ਸਤਲੁਜ ਦਰਿਆ ਦੇ ਕੰਢੇ ਮੀਂਹ ਦੇ ਪਾਣੀ ਦੇ ਪ੍ਰਭਾਵ ਵਿਚ ਆਏ ਪਿੰਡਾਂ ਦੇ ਲੋਕ ਜੋ ਦਰਿਆ ਕੰਢੇ ਪਸ਼ੂ ਅਤੇ ਸਮਾਨ ਲੈ ਕੇ ਬੈਠੇ ਸਨ ਉਹਨਾਂ ਦੀ ਲੰਗਰ ਅਤੇ ਦੁੱਧ ਰਾਹੀਂ ਸੇਵਾ ਫਾਊਂਡੇਸ਼ਨ ਵੱਲੋਂ ਕੀਤੀ

Ludhiana Punjabi
  • ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਸਰਕਾਰ ਤੁਰੰਤ ਕਦਮ ਚੁੱਕੇ- ਬਾਵਾ

DMT : ਲੁਧਿਆਣਾ : (12 ਜੁਲਾਈ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਗਊ ਸੇਵਕ ਭੀਮ ਸੈਨ ਬਾਂਸਲ ਅਤੇ ਸਮਾਜਸੇਵੀ ਰੇਸ਼ਮ ਸਿੰਘ ਸੱਗੂ, ਅਰਜਨ ਬਾਵਾ, ਸੁਸ਼ੀਲ ਕੁਮਾਰ ਨੇ ਮੀਂਹ ਦੇ ਪ੍ਰਭਾਵ ਹੇਠ ਆਏ ਸਤਲੁਜ ਦਰਿਆ ਦੇ ਕੰਢੇ ‘ਤੇ ਬੈਠੇ ਪਿੰਡਾਂ ਤੋਂ ਬਾਹਰ ਪਸ਼ੂ ਅਤੇ ਸਮਾਨ ਰੱਖੀ ਬੈਠੇ ਬਜ਼ੁਰਗਾਂ, ਮਾਤਾਵਾਂ, ਬੱਚਿਆਂ ਨੂੰ ਲੰਗਰ ਛਕਾਇਆ ਅਤੇ ਉਹਨਾਂ ਨਾਲ ਬੈਠਕੇ ਖੁਦ ਵੀ ਛਕਿਆ ਅਤੇ ਦੁੱਧ ਦੀ ਸੇਵਾ ਕੀਤੀ। ਇਸ ਸਮੇਂ ਦੇਖਿਆ ਕਿ ਸ਼ਨੀ ਦੇਵ ਦੇ ਮੰਦਿਰ ਦੀਆਂ ਗਊਆਂ ਵੀ ਮਾਰ ਹੇਠ ਆਈਆਂ ਅਤੇ ਉੱਥੇ ਬਣੀ ਕੰਟੀਨ ਦਾ ਵੀ ਨੁਕਸਾਨ ਹੋਇਆ ਹੈ।

                        ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਲੋੜ ਹੈ ਪੰਜਾਬ ਸਰਕਾਰ ਮੀਂਹ ਦੀ ਮਾਰ ਹੇਠ ਆਏ ਲੋਕਾਂ ਦੀ ਸਾਰ ਲਵੇ। ਉਹਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਪੂਰਾ ਦਿੱਤਾ ਜਾਵੇ। ਜੋ ਮਕਾਨਾਂ ਦੇ ਸਮਾਨ ਦਾ  ਨੁਕਸਾਨ ਵੀ ਹੋਇਆ ਉਸ ਦੀ ਭਰਪਾਈ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਲੋਕਾਂ ਦਾ ਗਿਲਾ ਸੀ ਕਿ ਸਰਕਾਰੀ ਨੁਮਾਇੰਦਾ ਕੋਈ ਵੀ ਰਾਹਤ ਸਮਗਰੀ ਲੈ ਕੇ ਨਹੀਂ ਪਹੁੰਚਿਆ ਜਦਕਿ ਉਹਨਾਂ ਸਾਬਕਾ ਵਿਧਾਇਕ ਵੈਦ ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਦਾਖਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਪਸ਼ੂਆਂ ਲਈ ਪੱਠਿਆਂ ਦਾ ਇੰਤਜ਼ਾਮ ਕੀਤਾ ਅਤੇ ਖਾਣ ਲਈ ਸਮਗਰੀ ਭੇਜੀ।

                        ਉਪਰੋਕਤ ਲੰਗਰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੀਬੀ ਪਰਮਜੀਤ ਕੌਰ ਦੀ ਅਗਵਾਈ ‘ਚ ਤਿਆਰ ਕੀਤਾ ਅਤੇ ਭੀਮ ਸੈਨ ਬਾਂਸਲ ਨੇ ਸੇਵਾ ਨਿਭਾਈ।

Leave a Reply

Your email address will not be published. Required fields are marked *