ਵਿਧਾਇਕ ਗੋਗੀ ਨੇ 6.75 ਏਕੜ ‘ਚ ਫੈਲੀ ਲੀਜ਼ਰ ਵੈਲੀ ਦਾ ਕੀਤਾ ਉਦਘਾਟਨ; ਵਿਸ਼ੇਸ਼ਤਾਵਾਂ ਵਿੱਚ 3 ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਝੂਲੇ, ਸਜਾਵਟੀ ਪੌਦੇ ਸ਼ਾਮਲ ਹਨ

Ludhiana Punjabi

DMT : ਲੁਧਿਆਣਾ : (25 ਜੂਨ 2023) : – ਹਲਕੇ ਵਿੱਚ ਹਰਿਆਵਲ ਫੈਲਾਉਣ ਦੇ ਉਦੇਸ਼ ਨਾਲ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸ਼ਨੀਵਾਰ ਨੂੰ  ਸਰਾਭਾ ਨਗਰ (ngr ingm ਜ਼ੋਨ ਡੀ ਦਫ਼ਤਰ ਦੇ ਨਾਲ) ਵਿੱਚ ਲੀਜ਼ਰ ਵੈਲੀ ਦਾ ਉਦਘਾਟਨ ਕੀਤਾ।

6.75 ਏਕੜ ਵਿੱਚ ਫੈਲੀ, ਲੀਜ਼ਰ ਵੈਲੀ ਵਿੱਚ 3 ਰੇਨ ਵਾਟਰ ਹਾਰਵੈਸਟਿੰਗ ਸਿਸਟਮ, 500 ਸਜਾਵਟੀ ਪੌਦਿਆਂ ਸਮੇਤ 7700 ਤੋਂ ਵੱਧ ਪੌਦੇ, JuUly Aqy ਵਸਨੀਕਾਂ ਲਈ ਹੋਰ ਸਹੂਲਤਾਂ Swml ਹਨ। ਬੱਚਿਆਂ dy ਖੇਡਣ ਲਈ v`KrI ਜਗ੍ਹਾ vI bxweI geI hY।

gRIn bYlt ਵਿੱਚ ਬੈਠਣ ਵਾਲੀਆਂ ਥਾਵਾਂ ਤੋਂ ਇਲਾਵਾ ਸਵੇਰ/ਸ਼ਾਮ ਸੈਰ ਕਰਨ ਵਾਲਿਆਂ ਦੀ ਸਹੂਲਤ ਲਈ 10 ਫੁੱਟ ਚੌੜਾ ਫੁੱਟਪਾਥ ਬਣਾਇਆ ਗਿਆ ਹੈ। ਫੁੱਟਪਾਥ ਦੀ ਕੁੱਲ ਲੰਬਾਈ 1050 ਮੀਟਰ ਹੈ। ਢੁਕਵੀਂ ਰੋਸ਼ਨੀ ਯਕੀਨੀ ਬਣਾਉਣ ਲਈ pwrk ਵਿੱਚ ਕੁੱਲ 110 AYl.eI.fI. ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ।

ngr ingm ਕਮਿਸ਼ਨਰ ਕਮ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 3.19 ਕਰੋੜ ਰੁਪਏ ਦੀ ਲਾਗਤ ਨਾਲ ਲੀਜ਼ਰ ਵੈਲੀ ਦੀ ਸਥਾਪਨਾ ਕੀਤੀ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਟਿਕਾਊ ਵਿਕਾਸ, ਸ਼ਹਿਰ ਦੀ ਬਿਹਤਰੀ ਲਈ ਅਤੇ ਸ਼ਹਿਰ ਨੂੰ hirAw BirAw bxwaux leI ਲਗਾਤਾਰ ਯਤਨ ਕੀਤੇ ਜਾ ਰਹੇ ਹਨ।  

ਵਿਧਾਇਕ ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਵੱਧ ਰਹੀ ਚਿੰਤਾ ਦੇ ਵਿਚਕਾਰ ਹਲਕੇ ਵਿੱਚ ਹਰਿਆਵਲ ਫੈਲਾਉਣਾ ਉਨ੍ਹਾਂ ਦੇ

ਫੋਕਸ ਖੇਤਰਾਂ ਵਿੱਚ ਸ਼ਾਮਲ ਹੈ। ਲੀਜ਼ਰ ਵੈਲੀ ਵਿੱਚ ਤਿੰਨ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਗਏ ਹਨ ਜੋ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਨਗੇ। ਨਿਵਾਸੀਆਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਿਹਲਾ ਸਮਾਂ ਬਿਤਾਉਣ ਲਈ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ।

ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *