ਵਿਧਾਇਕ ਮਾਣੂੰਕੇ ਦੀ ਅਗਵਾਈ ‘ਚ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਭਲਕੇ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ

Ludhiana Punjabi

DMT : ਲੁਧਿਆਣਾ : (05 ਅਪ੍ਰੈਲ 2023) : – ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਲਕੇ 06 ਅਪ੍ਰੈਲ (ਵੀਰਵਾਰ) ਨੂੰ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜਗਰਾਉਂ (ਸਾਹਮਣੇ ਮਿਊਂਸਪਲ ਕਮੇਟੀ ਦਫਤਰ) ਵਿਖੇੇ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ, ਲੁਧਿਆਣਾ ਸ਼੍ਰੀ ਅਮਿਤ ਕੁਮਾਰ ਪੰਚਾਲ (ਆਈ.ਏ.ਐਸ.) ਵਲੋਂ ਦੱਸਿਆ ਗਿਆ ਕਿ ਕੈਂਪ ਦਾ ਸਮਾਂ ਸਵੇਰੇ 09:00 ਵਜੇ ਤੋਂ ਸ਼ਾਮ 03:00 ਵਜੇ ਤੱਕ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਵੈ-ਰੋਜ਼ਗਾਰ ਅਤੇ ਜਾਗਰੁਕਤਾ ਕੈਂਪ ਵਿੱਚ ਡੀ.ਬੀ.ਈ.ਈ. ਸਟਾਫ, 15 ਲਾਇਨ ਵਿਭਾਗ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (PSDM), ਸਵੈ ਰੋੋਜ਼ਗਾਰ ਏਜੰਸੀਆ ਅਤੇ ਐਮ.ਸੀ.ਸੀ. ਦੇ ਨੁਮਾਇੰਦਿਆ ਵੱਲੋੋਂ ਸ਼ਮੂਲੀਅਤ ਕੀਤੀ ਜਾਵੇਗੀ ਤਾਂ ਜੋ ਰੋੋਜ਼ਗਾਰ, ਸਵੈ-ਰੋੋਜ਼ਗਾਰ ਸਕੀਮਾਂ, ਸਕਿੱਲ ਟ੍ਰੇਨਿੰਗ ਅਤੇ ਸਕਿੱਲ ਕੋੋਰਸਾਂ ਬਾਰੇ ਵੱਧ ਤੋੋਂ ਵੱਧ ਪੇਂਡੂ ਨੌੌਜਵਾਨਾਂ ਨੂੰ ਅਤੇ ਉਨ੍ਹਾਂ ਦੇ ਮਾਪਿਆ ਨੂੰ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਸਬੰਧੀ ਕੈਂਪ ਹਰ ਬਲਾਕ ਵਿੱਚ ਲਗਾਏ ਜਾਣਗੇ ਤਾਂ ਜੋ ਪਿੰਡਾ ਦੇ ਨੌੌਜਵਾਨਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਰੋੋਜ਼ਗਾਰ, ਸਵੈ-ਰੋੋਜ਼ਗਾਰ ਸਕੀਮਾਂ, ਸਕਿੱਲ ਟ੍ਰੇਨਿੰਗ ਅਤੇ ਸਕਿੱਲ ਕੋੋਰਸਾਂ ਬਾਰੇ ਵੱਧ ਤੋੋਂ ਵੱਧ ਜਾਣੂੰ ਕਰਵਾਇਆ ਜਾ ਸਕੇ।
ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮਿਸ ਸੁਖਮਨ ਮਾਨ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀ ਇਸ ਕੈਂਪ ਵਿੱਚ ਆਪਣੀ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਆਦਿ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਸਮੂਹ ਨੌੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਾਰਥੀ ਇਸ ਜਾਗਰੂਕਤਾ ਕੈਂਪ ਵਿੱਚ ਵੱਧ ਤੋੋਂ ਵੱਧ ਸ਼ਮੂਲੀਅਤ ਕਰਦਿਆਂ ਕੈਂਪ ਦਾ ਲਾਹਾ ਲੈਣ।

Leave a Reply

Your email address will not be published. Required fields are marked *