ਹਾਈਕੋਰਟ ਵਲੋ ਗ਼ੈਰ ਕਾਨੂੰਨੀ ਮਾਇਨਿੰਗ ਨੂੰ ਲੈਕੇ ਲਗਾਈ ਫਟਕਾਰ  ਮਾਨ ਸਰਕਾਰ ਲਈ  ਸ਼ਰਮਨਾਕ ਗੱਲ :ਬੈਂਸ

Ludhiana Punjabi
  • ਸੂਬੇ ਵਿੱਚ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਹੈ ਗ਼ੈਰ ਕਾਨੂੰਨੀ ਮਾਇਨਿੰਗ

DMT : ਲੁਧਿਆਣਾ : (08 ਸਤੰਬਰ 2023) : –

ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਇਨਿੰਗ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਹੈ। ਪਰ ਜਦੋਂ ਤੱਕ ਪੰਜਾਬ ਪੁਲਿਸ ਹੀ ਨਹੀਂ ਸੁਧਰੇਗੀ ਉਦੋਂ ਤੱਕ ਸੂਬੇ ਵਿੱਚ ਗ਼ੈਰ ਕਾਨੂੰਨੀ ਮਾਇਨਿੰਗ ਨਹੀਂ ਰੋਕੀ ਜਾ ਸਕਦੀ। ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰੋਪੜ ਖੇਤਰ ਵਿਚ  ਪੁਲੀਸ ਕਰਮੀਆਂ ਦੀ ਮਿਲੀਭੁਗਤ ਨਾਲ ਹੋ ਰਹੇ ਗੈਰ ਕਾਨੂੰਨੀ ਖ਼ਣਨ ਉੱਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ।ਬੈਂਸ ਨੇ ਕਿਹਾ ਕਿ  ਗੈਰ ਕਾਨੂੰਨੀ ਖ਼ਣਨ ਨੂੰ ਲੈਕੇ  ਹਾਈਕੋਰਟ  ਵਲੋ ਵੀ ਪੁਲੀਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕਦੀਆਂ  ਰਾਜ ਸਰਕਾਰ ਨੂੰ ਫਟਕਾਰ ਲਗਾਂਦੀਆ ਕਹੇ ਕਿ ਇਸ ਮਾਮਲੇ ਵਿੱਚ 

ਸਿਰਫ਼ ਗਰੀਬ ਵਿਅਕਤੀਆਂ ਖ਼ਿਲਾਫ਼ ਹੀ ਕਾਰਵਾਈ ਕੀਤੀ ਗਈ ਹੈ, ਤੇ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।ਜਦ ਕਿ  ਨਾਜਾਇਜ਼ ਖ਼ਣਨ ਕਰਨ ਵਾਲਿਆਂ ਨਾਲ ਪੁਲੀਸ ਰਲੀ ਹੋਈ ਹੈ।ਬੈਂਸ ਨੇ ਕਿਹਾ ਕਿ ਸਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਦੇ ਆਮ ਲੋਕਾਂ ਨੂੰ ਰੇਤਾ ਸਸਤਾ ਦੇਣ ਦੇ ਦਾਵੇ ਵੀ ਖੋਖਲੇ ਸਾਬਿਤ ਹੋਏ ਹਨ।ਬੈਂਸ ਨੇ ਕਿਹਾ ਕਿ ਹਾਈਕੋਰਟ ਵਲੋ   ਲਗਾਈ ਫਟਕਾਰ  ਤੇ ਜੇ  ਸਰਕਾਰ ਨੂੰ ਥੋੜ੍ਹੀ ਜਿਹੀ ਵੀ ਸ਼ਰਮ ਹੋਵੇ  ਤਾਂ ਇਹ ਰੇਤ ਮਾਫੀਆ ਉਤੇ ਠੱਲ੍ਹ ਪਾਕੇ  ਇਸਦੀ ਚੋਰੀ  ਤੇ ਲਗਾਮ ਲਗਾਉਣ ਅਤੇ  ਹਰ ਸਾਲ  ਰਾਜ ਦਾ ਕਰੋੜਾਂ ਰੁਪਏ ਜਿਹੜਾ ਇਨ੍ਹਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ ਉਹ ਬਚ ਸਕੇ ਅਤੇ ਰੇਤਾ ਮਹਿੰਗਾ ਹੋਣ ਕਰਕੇ ਅੱਜ ਕਿਰਤੀ ਉਸਰੀਆਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ।ਅੱਜ ਲੋਕ ਮਜ਼ਬੂਰ ਹੋਕੇ ਦੂਜੇ ਰਾਜਾਂ ਤੋਂ ਰੇਤਾ ਖਰੀਦਣ ਲਈ ਮਜਬੂਰ ਹਨ।ਬੈਂਸ ਨੇ ਕਿਹਾ ਕਿ  ਅੱਜ ਰੇਤੇ ਦੀ ਬਲੈਕ ਨੂੰ ਲੈਕੇ ਦੂਜਿਆਂ ਵੱਡੀਆਂ ਪਾਰਟੀਆਂ ਵੀ ਚੁੱਪੀ ਵਟੀ ਬੈਠਿਆ ਹਨ।ਕਿਉੰ 0ਕਿ ਉਹਨਾਂ ਖੁਦ ਇਸ ਰੇਤ ਮਾਫੀਆਂ ਵਿੱਚ ਮੋਟੇ ਹੱਥ ਰੰਗੇ ਹੋਏ ਹਨ।ਅਤੇ ਉਹਨਾਂ ਨੂੰ ਆਸ ਹੈ ਕਿ  ਇਹਨਾਂ ਤੋਂ ਬਾਅਦ ਦੁਬਾਰਾ ਸਤਾ ਵਿੱਚ ਆਉਣ ਤੇ ਫੇਰ ਸਾਨੂੰ ਵੀ  ਰੇਤ ਮਾਫੀਆਂ ਨਾਲ ਮਿਲਣਾ ਪੈਣਾ।ਇਸ ਕਰਕੇ ਇਹ ਰਿਲੀ ਮਿਲੀ ਭੁਗਤ ਹੈ।ਬੈਂਸ ਨੇ ਕਿਹਾ ਕਿ ਹਾਈਕੋਰਟ ਦੀ ਲਗਾਈ ਫਟਕਾਰ ਤੋਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਤੇ ਸਰਕਾਰ  ਉਤੇ ਵੱਡਾ ਡੰਡਾ ਚੁੱਕਿਆ ਉਸੇ ਤਰ੍ਹਾਂ ਹੁਣ ਰੇਤ ਮੁੱਦੇ ਉਤੇ ਵੀ ਹਾਈਕੋਰਟ ਗੰਭੀਰ ਹੈ ।

Leave a Reply

Your email address will not be published. Required fields are marked *