ਸੁਚੱਜੇ ਅਤੇ ਯਥਾਰਥਕ ਰੂਪ ਵਾਲੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ ਦੋ ਰੋਜ਼ਾ ਕਾਰਜਸ਼ਾਲਾ ਸੰਪੂਰਨ

Ludhiana Punjabi

DMT : ਲੁਧਿਆਣਾ : (02 ਸਤੰਬਰ 2023) : – ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ (ਅਟਾਰੀ) ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਂਝੇ ਰੂਪ ਵਿਚ ਕਰਵਾਈ ਜਾ ਰਹੀ ‘ਸੁਚੱਜੇ ਅਤੇ ਯਥਾਰਥਕ ਰੂਪ ਵਾਲੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ’ ਦੋ ਰੋਜ਼ਾ ਕਾਰਜਸ਼ਾਲਾ ਅੱਜ ਅਟਾਰੀ ਕੈਂਪਸ ਵਿਖੇ ਸੰਪੂਰਨ ਹੋ ਗਈ। ਇਹ ਕਾਰਜਸ਼ਾਲਾ ਵਿਸ਼ੇਸ਼ ਰੂਪ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੂੰ ਪਸ਼ੂ ਪਾਲਣ ਕਿੱਤਿਆਂ ਵਿਚ ਖੋਜ ਅਤੇ ਪਸਾਰ ਨੁਕਤਿਆਂ ਸੰਬੰਧੀ ਜਾਣਕਾਰੀ ਦੇਣ ਲਈ ਰੱਖੀ ਗਈ ਸੀ।ਇਸ ਕਾਰਜਸ਼ਾਲਾ ਵਿੱਚ ਪਸ਼ੂਧਨ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਲਈ ਮਾਹਿਰਾਂ, ਪੇਸ਼ੇਵਰਾਂ ਅਤੇ ਹਿੱਸੇਦਾਰਾਂ ਨੂੰ ਇੱਕ ਮੰਚ `ਤੇ ਇੱਕਠਾ ਕੀਤਾ ਗਿਆ ਸੀ।

ਅੱਜ ਦੂਜੇ ਦਿਨ ਜਲਵਾਯੂ ਅਨੁਕੂਲ ਪਸ਼ੂ ਪਾਲਣ, ਫਸਲਾਂ ਦੀ ਰਹਿੰਦ-ਖੂੰਹਦ ਦੀ ਢੁੱਕਵੀਂ ਵਰਤੋਂ, ਪ੍ਰਜਣਨ ਪ੍ਰਬੰਧਨ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਉਤਸਾਹਿਤ ਕਰਨ ਵਾਲੇ ਵਿਸ਼ਿਆਂ ਬਾਰੇ ਪੇਸ਼ਕਾਰੀਆਂ ਅਤੇ ਚਰਚਾਵਾਂ ਪੇਸ਼ ਕੀਤੀਆਂ ਗਈਆਂ। ਵੈਟਨਰੀ ਯੂਨੀਵਰਸਿਟੀ ਦੇ ਪਸ਼ੂਧਨ ਫਾਰਮਾਂ ਵਿਖੇ ਸੁਚੱਜੇ ਅਤੇ ਯਥਾਰਥਕ ਪਸ਼ੂ ਪਾਲਣ ਦੇ ਅਭਿਆਸਾਂ ਬਾਰੇ ਜਾਗਰੂਕ ਕਰਨ ਲਈ ਫਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ।

ਸਮਾਪਨ ਵਿਚਾਰ ਚਰਚਾ ਵਿੱਚ ਡਾ. ਪਰਵਿੰਦਰ ਸ਼ੇਰੋਂ ਡਾਇਰੈਕਟਰ, ਅਟਾਰੀ, ਡਾ ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਸਵਰਨ ਸਿੰਘ ਰੰਧਾਵਾ ਡਾਇਰੈਕਟਰ ਕਲੀਨਿਕ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ, ਡਾ. ਪਵਨ ਸਿੰਘ ਡਬਾਸ, ਪ੍ਰਮੁੱਖ ਵਿਗਿਆਨੀ, ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ, ਸ਼੍ਰੀ ਉੱਤਮ ਕੁਮਾਰ ਸਿਨਹਾ ਮੁੱਖ ਪ੍ਰਬੰਧਕ ਵੇਰਕਾ ਮਿਲਕ ਪਲਾਂਟ ਮੋਹਾਲੀ ਅਤੇ ਸ. ਸੰਦੀਪ ਸਿੰਘ ਰੰਧਾਵਾ, ਪੰਜਾਬ ਲਾਈਵਸਟਾਕ ਫਾਰਮਰਜ਼ ਐਸੋਸੀਏਸ਼ਨ ਤੇ ਸ. ਹਰਵਿੰਦਰ ਸਿੰਘ, ਪਿਗ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ ਨੇ ਹਿੱਸਾ ਲਿਆ।

ਭਾਗ ਲੈਣ ਵਾਲੇ ਵਿਗਿਆਨੀਆਂ ਅਤੇ ਦੂਸਰੇ ਭਾਗੀਦਾਰਾਂ ਨੇ ਸਰਗਰਮੀ ਨਾਲ ਪਸ਼ੂ ਵਿਗਿਆਨੀਆਂ ਦੇ ਸਵਾਲਾਂ ਨੂੰ ਸੰਬੋਧਿਤ ਕੀਤਾ, ਟੀਮ ਭਾਵਨਾ ਨੂੰ ਉਤਸਾਹਿਤ ਕੀਤਾ ਅਤੇ ਗਿਆਨ ਚਰਚਾ ਦੁਆਰਾ ਕਈ ਸਮੱਸਿਆਵਾਂ ਦਾ ਹੱਲ ਦੱਸਿਆ।

ਸਮਾਪਤੀ ਸਮਾਰੋਹ ਦੌਰਾਨ, ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਮਾਗਮ ਦੀ ਸੋਚਧਾਰਾ ਦੀ ਸ਼ਲਾਘਾ ਕੀਤੀ ਅਤੇ ਸੁਚੱਜੇ ਅਤੇ ਯਥਾਰਥਕ ਰੂਪ ਵਾਲੇ ਪਸ਼ੂ ਪਾਲਣ ਕਿੱਤਿਆਂ ਵਿੱਚ ਮਸਨੂਈ ਬੁੱਧੀ, ਮਸ਼ੀਨ ਸਿਖਲਾਈ ਅਤੇ ਬਾਇਓਟੈਕਨਾਲੋਜੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਡਾ. ਗੋਸਲ ਨੇ ਉੱਤਮਤਾ ਦੇ ਹੋਰ ਖੇਤਰਾਂ ਲਈ ਅਜਿਹੇ ਮਿਸਾਲੀ ਸਮਾਗਮਾਂ ਨੂੰ ਦੁਹਰਾਉਣ ਦੀ ਲੋੜ `ਤੇ ਵੀ ਜ਼ੋਰ ਦਿੱਤਾ।

ਡਾ. ਪਰਵਿੰਦਰ ਸ਼ੇਰੋਂ, ਡਾਇਰੈਕਟਰ ਅਟਾਰੀ, ਲੁਧਿਆਣਾ ਨੇ ਆਸ਼ਾਵਾਦੀ ਅਤੇ ਪ੍ਰਸੰਸਾ ਨਜ਼ਰੀਏ ਨਾਲ ਸਮਾਗਮ ਦੀ ਸਮਾਪਤੀ `ਤੇ ਨਿੱਘਾ ਧੰਨਵਾਦ ਕੀਤਾ।

Leave a Reply

Your email address will not be published. Required fields are marked *