1 ਸਤੰਬਰ ਨੂੰ ਸੱਚਖੰਡ ਐਕਸਪ੍ਰੈੱਸ ਰਾਹੀਂ ਮਿਲਾਪ ਦਿਹਾੜਾ ਮਨਾਉਣ ਲਈ 101 ਸ਼ਰਧਾਲੂਆਂ ਦਾ ਜੱਥਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਲਈ ਸਵੇਰੇ ਹੋਵੇਗਾ ਰਵਾਨਾ- ਬਿਲਾਸਪੁਰ

Ludhiana Punjabi
  • ਹਰਦੀਪ ਸਿੰਘ ਗੋਲਡੀ ਅਮਰੀਕਾ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਬਣੇ
  • ਮੁਹਾਲੀ ਰੇਲਵੇ ਸਟੇਸ਼ਨ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ- ਬਾਵਾ, ਨੰਦੀ
  • ਅੱਜ ਭਵਨ ਵਿਖੇ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ., ਗੁਰਜੀਤ ਸਿੰਘ ਕੈਨੇਡਾ, ਉਘੇ ਰਾਈਟਰ ਜਗਜੀਤ ਸਿੰਘ, ਏ.ਆਈ.ਜੀ. ਸੰਦੀਪ ਸ਼ਰਮਾ, ਸਨਅਤਕਾਰ ਅਮਰਪਾਲ ਸਿੰਘ ਬੁੰਮਰਾ ਅਤੇ ਪਾਲ ਖੁਰਾਣਾ ਸਨਮਾਨਿਤ

DMT : ਮੁੱਲਾਂਪੁਰ ਦਾਖਾ : (21 ਅਗਸਤ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮੀਟਿੰਗ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਿਲਾਪ ਦਿਹਾੜਾ ਮਨਾਉਣ ਲਈ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ, ਜਨਰਲ ਸਕੱਤਰ ਰਾਜੂ ਬਾਜੜਾ ਅਤੇ ਪਰਮਿੰਦਰ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ।

           ਇਸ ਸਮੇਂ ਸਮਾਗਮ ਵਿਚ ਮੁੱਖ ਤੌਰ ‘ਤੇ ਪਹੁੰਚੇ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ. ਨੂੰ ਉਹਨਾਂ ਦੀਆਂ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦਾ ਮੁੱਖ ਸਰਪ੍ਰਸਤ ਬਣਾਇਆ ਜਿਸ ‘ਤੇ ਗੁਰਮੀਤ ਸਿੰਘ ਗਿੱਲ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ.ਐੱਸ.ਏ. ਨੇ ਹਾਰਦਿਕ ਵਧਾਈ ਦਿੱਤੀ। ਇਸ ਸਮੇਂ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ., ਗੁਰਜੀਤ ਸਿੰਘ ਕੈਨੇਡਾ, ਉਘੇ ਰਾਈਟਰ ਜਗਜੀਤ ਸਿੰਘ, ਏ.ਆਈ.ਜੀ. ਸੰਦੀਪ ਸ਼ਰਮਾ, ਸਨਅਤਕਾਰ ਅਮਰਪਾਲ ਸਿੰਘ ਬੁੰਮਰਾ, ਪਾਲ ਖੁਰਾਣਾ, ਸ਼ੁਸ਼ੀਲ ਕੁਮਾਰ ਸ਼ੀਲਾ, ਮੋਨੂੰ ਸਿੰਘ, ਰਾਜੂ ਬਾਜੜਾ, ਪ੍ਰਿੰ. ਪਰਮਜੀਤ ਬਾਵਾ ਨੰਦੀ ਅਤੇ ਪ੍ਰਿੰ. ਪਰਮਿੰਦਰ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

           ਇਸ ਸਮੇਂ ਜਾਣਕਾਰੀ ਦਿੰਦਿਆਂ ਸਮੁੱਚੀ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਜੋ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਇਤਿਹਾਸਿਕ ਮਿਲਾਪ ਹੋਇਆ ਸੀ ਅਤੇ ਉਸ ਮਿਲਾਪ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗ਼ਲਾਂ ਦੇ 700 ਸਾਲ ਦੇ ਰਾਜ ਦਾ ਖ਼ਾਤਮਾ ਕੀਤਾ ਅਤੇ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ‘ਚ ਜਿੱਤ ਪ੍ਰਾਪਤ ਕੀਤੀ ਅਤੇ 14 ਮਈ ਨੂੰ ਸਰਹਿੰਦ ‘ਤੇ ਫ਼ਤਿਹ ਦਾ ਝੰਡਾ ਲਹਿਰਾਇਆ। ਉਹਨਾਂ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ। ਉਹਨਾਂ ਦੱਸਿਆ ਕਿ ਉਪਰੋਕਤ ਇਤਿਹਾਸਿਕ ਦਿਹਾੜਾ ਮਨਾਉਣ ਲਈ 20ਵਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ 1 ਸਤੰਬਰ ਨੂੰ ਸਵੇਰੇ 7 ਵਜੇ ਸੱਚਖੰਡ ਐਕਸਪ੍ਰੈੱਸ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ ਜਿਸ ਦੇ ਸਵਾਗਤ ਲਈ ਵੱਖ ਵੱਖ ਸਟੇਸ਼ਨਾਂ ‘ਤੇ ਬੈਰਾਗੀ ਸਮਾਜ ਅਤੇ ਫਾਊਂਡੇਸ਼ਨ ਵੱਲੋਂ ਤਿਆਰੀਆਂ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਜੱਥਾ 2 ਸਤੰਬਰ ਨੂੰ ਨਾਂਦੇੜ ਰੇਲਵੇ ਸਟੇਸ਼ਨ ‘ਤੇ ਪਹੁੰਚੇਗਾ ਅਤੇ 3 ਸਤੰਬਰ ਨੂੰ ਸਵੇਰੇ ਸੱਚਖੰਡ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ 10 ਵਜੇ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਚ (ਗੋਦਾਵਰੀ ਨਦੀ ਦੇ ਕੰਢੇ) ਦੀਵਾਨ ਸਜਣਗੇ ਜਿੱਥੇ ਰਕਬੇ ਵਾਲਾ ਢਾਡੀ ਜੱਥਾ, ਕਵੀਸ਼ਰ, ਬੁੱਧੀਜੀਵੀ, ਇਤਿਹਾਸਕਾਰ ਬਾਬਾ ਜੀ ਦੇ ਜੀਵਨ ‘ਤੇ ਰੌਸ਼ਨੀ ਪਾਉਣਗੇ।

           ਇਸ ਸਮੇਂ ਬਾਵਾ ਅਤੇ ਨੰਦੀ ਨੇ ਮੰਗ ਕੀਤੀ ਕਿ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਨਾਲ ਸਬੰਧਿਤ ਜ਼ਮੀਨ ‘ਤੇ ਬਣਿਆ ਮੁਹਾਲੀ ਸਟੇਸ਼ਨ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ। ਇਸ ਸਮੇਂ ਬੇਟੀ ਸੁਨੀਲ ਸਰਾਂ, ਜਰਨੈਲ ਸਿੰਘ ਤੂਰ ਜਨਰਲ ਸਕੱਤਰ, ਅਮਨਦੀਪ ਬਾਵਾ, ਨਿਰਮਲ ਸਿੰਘ ਦੋਰਾਹਾ, ਗੁਰਮੇਲ ਸਿੰਘ ਸਿੱਧੂ, ਗੁਰਮੇਲ ਸਿੰਘ ਜਗਰਾਉ, ਬਿੱਟੂ ਬਾਵਾ, ਮਨਜੀਤ ਸਿੰਘ ਠੇਕੇਦਾਰ, ਗਗਨਦੀਪ ਸਿੰਘ ਭੰਵਰਾ, ਜਤਿੰਦਰ ਸਿੰਘ ਹੈਪੀ ਹਾਜ਼ਰ ਸਨ।

Leave a Reply

Your email address will not be published. Required fields are marked *