ਵੈਟਨਰੀ ਯੂਨੀਵਰਸਿਟੀ ਦੀ ਐਨ ਸੀ ਸੀ ਇਕਾਈ ਦੀਆਂ ਲੜਕੀਆਂ ਵੱਲੋਂ ਖੂਨਦਾਨ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਰੈਲੀ

Ludhiana Punjabi

DMT : ਲੁਧਿਆਣਾ : (16 ਜੂਨ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਐਨ ਸੀ ਸੀ ਯੂਨਿਟ ਦੀਆਂ ਲੜਕੀਆਂ ਵੱਲੋਂ ਖੂਨਦਾਨ ਦੀ ਮਹੱਤਤਾ ਦੱਸਣ ਸੰਬੰਧੀ ਇਕ ਜਾਗੂਰਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਐਨ ਸੀ ਸੀ ਯੂਨਿਟ ਤੋਂ ਸ਼ੁਰੂ ਕੀਤੀ ਗਈ ਅਤੇ ਯੂਨੀਵਰਸਿਟੀ ਕੈਂਪਸ ਵਿਚ ਚੱਕਰ ਲਗਾਉਣ ਤੋਂ ਬਾਅਦ ਇਨ੍ਹਾਂ ਨੇ ਰਿਸ਼ੀ ਨਗਰ ਖੇਤਰ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਕਿ ਖੂਨਦਾਨ ਕਰਨ ਨਾਲ ਕਿਸੇ ਦਾ ਅਨਮੋਲ ਜੀਵਨ ਬਚਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਇਨ੍ਹਾਂ ਲੋਕਾਂ ਦੇ ਖੂਨਦਾਨ ਸੰਬੰਧੀ ਪਾਏ ਜਾਂਦੇ ਵਿਭਿੰਨ ਭਰਮਾਂ ਨੂੰ ਵੀ ਸਪੱਸ਼ਟ ਕੀਤਾ। ਇਸ ਮੌਕੇ ਇਨ੍ਹਾਂ ਨਾਲ ਐਨ ਸੀ ਸੀ ਦੇ ਅਧਿਕਾਰੀ ਅਤੇ ਸਟਾਫ ਵੀ ਮੌਜੂਦ ਸੀ। ਲੋਕਾਂ ਨੇ ਇਸ ਜਾਣਕਾਰੀ ਵਿਚ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਉਹ ਤਿੰਨ ਚਾਰ ਮਹੀਨੇ ਬਾਅਦ ਜੇ ਖੂਨ ਦਾਨ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਸਿਹਤ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।

        ਕੈਪਟਨ ਡਾ. ਨਿਤਿਨ ਦੇਵ ਸਿੰਘ ਅਤੇ ਲੈਫ. ਡਾ. ਪ੍ਰੇਮ ਪ੍ਰਕਾਸ਼ ਦੂਬੇ ਨੇ ਇਨ੍ਹਾਂ ਕੈਡਿਟਾਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰਿਆ ਕਰਨ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਿਆਰਥੀਆਂ ਦੀ ਇਸ ਜਾਗਰੂਕਤਾ ਰੈਲੀ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਸਮਾਜਿਕ ਭਲਾਈ ਦੇ ਕੰਮਾਂ ਵਾਸਤੇ ਅੱਗੇ ਆਉਣਾ ਲੋੜੀਂਦਾ ਹੈ ਤਾਂ ਜੋ ਲੋਕਾਈ ਦਾ ਭਲਾ ਹੋ ਸਕੇ।

Leave a Reply

Your email address will not be published. Required fields are marked *