ਵਿਧਾਇਕਾ ਮਾਣੂੰਕੇ ਦੇ ਹੱਕ ‘ਚ ਸੜਕਾਂ ‘ਤੇ ਉਤਰੇ ਹਲਕੇ ਦੇ ਲੋਕ

Ludhiana Punjabi
  • ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਐਸ.ਐਸ.ਪੀ. ਨੂੰ ਦਿੱਤਾ ਮੰਗ ਪੱਤਰ

DMT : ਲੁਧਿਆਣਾ : (12 ਜੁਲਾਈ 2023) : – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਹਲਕੇ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੱਠੇ ਹੋ ਕੇ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਉਤਰੇ ਲੋਕਾਂ ਵਿੱਚ ਗੁੱਸਾ ਸੀ ਅਤੇ ਉਹ ਸੋਸ਼ਲ ਮੀਡੀਆ ਉਪਰ ਮਨਘੜਤ ਪੋਸਟਾਂ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਕਰਨ ਦੀ ਜ਼ੋਰਦਾਰ ਮੰਗ ਕਰ ਰਹੇ ਸਨ। ਐਸ.ਐਸ.ਪੀ. ਦਫਤਰ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਖਿਆ ਕਿ ਜਗਰਾਉਂ ਦੀ ਵਿਵਾਦਤ ਕੋਠੀ ਨਾਲ ਐਮ.ਐਲ.ਏ.ਜਗਰਾਉਂ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਦਾ ਕੋਈ ਵੀ ਸਬੰਧ ਨਹੀਂ ਹੈ, ਪਰੰਤੂ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਦੀ ਸ਼ਹਿਰ ਉਪਰ ਐਨ.ਆਰ.ਆਈ. ਸ੍ਰੀਮਤੀ ਅਮਰਜੀਤ ਕੌਰ ਦੀ ਨੂੰਹ ਸ੍ਰੀਮਤੀ ਕੁਲਦੀਪ ਕੌਰ ਪਤਨੀ ਸ੍ਰੀ ਪਰਮਜੀਤ ਸਿੰਘ ਕੁੱਝ ਆਗੂਆਂ ਨੂੰ ਨਾਲ ਲੈਕੇ ਸਾਡੇ ਸਤਿਕਾਰਯੋਗ ਐਮ.ਐਲ.ਜਗਰਾਉਂ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਹੋਰ ਵੀ ਬਹੁਤ ਸਾਰੇ ਸਿਆਸੀ ਵਿਰੋਧੀ ਪਾਰਟੀਆਂ ਦੇ ਵਰਕਰ ਸੋਸ਼ਲ ਮੀਡੀਆ ਉਪਰ ਮਨਘੜਤ ਪੋਸਟਾਂ ਪਾ ਕੇ ਬਦਨਾਮ ਕਰ ਰਹੇ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦਾ ਆਮ ਲੋਕਾਂ ਵਿੱਚ ਅਕਸ ਖਰਾਬ ਹੋ ਰਿਹਾ ਹੈ ਅਤੇ ਸਮੂਹ ਵਲੰਟੀਅਰਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸਾਡੇ ਸਤਿਕਾਰਯੋਗ ਐਮ.ਐਲ.ਜਗਰਾਉਂ ਸਰਵਜੀਤ ਕੌਰ ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਕੁਲਦੀਪ ਕੌਰ ਅਤੇ ਕੁੱਝ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਿਛਲੇ ਲਗਭਗ ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ਫੇਸਬੁੱਕ, ਵੱਟਸਐਪ ਆਦਿ ਉਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮਨਘੜਤ ਪੋਸਟਾਂ ਪਾ ਕੇ ਐਮ.ਐਲ.ਏ. ਜਗਰਾਉਂ ਅਤੇ ਆਮ ਆਦਮੀ ਪਾਰਟੀ ਵਿਰੁੱਧ ਘਟੀਆ ਦਰਜ਼ੇ ਦਾ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਆਮ ਆਦਮੀ ਪਾਰਟੀ ਵਿਰੋਧੀ ਸਿਆਸੀ ਆਗੂਆਂ ਦੀ ਸ਼ਹਿ ਉਪਰ ਸਿਆਸੀ ਵਿਰੋਧੀ ਵਿਅਕਤੀਆਂ ਦੇ ਖਿਲਾਫ਼ ਐਨ.ਆਰ.ਆਈ. ਪਰਿਵਾਰ ਨੂੰ ਮੋਹਰਾ ਬਣਾਕੇ ਪੰਜਾਬ ਸਰਕਾਰ ਵਿਰੋਧੀ ਗਤੀ-ਵਿਧੀਆਂ ਕਰਨ ਅਤੇ ਮਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾਂ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ, ਛਿੰਦਰਪਾਲ ਸਿੰਘ ਮੀਨੀਆਂ, ਨਿਰਭੈ ਸਿੰਘ ਕਮਾਲਪੁਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਗਰੂਪ ਸਿੰਘ ਜੱਗਾ, ਮਿੰਟੂ ਮਾਣੂੰਕੇ, ਅਜੀਤ ਸਿੰਘ ਮਾਨ, ਪਾਲੀ ਡੱਲਾ, ਸਾਜਨ ਮਲਹੋਤਰਾ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਡਾ.ਮਨਦੀਪ ਸਿੰਘ ਸਰਾਂ, ਮਨਿੰਦਰ ਸਿੰਘ ਸਿੱਧਵਾਂ ਖੁਰਦ, ਹਰਦੇਵ ਸਿੰਘ ਸੰਗਤਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਸੀਰ ਸਿੰਘ ਪੰਚ ਗਾਲਿਬ ਰਣ ਸਿੰਘ, ਜਸਪਾਲ ਸਿੰਘ ਸਿੱਧਵਾਂ ਕਲਾਂ, ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਅਵਤਾਰ ਸਿੰਘ ਮਲਕ, ਜਗਤਾਰ ਸਿੰਘ ਮਲਕ, ਕੁਲਵੰਤ ਸਿੰਘ ਪੋਨਾਂ, ਸਾਬਕਾ ਸਰਪੰਚ ਗੁਰਬਚਨ ਸਿੰਘ ਮਲਸ਼ੀਹਾਂ ਬਾਜਣ, ਕਰਤਾਰ ਸਿੰਘ ਸਵੱਦੀ, ਮਨਪ੍ਰੀਤ ਸਿੰਘ ਮੀਰਪੁਰ ਹਾਂਸ, ਗੁਰਮੇਲ ਸਿੰਘ ਬਾਰਦੇਕੇ, ਤਰਸੇਮ ਸਿੰਘ ਅਲੀਗੜ੍ਹ, ਸੁਖਵਿੰਦਰ ਸਿੰਘ ਸੁੰਦਰੀ ਰਾਮਗੜ੍ਹ, ਬਲਦੇਵ ਸਿੰਘ ਬਰਸਾਲ, ਸਰੋਜ ਰਾਣੀ, ਡਾ.ਪਰਮਜੀਤ ਸਿੰਘ ਬਹਾਦਰਕੇ, ਸੋਨੀ ਕਾਉਂਕੇ, ਕੁਲਦੀਪ ਸਿੰਘ ਫੌਜੀ ਅੱਬੂਪੁਰਾ, ਦਰਸ਼ਨ ਸਿੰਘ ਫੌਜ਼ੀ, ਬਿੱਟੂ ਅੱਬੂਪੁਰਾ, ਐਸ.ਪੀ.ਰਸੂਲਪੁਰ, ਬੂਟਾ ਸਿੰਘ ਕਾਉਂਕੇ ਖੋਸੇ, ਸੁਖਦੇਵ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਸੁਰਿੰਦਰ ਸਿੰਘ ਸੱਗੂ, ਮੋਹਣ ਸਿੰਘ ਭੰਮੀਪੁਰਾ, ਗੁਰਦੇਵ ਸਿੰਘ ਚਕਰ, ਰਾਜਾ ਚਕਰ, ਤਰਸੇਮ ਸਿੰਘ ਹਠੂਰ, ਪਰਮਿੰਦਰ ਸਿੰਘ ਹਠੂਰ, ਜਗਦੇਵ ਸਿੰਘ ਹਠੂਰ, ਕੁਲਵੰਤ ਸਿੰਘ ਹਠੂਰ, ਜਸਪ੍ਰੀਤ ਸਿੰਘ ਬੁਰਜਕੁਲਾਰਾ, ਬਲਵੀਰ ਸਿੰਘ ਲੱਖਾ, ਰਣਜੀਤ ਕੌਰ ਲੱਖਾ, ਕਾਕਾ ਬੱਸੂਵਾਲ, ਗੁਰਜੰਟ ਸਿੰਘ ਖਾਲਸਾ, ਜਸਵੀਰ ਸਿੰਘ ਲੀਲਾਂ, ਮਨਪ੍ਰੀਤ ਸਿੰਘ ਲੀਲਾਂ, ਕਾਕਾ ਕੋਠੇ ਅੱਠ, ਚੇਅਰਮੈਨ ਹਰਜਿੰਦਰ ਸਿੰਘ, ਦੇਸਾ ਬਾਘੀਆਂ, ਜਸਵੀਰ ਸਿੰਘ ਪੱਤੀ ਮੁਲਤਾਲੀ, ਅਮਨ ਖਹਿਰਾ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਜਗਜੀਤ ਸਿੰਘ ਜਨੇਤਪੁਰਾ, ਬਲਜੀਤ ਸਿੰਘ ਸ਼ੇਖਦੌਲਤ, ਹਰਿੰਦਰ ਸਿੰਘ ਗਾਲਿਬ ਖੁਰਦ, ਬਲਜੀਤ ਸਿੰਘ ਫਤਹਿਗੜ੍ਹ ਸਿਵੀਆਂ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *