾਰਾਂ ਤੋਂ ਲੋਕਾਂ ਨੂੰ ਵੀ ਸਬਕ ਲੈਕੇ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢ ਕੇ ਸਮਾਜ ਸੇਵਾ ਵਾਸਤੇ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਜਥੇਬੰਦਕ ਸਕੱਤਰ ਬਲਦੇਵ ਸਿੰਘ, ਮਨਿੰਦਰ ਸਿੰਘ, ਹੈਪੀ ਸ਼ਰਮਾ ਆਦਿ ਮੌਜੂਦ ਸਨ

Leave a Reply

Your email address will not be published. Required fields are marked *