ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਹਜ਼ਾਰਾਂ ਲਿਪ ਵਰਕਰਾਂ ਵੱਲੋਂ ਕੀਤਾ ਜਾਵੇਗਾ ਖੂਨਦਾਨ : ਬੈਂਸ

Ludhiana Punjabi
  • ਸ਼ਹੀਦ ਭਗਤ ਸਿੰਘ ਦਾ ਜੀਵਨ  ਨੌਜਵਾਨਾਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ

DMT : ਲੁਧਿਆਣਾ : (23 ਸਤੰਬਰ 2023) : – ਜਿਹੜੇ ਸ਼ਹੀਦਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਆਜ਼ਾਦੀ ਪ੍ਰਵਾਨਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ।ਇਹ ਸਬਦ 

  ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਉਤੇ ਲਗਾਏ ਜਾ ਰਹੇ ਖੂਨਦਾਨ ਕੈਂਪ ਦੀ ਕੋਟਮੰਗਲ ਸਿੰਘ ਵਿਖੇ ਰੱਖੀ ਮੀਟਿੰਗ ਵਿੱਚ ਪਤਰਕਾਰਾਂ  ਨੂੰ ਜਾਣਕਾਰੀ ਦਿੰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ  ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲੋਕ ਇਨਸਾਫ਼ ਪਾਰਟੀ ਵਲੋ 1ਅਕਤੂਬਰ ਨੂੰ ਸਵੇਰੇ 10ਵਜੇ ਸ਼ੈਲੀਬ੍ਰੇਸ਼ਨ ਪਲਾਜ਼ਾ ਗਿੱਲ ਰੋਡ ਨਵੀਂ ਦਾਣਾ ਮੰਡੀ ਵਿਖੇ  ਲਗਾਇਆ ਜਾ ਰਿਹਾ ਹੈ।ਇਸ ਖੂਨਦਾਨ ਕੈਂਪ ਵਿੱਚ  ਉਹਨਾਂ ਦੇ ਜਨਮ ਦਿਨ ਉੱਤੇ ਸ਼ਰਧਾ,ਪਿਆਰ ਅਤੇ ਸਤਿਕਾਰ ਦੇ ਫੁੱਲ ਭੇਂਟ ਕਰਦੇ ਹੋਏ ਹਜ਼ਾਰਾਂ ਨੌਜਵਾਨ ਆਪਣਾ ਖੂਨਦਾਨ ਕਰਨਗੇ। ਬੈਂਸ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸ਼ਹੀਦ ਭਗਤ ਸਿੰਘ ਦੇ ਪੂਰਨਿਆਂ ’ਤੇ ਚੱਲਦੇ ਹੋਏ ਉਨ੍ਹਾਂ ਦੇ ਸੁਫ਼ਨਿਆਂ ਦਾ ਭਾਰਤ ਸਿਰਜੀਏ।ਕੈਂਪ ਵਿੱਚ ਨੌਜਵਾਨਾਂ ਨੂੰ ਇਸ ਗੱਲ ਦੀ ਪ੍ਰੇਰਨਾ ਦਿੱਤੀ ਜਾਵੇਗੀ ਕਿ  ਸ਼ਹੀਦ ਭਗਤ ਸਿੰਘ ਦੇ ਪੂਰਨਿਆਂ ਤੇ ਚੱਲ ਕੇ ਦੇਸ਼ ਵਿੱਚੋ ਰਿਸ਼ਵਤਖੋਰੀ  ਨੂੰ ਖਤਮ ਕਰਨ ਦਾ ਜੌ ਰਸਤਾ ਸ਼ਹੀਦੇ ਆਜਮ ਭਗਤ ਸਿੰਘ ਸਾਨੂੰ ਦਿਖਾ ਕੇ ਗਏ ਹਨ ਅਸੀਂ ਆਖ਼ਿਰੀ ਸਾਹ ਤਕ ਉਸ  ਸੰਕਲਪ  ਤੇ ਪਹਿਰਾ ਦਈਏ। ਕਿਉੰਕਿ ਸ਼ਹੀਦ ਭਗਤ ਸਿੰਘ ਇਸ਼ਾਰਾ ਕਰਕੇ ਗਏ ਸਨ ਕਿ ਗੋਰਿਆ ਤੋਂ ਬਾਅਦ  ਰਿਸ਼ਵਤਖੋਰ ਲੋਕਾਂ ਕੋਲੋ ਆਜਾਦੀ ਲੈਣ ਲਈ ਇਕ ਸੰਘਰਸ਼ ਦੀ ਲੋੜ ਹੈ।ਜੋਂ ਕਿ ਲੋਕ ਇਨਸਾਫ਼ ਪਾਰਟੀ ਦੇ ਵਰਕਰ ਸ਼ਹੀਦ ਭਗਤ ਸਿੰਘ ਦੇ ਇਹਨਾਂ  ਵਚਨਾਂ ਉਤੇ ਹਮੇਸ਼ਾ ਤਨਦੇਹੀ ਨਾਲ ਪਹਿਰੇਦਾਰੀ ਕਰ ਰਹੇ ਹਨ।ਬੈਂਸ ਨੇ ਕਿਹਾ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ  ਖੂਨਦਾਨ ਕਰਕੇ ਆਪਣੇ ਰੋਲ ਮਾਡਲ ਨੂੰ ਸ਼ਰਧਾਂਜਲੀ ਦੇਣਗੇ ਉਥੇ ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਇਕ ਨਾਟਕ ਦਾ  ਮੰਚਨ ਵੀ ਕੀਤਾ ਜਾਵੇਗਾ ।ਬੈਂਸ ਨੇ ਕਿਹਾ ਕਿ ਨੌਜਵਾਨਾਂ ਲਈ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ ਚਾਨਣ ਮੁਨਾਰਾ ਰਹੇਗਾ ਜੋ ਸਾਰੀਆਂ ਨੂੰ ਹਮੇਸ਼ਾ ਦੇਸ਼ ਭਗਤੀ ਲਈ ਮਾਰਗ ਦਰਸ਼ਨ ਕਰਦਾ ਰਹੇਗਾ। ਇਸ ਮੌਕੇ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਅਰਜਨ ਸਿੰਘ ਚੀਮਾ,  ਪ੍ਰਧਾਨ ਬਲਦੇਵ ਸਿੰਘ, ਰਣਧੀਰ ਸਿੰਘ ਸੀਬੀਆ, ਰਾਜੇਸ਼ ਖੋਖਰ, ਹਰਪਾਲ ਸਿੰਘ ਕੋਹਲੀ, ਹਰਵਿੰਦਰ ਸਿੰਘ ਕਲੇਰ, ਸਿਕੰਦਰ ਸਿੰਘ ਪੰਨੂ, ਸਵਰਨਦੀਪ ਸਿੰਘ ਚਾਹਲ, ਹਰਪਾਲ ਸਿੰਘ ਕੋਹਲੀ, ਰਾਵਿੰਦਰਪਾਲ ਸਿੰਘ ਰਾਜਾ, ਜਤਿੰਦਰ ਪੰਧੇਰ, ਟੋਨੀ ਅਰੋੜਾ, ਸਤਨਾਮ ਸਿੰਘ, ਸਰਬਜੀਤ ਸਿੰਘ ਜਨਕਪੁਰੀ, ਇੰਦਰਜੀਤ ਸਿੰਘ ਰੂਬੀ, ਪਵਨਦੀਪ ਸਿੰਘ ਮਦਾਨ, ਹਰਜਾਪ ਸਿੰਘ ਗਿੱਲ, ਕਾਲਾ ਲੋਹਾਰਾ, ਮੋਹਨ ਸਿੰਘ, ਸੰਨੀ ਲੋਹਾਰਾ, ਅਲਬੇਲ ਗਰਚਾ, ਗੁਰਪ੍ਰੀਤ ਸਿੰਘ ਖੁਰਾਣਾ, ਦੀਪਕ ਮੈਨਰੋ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *