ਸਰਕਾਰ ਤੋਂ ਸਵਰਨਕਾਰਾਂ ਦੀ ਸੁਰੱਖਿਆ ਲਈ ਨੀਤੀ ਬਣਾਉਣ ਦੀ ਮੰਗ

Ludhiana Punjabi
  • ਸਵਰਨਕਾਰਾਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦਾ ਰਿਕਾਰਡ ਪੁਲੀਸ ਵਿਭਾਗ ਵਿੱਚ ਦਰਜ ਕਰਨਾ ਲਾਜ਼ਮੀ ਹੋਵੇ : ਚੋਹਾਨ

DMT : ਲੁਧਿਆਣਾ : (18 ਜੂਨ 2023) : – ਸਵਰਨਕਾਰ ਸਮਾਜ ਪੰਜਾਬ ਦੇ ਚੀਫ ਐਡਵਾਈਜ਼ਰ ਅਤੇ ਰਾਜਪੂਤ ਸਭਾ ਦੇ ਪ੍ਰਦੇਸ਼ ਪ੍ਰਧਾਨ ਕੁਲਵੰਤ ਸਿੰਘ ਚੋਹਾਨ ਅਤੇ ਪਰਮਦੀਪ ਸਿੰਘ ਜੋੜਾ ਪ੍ਰਧਾਨ ਜ਼ਿਲ੍ਹਾ ਰਾਜਪੂਤ ਸਭਾ ਨੇ ਮੰਗ ਕੀਤੀ ਹੈ ਕਿ ਸਰਕਾਰ ਸਵਰਨਕਾਰਾਂ ਦੀ ਸੁਰੱਖਿਆ ਲਈ ਨੀਤੀ ਬਣਾਏ ਕਿਉਂਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਨ੍ਹਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਰਨਕਾਰ ਸਮਾਜ ਇੱਕ ਮਿਹਨਤਕਸ਼ ਸਮਾਜ ਹੈ। ਕਰਮਸ਼ੀਲਤਾ ਤੇ ਵਿਸ਼ਵਾਸ਼ ਰੱਖਣ ਵਾਲਾ ਇਹ ਸਮਾਜ ਨਿਰੰਤਰ ਪ੍ਰਗਤੀ ਦੇ ਪੱਥ ਤੇ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਵਰਨਕਾਰ ਸਮਾਜ ਦੇ ਛੋਟੇ-ਵੱਡੇ ਦੁਕਾਨਦਾਰਾਂ, ਕਾਰੀਗਰਾਂ ਅਤੇ ਸੋਨੇ ਦਾ ਸਮਾਨ ਲਿਆਉਣ ਜਾ ਲਿਜਾਣ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲੜਨਾਲ ਬੀਮਾ ਯੋਜਨਾ, ਈ-ਸ਼ਰਮ ਯੋਜਨਾ ਅਤੇ ਕਮਪੈਸ਼ਨੇਟ ਗਰਾਉਂਡ ਦੇ ਅਧੀਨ ਲੈ ਕੇ ਆਵੇ ਤਾਂ ਜੋ ਜਾਨ-ਮਾਲ ਦਾ ਨੁਕਸਾਨ ਹੋ ਜਾਣ ਤੇ ਇਨ੍ਹਾਂ ਦੇ ਪਰਿਵਾਰਾਂ ਦਾ ਪਾਲਨ ਪੋਸ਼ਨ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਤਿੰਨ ਮਹੀਨੇ ਪਹਿਲਾਂ ਹੀ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਰਾਹੀ ਸਵਰਨਕਾਰਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਸੋਨੇ ਆਦਿ ਇਸ ਮਹਿੰਗੀ ਧਾਤੁ ਦੇ ਗਹਿਣੇ ਬਨਾਉਣ ਵਾਲੇ ਸਮੂਹ ਸਵਰਨ ਕਾਰੀਗਰਾਂ ਨੂੰ ਪੁਲਿਸ ਵਿਭਾਗ ਵਿੱਚ ਅਪਣਾ ਨਾਮ ਦਰਜ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਜਾਵੇ। ਸੰਸਥਾ ਵੱਲੋਂ ਸਮੂਹ ਸਵਰਨਕਾਰ ਦੁਕਾਨਦਾਰਾਂ ਨੂੰ ਅਪਣੀਆਂ ਦੁਕਾਨਾਂ ਤੇ ਰੱਖੇ ਕਾਰੀਗਰਾਂ ਦੇ ਨਾਮ ਪੁਲਿਸ ਵਿਭਾਗ ਵਿੱਚ ਦਰਜ ਕਰਵਾਉਣ ਲਈ ਬਾਰ ਬਾਰ ਬੇਨਤੀਆਂ ਕੀਤੀਆਂ ਗਈਆਂ ਸਨ। ਹੁਣ ਮੋਗਾ ਵਿੱਚ ਵਾਪਰੀ ਘਟਨਾ ਦਾ ਸਬੰਧ ਵੀ ਦੁਕਾਨਦਾਰ ਵੱਲੋਂ ਆਪਣੀ ਹੀ ਦੁਕਾਨ ਦੇ ਸੈਲਜਮੈਨ ਦਾ ਨਾਮ ਉਭਰ ਕੇ ਸਾਮਣੇ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਧੀਨ ਵੱਡੀ ਮਾਤਰਾ ਵਿੱਚ ਬੰਗਾਲੀ, ਮਰਾਠਾ, ਭਈਆ ਅਤੇ ਪੰਜਾਬੀ ਲੇਬਰ ਸਵਰਨ ਸਮਾਨ ਬਨਾਉਣ ਦਾ ਕੰਮ ਕਰਦੇ ਹਨ। ਨਾਂ ਤਾਂ ਇੰਨਾ ਦਾ ਨਾਮ ਪੁਲਿਸ ਵਿਭਾਗ ਵਿੱਚ ਰਜਿਸਟਰਡ ਕਰਵਾਏ ਹੋਏ ਹਨ ਅਤੇ ਨਾਂ ਹੀ ਕਿਸੇ ਨੇ ਇਸਦਾ ਵੇਰਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਵਰਨਕਾਰ ਸਮਾਜ ਪੰਜਾਬ ਵਲੋਂ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ, ਪ੍ਰਦੇਸ਼ ਦੇ ਮਾਨਯੋਗ ਗਵਰਨਰ ਸਾਹਿਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੇਲ ਅਤੇ ਰਜਿਸਟਰਡ ਪੱਤਰਾਂ ਰਾਹੀ ਦੱਸਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵਰਨਕਾਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀ ਕਰਦਾ ਹੈ ਤਾਂ ਉਸ ਦੁਕਾਨਦਾਰ ਉਪਰ ਨਿਯਮਾਂ ਅਨੁਸਾਰ ਸਰਕਾਰ ਕਾਰਵਾਈ ਕਰੇ। ਜੇਕਰ ਫਿਰ ਵੀ ਕੋਈ ਵੈਰੀਫਿਕੇਸ਼ਨ ਨਹੀ ਕਰਵਾਉਂਦਾਂ ਤਾਂ ਦੁਕਾਨਦਾਰ ਸਮੁੱਚੇ ਗੁਨਾਹ ਦਾ ਹੱਕਦਾਰ ਹੋਵੇ ਗਾ। ਇਸ ਮੌਕੇ ਮਹਿੰਦਰ ਸਿੰਘ, ਬੇਅੰਤ ਸਿੰਘ, ਦਲੀਪ ਸਿੰਘ ਭਾਮ, ਰਮੇਸ਼ ਕੁਮਾਰ ਕੰਡਾ, ਕਪਤਾਨ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਜੱਸ ਰਾਜਪੂਤ, ਸਤਿੰਦਰ ਸਿੰਘ, ਸੁਖਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *