ਸੁਮੇਰਪੁਰ (ਪਾਲੀ) ਜ਼ਿਲ੍ਹਾ ਰਾਜਸਥਾਨ ‘ਚ ਹੋਇਆ ਸੁਆਮੀ,  ਵੈਸ਼ਨਵ, ਬੈਰਾਗੀ ਸਮਾਜ ਦਾ ਰਾਸ਼ਟਰੀ ਪੱਧਰ ਦਾ ਸਮਾਗਮ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੇ ਭਰਾ ਅਨੰਦ ਵੈਸ਼ਨਵ ਅਤੇ ਯਮੁਨਾ ਪ੍ਰਸ਼ਾਦ ਨੂੰ ਦਿੱਤਾ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ

Ludhiana Punjabi

DMT : ਲੁਧਿਆਣਾ : (16 ਜੁਲਾਈ 2023) : – ਅੱਜ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿਚ ਸੁਮੇਰਪੁਰ ਵਿਖੇ ਸੁਆਮੀ,  ਵੈਸ਼ਨਵ, ਬੈਰਾਗੀ, ਰਕਾਵਤ ਸਮਾਜ ਦਾ ਰਾਸ਼ਟਰੀ ਪੱਧਰ ਦਾ ਸਮਾਗਮ ਆਯੋਜਿਤ ਯਮੁਨਾ ਪ੍ਰਸ਼ਾਦ, ਸੁਰਿੰਦਰ ਕੁਮਾਰ, ਰਜਿੰਦਰ ਗੋਇਲ, ਐਨ.ਡੀ. ਨਿਭਾਵਤ ਐਡਵੋਕੇਟ ਵੱਲੋਂ ਕੀਤਾ ਗਿਆ ਜਦਕਿ ਸਮਾਗਮ ਵਿਚ ਮੁੱਖ ਤੌਰ ‘ਤੇ ਵਿਧਾਇਕ ਜ਼ੋਰਾਂ ਰਾਮ, ਵਿਧਾਇਕ ਗਿਆਨ ਚੰਦ ਪਾਰਿਕ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੇ ਭਰਾ ਅਨੰਦ ਵੈਸ਼ਨਵ, ਅਸ਼ਵਨੀ ਮਹੰਤ ਐਡਵੋਕੇਟ ਵਾਈਸ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਜਗਦੀਸ਼ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਪਟਿਆਲਾ  ਸ਼ਾਮਲ ਹੋਏ। ਇਸ ਸਮੇਂ ਅਨੰਦ ਵੈਸ਼ਨਵ ਅਤੇ ਯਮੁਨਾ ਪ੍ਰਸ਼ਾਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ।

                        ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸੁਆਮੀ, ਵੈਸ਼ਨਵ, ਬੈਰਾਗੀ, ਰਕਾਵਤ ਨਾਮ ਨਾਲ ਜਾਣੇ ਜਾਂਦੇ ਲੋਕਾਂ ਦੀ ਦੇਸ਼ ਅੰਦਰ 2  ਕਰੋੜ ਵੋਟ ਹੈ ਪਰ ਸਿਆਸੀ ਪਹਿਚਾਣ ਤੋਂ ਵਾਂਝੇ ਹਨ। ਉਹਨਾਂ ਕਿਹਾ ਕਿ ਲੋੜ ਹੈ 5 ਲੱਖ ਸਮਾਜ ਦੇ ਲੋਕਾਂ ਦਾ ਸੰਮੇਲਨ ਦਿੱਲੀ ‘ਚ ਕੀਤਾ ਜਾਵੇ ਅਤੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਰਥ ਯਾਤਰਾ ਸ਼ੁਰੂ ਕਰਕੇ (ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ), ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ‘ਚ ਲਿਆਂਦੀ ਜਾਵੇ। ਫਿਰ ਦਿੱਲੀ ‘ਚ ਵਿਰਾਟ ਸੰਮੇਲਨ ਆਯੋਜਿਤ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸਤੰਬਰ ਵਿਚ ਦਿੱਲੀ ਵਿਖੇ 2000 ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰ ਬੁਲਾਏ ਜਾ ਰਹੇ ਹਨ ਤਾਂ ਕਿ ਸਿਆਸੀ ਪਹਿਚਾਣ ਲਈ ਅਗਲੀ ਰਣਨੀਤੀ ਬਣਾਈ ਜਾਵੇ।

                        ਇਸ ਸਮੇਂ ਬਾਵਾ ਨੇ ਕਿਹਾ ਕਿ ਪਗੜੀ ਸਮਾਜ ਵਿਚ ਸਿਰਫ਼ ਮੇਰੇ ਬੰਨੀ ਹੋਈ ਸੀ ਅਤੇ ਲੋਕ ਆਪਸ ਵਿਚ ਘੁਸਰ ਮੁਸਰ ਕਰਦੇ ਸਨ ਕਿ ਪਗੜੀ ਵਾਲਾ ਕੌਣ ਹੈ ਪਰ ਸਮਾਗਮ ਵਿਚ ਸਟੇਜ ‘ਤੇ ਸਨਮਾਨ ਸਮੇਂ ਪਗੜੀ ਹੀ ਪਹਿਨਾਈ ਜਾਂਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਗੜੀ ਨਾਲ ਹੀ ਸਰਦਾਰੀ ਹੈ, ਸਨਮਾਨ ਹੈ। ਇਸ ਨੂੰ ਸੋਚਣ, ਸਮਝਣ, ਵਿਚਾਰਨ ਦੇ ਨਾਲ ਪਗੜੀ ਦੀ ਸ਼ਾਨ, ਇੱਜ਼ਤ, ਮਾਣ ‘ਚ ਪੂਰੇ ਵਿਸ਼ਵ ਵਿਚ ਵਾਧਾ ਕਰਨਾ ਵੀ ਸਾਡਾ ਫ਼ਰਜ਼ ਹੈ। ਸਾਨੂੰ ਸਾਡੇ ਮਹਾਨ ਗੁਰੂਆਂ ਨੇ ਵਡਮੁੱਲੀ ਦੇਣ ਦਿੱਤੀ ਹੈ।

Leave a Reply

Your email address will not be published. Required fields are marked *