ਸੁਰਿੰਦਰ ਕੈਲੇ ਦੀ ਪੁਸਤਕ ‘ਸੋਨ ਸਵੇਰਾ’ ਦਾ ਹਿੰਦੀ ਅਨੁਵਾਦ ਲੋਕ ਅਰਪਣ

Ludhiana Punjabi

DMT : ਲੁਧਿਆਣਾ : (10 ਅਕਤੂਬਰ 2023) : – ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਵਲੋਂ ਆਯੋਜਿਤ ਸਮਾਗਮ ਦੌਰਾਨ ਲੇਖਕਾਂ, ਵਿਦਵਾਨਾਂ, ਅਲੋਚਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਸੁਰਿੰਦਰ ਕੈਲੇ ਦੀ ਦਸਵੀਂ ਮੌਲਿਕ ਪੁਸਤਕ ਅਤੇ ਦੂਸਰਾ ਕਹਾਣੀ ਸੰਗ੍ਰਹਿ ਜਿਸ ਵਿਚ ਸਮਾਜਿਕ, ਸਿਆਸੀ, ਮਨੋਵਿਗਿਆਨਕ ਤੇ ਲੋਕ ਹਿਤੈਸ਼ੀ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪੁਸਤਕ ਦਾ ਪੰਜਾਬੀ ਤੋਂ ਹਿੰਦੀ ਅਨੁਵਾਦ ਹਿੰਦੀ ਦੀ ਲੇਖਿਕਾ ਸੀਮਾ ਵਰਮਾ ਵਲੋਂ ਕੀਤਾ ਗਿਆ ਹੈ। ਪੁਸਤਕ ਲੋਕ ਅਰਪਣ ਦੀ ਰਸਮ ਡਾ. ਸ਼ਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ, ਡਾ. ਕੁਲਦੀਪ ਸਿੰਘ ਦੀਪ, ਯੋਗਰਾਜ ਪ੍ਰਭਾਕਰ, ਡਾ. ਪ੍ਰਦੀਪ ਕੌੜਾ, ਹਰਭਜਨ ਸਿੰਘ ਖੇਮਕਰਨੀ, ਡਾ. ਨਾਇਬ ਸਿੰਘ ਮੰਡੇਰ, ਸੁਰਿੰਦਰ ਦੀਪ, ਕਾਂਤਾ ਰਾਏ, ਸੀਮਾ ਵਰਮਾ ਆਦਿ ਵਲੋਂ ਨਿਭਾਈ ਗਈ।
ਪੁਸਤਕ ਲੋਕ ਅਰਪਣ ਵਿਚ ਹਿਮਾਚਲ, ਹਰਿਆਣਾ, ਦਿੱਲੀ, ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰਾ ਦੇ ਚਰਚਿਤ ਤੇ ਪ੍ਰੋੜ ਲੇਖਕ ਡਾ. ਅਸ਼ੋਕ ਭਾਟੀਆ, ਸੁਭਾਸ਼ ਨੀਰਵ, ਸੀਮਾ ਜੈਨ, ਬੇਬੀ ਕਾਰਫੋਰਮਾ, ਰੇਖਾ ਸਕਸੈਨਾ, ਅਰੁਣ ਧਰਮਾਵਤ, ਅੰਤਰ ਕਰਵੜੇ, ਕਲਪਣਾ ਭੱਟ, ਰਾਧੇ ਸ਼ਿਆਮ ਭਾਰਤੀਯ, ਡਾ. ਪੂਨਮ ਗੁਪਤਾ, ਮਿਥਿਲੇਸ਼ ਅਵਸਥੀ, ਘਣਸ਼ਿਆਮ ਮੈਥਲ ਅੰਮਿ੍ਰਤ, ਸਰਿਤਾ ਬਘੇਲਾ, ਡਾ. ਅਸ਼ੋਕ ਬੈਰਾਗੀ, ਅਸ਼ੋਕ ਦਰਦ, ਨੀਰੂ ਮਿੱਤਲ, ਸਿਕਤਾਦਿਤਾ ਰਾਏ, ਡਾ. ਸ਼ੀਲ ਕੌਸ਼ਿਕ, ਡਾ. ਨੀਰਜਾ ਸੁਧਾਂਸ਼ੂ, ਅੰਜੂ ਖਰਬੰਦਾ, ਸਨੇਹ ਗੋਸਵਾਮੀ ਅਤੇ ਹੋਰ ਨਾਮਵਰ ਲੇਖਕਾਂ ਸੰਗ ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਭਵਾਨੀ ਸ਼ੰਕਰ ਗਰਗ, ਰਾਜਿੰਦਰ ਮਾਜ਼ੀ, ਮੰਗਤ ਕੁਲਜਿੰਦ, ਲਾਜਪਤ ਰਾਏ ਗਰਗ, ਸੁਰਿੰਦਰ ਮਕਸੂਦਪੁਰੀ ਤੇ ਸੈਂਕੜੇ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ। ਸੁਰਿੰਦਰ ਕੈਲੇ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਜਗਦੀਸ਼ ਰਾਏ ਕੁਲਰੀਆ ਨੇ ਸਮੁੱਚੀ ਕਾਰਵਾਈ ਨਿਭਾਈ।

Leave a Reply

Your email address will not be published. Required fields are marked *