ਸੁਖਬੀਰ ਬਾਦਲ ਵੱਲੋਂ ਪਾਣੀ ਦੀ ਕੀਮਤ ਵਸੂਲਣ ਦੀ ਮੰਗ ਕਰਨਾ ਸ਼ਲਾਘਾਯੋਗ – ਬੈਂਸ

Ludhiana Punjabi
  • ਕਿਹਾ, “ਜੇ ਇਹ ਕਦਮ ਸਰਕਾਰ ਵਿੱਚ ਰਹਿੰਦਿਆਂ ਚੁੱਕਿਆ ਹੁੰਦਾ ਤਾਂ ਅੱਜ ਪੰਜਾਬ ਅਤੇ ਅਕਾਲੀ ਦਲ ਦੀ ਦਸ਼ਾ ਕੁਝ ਹੋਰ ਹੁੰਦੀ”

DMT : ਲੁਧਿਆਣਾ : (21 ਅਗਸਤ 2023) : – ਹੜਾਂ ਦੇ ਪਾਣੀ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ  ਜਿਹੜਾ ਪੰਜਾਬ ਦਾ  ਪਾਣੀ ਦੂਜੇ ਸੂਬਿਆਂ ਵਿੱਚ ਜਾ ਰਿਹਾ ਹੈ।ਉਸ ਦੀ ਕੀਮਤ ਵਸੁਲਣੀ ਬਣਦੀ ਹੈ।ਸੁਖਬੀਰ ਬਾਦਲ ਦੇ ਦਿੱਤੇ ਇਸ ਬਿਆਨ ਉਤੇ ਵਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ।ਉਥੋਂ  ਸਰਕਾਰ ਦੇ ਵਿੱਚ ਹੁੰਦੀਆ ਅਕਾਲੀ ਦਲ ਜੇਕਰ ਪਾਣੀ ਦੀ ਕੀਮਤ ਵਸੂਲਦਾ ਤਾਂ ਅੱਜ ਗੱਲ ਹੀ ਕੋਈ ਹੋਰ ਹੋਣੀ ਸੀ।ਬੈਂਸ ਨੇ ਕਿਹਾ ਕਿ ਜਦੋਂ ਲੋਕ ਇਨਸਾਫ਼ ਪਾਰਟੀ  ਪਾਣੀ ਦੀ ਕੀਮਤ ਵਸੂਲਣ ਦਾ ਮਤਾ  ਵਿਧਾਨਸਭਾ ਵਿੱਚ ਲੈਕੇ ਆਉਂਦੀ ਸੀ ਤਾਂ ਉਸਦੇ ਆਗੂਆਂ ਨੂੰ ਵਿਧਾਨਸਭਾ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ।ਬੈਂਸ ਨੇ ਕਿਹਾ 16 ਨੰਬਵਰ  2016 ਨੂੰ  ਦੂਜੇ ਰਾਜਾਂ ਤੋਂ ਪਾਣੀ ਦੇ ਬਿਲ  ਵਸੂਲਣ ਦਾ ਮਤਾ ਪਾਸ ਹੋਇਆ ਸੀ ਉਸ ਸਮੇਂ ਸੁਖਬੀਰ ਬਾਦਲ ਦੂਜੇ ਰਾਜਾਂ ਤੋਂ ਪਾਣੀ ਦਾ ਮੂਲ ਵਸੂਲਣ ਵਾਸਤੇ ਬਿਲ ਬਣਾ ਕੇ ਭੇਜਦਾ ਤਾਂ ਅੱਜ ਪੰਜਾਬ ਦੇ ਆਰਥਿਕ ਹਾਲਤ ਅਲਗ ਹੁੰਦੇ ਅਤੇ ਅੱਜ ਅਕਾਲੀ ਦਲ ਦੇ ਵੀ ਹਾਲਾਤ ਮਾੜੇ  ਨਾ ਹੁੰਦੇ।ਬੈਂਸ ਨੇ ਕਿ ਦੂਜੇ ਰਾਜਾਂ ਤੋਂ ਪਾਣੀ ਦੇ ਬਿਲ ਵਸੂਲਣ ਦੀ ਗੱਲ ਹਰ ਰਾਜਨੀਤਿਕ ਪਾਰਟੀ ਆਪਣੇ  ਆਪਣੇ ਮਨਸੂਬੇ ਵਿੱਚ ਸ਼ਾਮਿਲ ਕਰੇ।ਕਿਉੰਕਿ ਪਾਣੀ ਇਕ ਕੁਦਰਤੀ ਦੇਣ ਹੈ।ਜਿਸ ਦੇਸ਼ ਜਾਂ ਰਾਜ ਕੋਲ ਕੁਦਰਤੀ ਦੇਣ ਹੁੰਦੀ ਹੈ।ਉਹ ਰਾਜ ਜਾਂ  ਸੂਬਾ ਇਕ  ਦੂਜੇ  ਨੂੰ ਵੇਚਦੇ ਹਨ।ਫਰੀ ਦੀ ਬਿਰਧ  ਸਿਰਫ ਪੰਜਾਬ ਵਿੱਚ ਹੀ ਹੈ।ਬੈਂਸ ਨੇ ਕਿਹਾ ਕਿ ਪਾਣੀ ਦੇ ਉਤੇ ਦਿੱਤੇ  ਸੁਖਬੀਰ ਬਾਦਲ  ਦੇ ਬਿਆਨ ਦਾ ਲੋਕ ਇਨਸਾਫ਼ ਪਾਰਟੀ ਸਵਾਗਤ ਕਰਦੀ ਹੈ ਅਤੇ 

  ਸਾਰਿਆਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ  ਨੂੰ ਅਪੀਲ ਵੀ   ਕਰਦੇ ਹਾਂ  ਕਿ ਉਹ ਪਾਣੀ ਦੇ ਮੁੱਦੇ ਉਤੇ ਇਕ ਸੁਰ ਹੋ ਕੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦੇਣ। ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਹਨ ਕਿ ਹੜਾਂ ਨਾਲ ਪੰਜਾਬ ਦਾ ਨੁਕਸਾਨ ਹੋਇਆ ਹੈ।ਜਿਸ ਪਾਣੀ ਨਾਲ ਪੰਜਾਬ ਦਾ ਅਰਬਾਂ ਖਰਬਾਂ ਦਾ ਨੁਕਸਾਨ ਹੋਇਆ ਹੈ।ਜਿਹੜੇ ਦੂਜੇ ਸੂਬੇ ਪੰਜਾਬ ਤੋਂ ਪਾਣੀ ਲੈਂਦੇ ਹਨ ਉਹ ਹੁਣ ਪੰਜਾਬ ਨੂੰ ਉਸ ਪਾਣੀ ਦੀ ਕੀਮਤ ਦੇਣ।ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਹੁਣ ਸਮਝ ਆ ਚੁੱਕੀ ਹੈ।

Leave a Reply

Your email address will not be published. Required fields are marked *