ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ

Ludhiana Punjabi
  • ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲ ਦੇ ਸ਼ਹੀਦ ਸਪੁੱਤਰ ਅਜੈ ਸਿੰਘ ਦੀ ਰਕਬਾ ਭਵਨ ਵਿਖੇ ਯਾਦਗਾਰ ਕਾਇਮ ਕਰਾਂਗੇ- ਬਾਵਾ
  • ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਪੰਜਾਬੀ ਜ਼ਿੰਮੇਵਾਰਨਾ ਰੋਲ ਅਦਾ ਕਰੇ
  • ਰਕਬਾ ਭਵਨ ਵਿਖੇ ਨਿਮਾਣਾ, ਲੋਟੇ, ਹਾਂਸ, ਮਨਜੀਤ, ਲਖਵਿੰਦਰ, ਉਜਾਗਰ, ਢਾਡੀ ਫੁੱਲਾਂਵਾਲ, ਤਜਿੰਦਰਜੋਤ ਕੌਰ (ਸਪੋਰਟਸ) ਨੂੰ  ਯਾਦਗਾਰੀ ਐਵਾਰਡ ਦਿੱਤਾ ਗਿਆ

DMT : ਲੁਧਿਆਣਾ : (25 ਜੂਨ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕਰਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਪ੍ਰਮਿੰਦਰ ਸਿੰਘ ਗਰੇਵਾਲ, ਬਾਦਲ ਸਿੰਘ ਸਿੱਧੂ, ਜਸਵੰਤ ਸਿੰਘ ਛਾਪਾ, ਤਰਲੋਚਨ ਸਿੰਘ ਬਿਲਾਸਪੁਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਬਾਬਾ ਜੀ ਦੀ ਯਾਦ ਵਿਚ ਤਰਨਜੀਤ ਸਿੰਘ ਨਿਮਾਣਾ ਉੱਘੇ ਖੂਨਦਾਨੀ, ਮਨਜੀਤ ਸਿੰਘ ਸਰਪੰਚ, ਲਖਵਿੰਦਰ ਸਿੰਘ, ਉਜਾਗਰ ਸਿੰਘ ਸਰਪੰਚ ਪੱਬੀਆਂ, ਤਜਿੰਦਰਜੋਤ ਕੌਰ (ਸਪੋਰਟਸ), ਸੁਰਜੀਤ ਸਿੰਘ ਲੋਟੇ, ਬੂਟਾ ਸਿੰਘ ਹਾਂਸ ਯੂ.ਐੱਸ.ਏ. ਆਦਿ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢਾਡੀ ਭਾਈ ਬਲਵੀਰ ਸਿੰਘ ਫੁੱਲਾਂਵਾਲ ਦੇ ਜੱਥੇ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਉਜਾਗਰ ਸਿੰਘ ਪੱਬੀਆਂ ਸਰਪੰਚ ਨੂੰ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ।

                        ਇਸ ਸਮੇਂ ਬੋਲਦੇ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਯੋਧੇ, ਸੂਰਬੀਰਾਂ ਦੀ ਧਰਤੀ ਹੈ ਪਰ ਕਿਤੇ ਨਾ ਕਿਤੇ ਇਹਨਾਂ ਦੀ ਸੂਰਬੀਰਤਾ, ਬਹਾਦਰੀ ਅਤੇ ਕੁਰਬਾਨੀ ਨੂੰ ਅੱਖੋਂ ਪਰੋਖੇ ਕੀਤਾ ਹੈ। ਉਹਨਾਂ ਕਿਹਾ ਕਿ ਬੈਰਾਗੀ ਅਤੇ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰ ਦੇਸ਼ ਵਿਦੇਸ਼ ਵਿਚ ਬੈਠੇ ਸ਼੍ਰੀ ਬਾਵਾ ਦੀ ਅਗਵਾਈ ਵਿਚ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਦਿਹਾੜੇ ਮਨਾ ਰਹੇ ਹਨ, ਜੋ ਪ੍ਰਸੰਸਾਯੋਗ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਹੈ ਕਿ ਅੱਜ ਦੇ ਕਿਸਾਨ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣੇ। ਬਾਬਾ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਅਤੇ ਮੁਖਲਸਗੜ੍ਹ (ਲੋਹਗੜ) ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾਇਆ।

                        ਇਸ ਸਮੇਂ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਲਾ-ਮਿਸਾਲ ਹੈ। ਕਿਸ ਤਰਾਂ ਉਹਨਾਂ ਨੂੰ ਗੁਰਦਾਸ ਨੰਗਲ ਗੜੀ (ਗੁਰਦਾਸਪੁਰ) ਤੋਂ ਗ੍ਰਿਫ਼ਤਾਰ ਕਰਕੇ 740 ਸਿੰਘਾਂ (ਸਾਥੀਆਂ) ਸਮੇਤ ਦਿੱਲੀ ਮਹਿਰੋਲੀ ਨੇੜੇ ਕੁਤਬ ਮਿਨਾਰ ਤਰਪੋਲੀਆ ਗਰਾਊਂਡ ਵਿਖੇ ਲਿਆਂਦਾ ਗਿਆ ਅਤੇ ਰੋਜ 100-100 ਕਰਕੇ ਸਿੰਘ ਸ਼ਹੀਦ ਕੀਤੇ। ਬਾਬਾ ਜੀ ਦੇ ਚਾਰ ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਪਾਇਆ ਗਿਆ। ਬਾਬਾ ਜੀ ਦੇ ਇੱਕ ਇੱਕ ਕਰਕੇ ਅੰਗ ਕੱਟੇ ਗਏ। ਅੱਖਾਂ ਕੱਢੀਆਂ ਗਈਆਂ। ਅਜਿਹੀ ਲਾ-ਮਿਸਾਲ ਸ਼ਹਾਦਤ ‘ਤੇ 25 ਸਾਲ ਤੋਂ ਸਰਕਾਰਾਂ ਤੋਂ ਛੁੱਟੀ ਦੀ ਮੰਗ ਕਰਦੇ ਆ ਰਹੇ ਹਾਂ ਪਰ ਕਿਸੇ ਵੀ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਸਭ ਨੇਤਾ ਬਾਂਹਾਂ ਫੈਲਾ ਕੇ ਭਾਸ਼ਣ ਦੇਣਾ ਜਾਣਦੇ ਹਨ।

                        ਇਸ ਸਮੇਂ ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ ਨੇ ਕਿਹਾ ਕਿ ਜੇਕਰ ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਿਆ ਜਾਣਾ ਹੈ ਤਾਂ ਚੰਗਾ ਫ਼ੈਸਲਾ ਹੈ, ਨਹੀਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ ਜਾਂ ਚੰਡੀਗੜ੍ਹ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਹੋਵੇ ਕਿਉਂ ਕਿ ਇਹ ਉਹ ਹੀ ਸਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦਾ ਖ਼ਾਤਮਾ ਕਰਕੇ ਗੌਰਵਮਈ ਇਤਿਹਾਸ ਸਿਰਜਿਆ ਸੀ।

                        ਇਸ ਸਮੇਂ ਤਰਲੋਚਨ ਬਿਲਾਸਪੁਰ ਨੇ ਕਿਹਾ ਕਿ ਲੋੜ ਹੈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਪੰਜਾਬੀ ਜ਼ਿੰਮੇਵਾਰਾਨਾ ਰੋਲ ਅਦਾ ਕਰੇ। ਉਹਨਾਂ 1 ਸਤੰਬਰ ਨੂੰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਿਲਾਪ ਦਿਵਸ ‘ਤੇ ਜਾਣ ਲਈ ਸੰਗਤਾਂ ਨੂੰ ਅਪੀਲ ਕੀਤੀ।

                        ਇਸ ਸਮੇਂ ਬਲਦੇਵ ਬਾਵਾ ਨੇ ਸੰਗਰੂਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਬਣੀ ਲਾਇਬ੍ਰੇਰੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਉਦਘਾਟਨ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਰਾਜ ਸਿੰਘ, ਮੋਹੀ ਅਮਰਜੀਤ ਸਿੰਘ, ਗੁਰਚਰਨ ਸਿੰਘ, ਅਰਜੁਨ ਬਾਵਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *