ਵਿਦੇਸ਼ ਭੇਜਣ ਦੇ ਨਾਂ ਉੱਤੇ 10 ਲੱਖ ਦੀ ਕੀਤੀ ਠੱਗੀ ਦੇ ਪੈਸੇ ਵਾਪਿਸ ਮਿਲਣ ਤੇ ਬੱਚਿਆ ਦੇ ਮਾਂ ਬਾਪ ਨੇ   ਬੈਂਸ ਨੂੰ ਕੀਤਾ ਸਨਮਾਨਤ 

Ludhiana Punjabi
  • ਸਿਮਰਜੀਤ ਸਿੰਘ ਬੈਂਸ ਲੋਕਾਂ ਦੇ ਹੱਕ ਉਤੇ ਡਟ ਕੇ ਪਹਿਰਾ ਦੇਣ ਵਾਲੇ ਲੋਕ ਨੇਤਾ

DMT : ਲੁਧਿਆਣਾ : (22 ਜੁਲਾਈ 2023) : – ਵਿਦੇਸ਼ ਜਾਣ ਦੀ ਚਾਹ ਵਿੱਚ ਲੋਕ ਅਕਸਰ ਹੀ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾਂ ਪੈਦਾ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਿਦੇਸ਼ ਭੇਜਣ ਦੇ ਨਾਮ ਉੱਤੇ ਠੱਗੀ ਦਾ ਸ਼ਿਕਾਰ ਹੋਏ ਦੋ ਬੱਚਿਆਂ ਦੇ ਪੈਸੇ ਏਜੰਟਾਂ ਕੋਲੋ ਵਾਪਿਸ ਦਿਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਬੈਂਸ ਨੇ ਦੱਸਿਆ ਕਿ ਪਿੰਡ ਨਤ ਦੇ ਰਹਿਣਾ ਵਾਲ਼ੇ ਦਰਸ਼ਨ ਸਿੰਘ ਅਤੇ ਬਲਜੀਤ ਕੌਰ ਦੀ ਬੇਟੀ ਤਰਨਪ੍ਰੀਤ ਕੌਰ ਨੇ ਬਾਹਰ ਜਾਣ ਵਾਸਤੇ 10ਲੱਖ ਰੁਪਏ ਚੰਡੀਗੜ ਏਜੰਟ ਨੂੰ ਦਿੱਤੇ ਸਨ।ਪਰ ਏਜੰਟ ਨੇ ਤਰਨਪ੍ਰੀਤ ਕੌਰ ਨੂੰ ਬਾਹਰ ਨਹੀਂ ਭੇਜਿਆ। ਬੇਟੀ ਦੇ ਮਾਂ ਬਾਪ ਨੇ ਆਪਣੇ ਪੈਸੇ ਲੈਣ ਲਈ ਕਈ ਵਿਧਾਇਕਾ,ਨੇਤਾਵਾਂ ਕੋਲ ਜਾਕੇ ਫਰਿਆਦ ਕੀਤੀ।ਪਰ ਕਿਸੇ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ।ਜਦੋਂ ਇਹ ਮੇਰੇ ਕੋਲ ਆਏ ਤਾਂ ਪਹਿਲ ਦੇ ਅਧਾਰ ਤੇ ਇਹਨਾਂ ਦੇ ਪੈਸੇ ਏਜੰਟਾਂ ਤੋਂ ਵਾਪਿਸ ਲੈਕੇ ਇਹਨਾਂ ਨੂੰ ਦਿੱਤੇ।ਇਸੇ ਤਰ੍ਹਾ  ਦੀਪਕ ਕੁਮਾਰ ਦੇ ਪੁੱਤਰ ਰਾਹੁਲ  ਨੇ ਵੀ ਇੰਗਲੈਂਡ ਜਾਣ  ਲਈ ਆਪਣੇ  ਸਾਰੇ ਅਸਲੀ ਡੋਕੋਮੇਂਟ ਏਜੰਟ ਨੂੰ ਦਿੱਤੇ ਅਤੇ ਬਾਅਦ ਵਿੱਚ  ਏਜੰਟ ਵਲੋ ਡੋਕੋਮੇਂਟ ਵਾਪਿਸ ਕਰਨ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਗਈ।ਇਹ ਵੀ ਸਭ ਕੋਲ ਜਾਣ ਤੋਂ ਬਾਅਦ ਜਦੋਂ ਸਾਡੇ ਕੋਲ ਆਏ ਤਾਂ ਇਹਨਾਂ ਦੇ ਡੋਕੋਮੇਂਟ ਵੀ ਏਜੰਟ ਕੋਲੋ ਬਿਨਾਂ ਪੈਸੇ ਦਿੱਤੇ ਵਾਪਿਸ  ਦਿਲਵਾਏ ਗਏ। ਇਸ ਮੌਕੇ ਬੱਚਿਆ ਦੇ ਮਾਂ ਬਾਪ ਵੱਲੋਂ ਸਿਮਰਨਜੀਤ ਸਿੰਘ ਬੈਂਸ ਦਾ ਧੰਨਵਾਦ ਕਰਦੇ  ਹੋਏ  ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਬੈਂਸ ਲੋਕਾਂ ਦੇ ਹੱਕ ਉਤੇ ਡਟ ਕੇ ਪਹਿਰਾ ਦੇਣ ਵਾਲੇ ਲੋਕ ਨੇਤਾ ਹਨ।

Leave a Reply

Your email address will not be published. Required fields are marked *