13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 

Ludhiana Punjabi
  • ਨੀਟਾ ਕਲੱਬ ਰਾਮਪੁਰ  ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਬਣੇ ਚੈਂਪੀਅਨ
  • ਵਿਧਾਇਕ ਬੀਬੀ ਛੀਨਾ,ਸਿੱਧੂ ,ਚੇਅਰਮੈਨ ਮੋਹੀ, ਗੋਲਡੀ, ਮੱਕੜ ਮੁੱਖ ਮਹਿਮਾਨ ਵਜੋਂ ਪੁੱਜੇ

DMT : ਲੁਧਿਆਣਾ : (29 ਮਈ 2023) : – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਟੂਰਨਾਮੈਂਟ ਦੇ ਆਖਰੀ ਦਿਨ ਜਿੱਥੇ  ਸੀਨੀਅਰ ਵਰਗ ਵਿੱਚ  ਨੀਟਾ ਕਲੱਬ ਰਾਮਪੁਰ ਨੇ ਚੈਂਪੀਅਨ ਜਿੱਤ ਦਾ ਝੰਡਾ ਗੱਡਿਆ ਅਤੇ ਜੂਨੀਅਰ ਵਰਗ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਨੇ ਖ਼ਿਤਾਬੀ ਜਿੱਤ ਹਾਸਲ ਕੀਤੀ।

  ਸੀਨੀਅਰ ਵਰਗ ਵਿਚ ਦਰਸ਼ਕਾਂ ਦੀ ਵੱਡੀ ਆਮਦ ਵਿੱਚ ਬਹੁਤ ਹੀ ਸੰਘਰਸ਼ ਪੂਰਨ ਅਤੇ ਰੋਮਾਂਚਕ ਮੁਕਾਬਲੇ ਵਿੱਚ ਨੀਟਾ ਕਲੱਬ ਰਾਮਪੁਰ ਨੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੂੰ 5-4 ਗੋਲਾਂ ਨਾਲ ਹਰਾਇਆ। ਰਾਮਪੁਰ ਨੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪਹਿਲੇ ਅੱਧ ਤੱਕ ਦੋਵੇਂ ਟੀਮਾਂ 3-3 ਗੋਲਾਂ ਤੇ ਬਰਾਬਰ ਸਨ । ਜੇਤੂ ਟੀਮ ਨੂੰ 11 ਏਵਨ ਸਾਈਕਲ ਦੇਕੇ ਸਨਮਾਨਿਆਂ ਗਿਆ। ਜਦ ਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨਾਲ 4-4  ਗੋਲਾਂ ਦੀ ਬਰਾਬਰੀ ਤੋਂ ਬਾਅਦ ਪੇਨਾਲਟੀ ਸ਼ੂਟ ਆਊਟ ਚ  ਰਾਮਪੁਰ ਛੰਨਾਂ 3-1 ਨਾਲ ਜੇਤੂ ਰਹੀ। ਸੀਨੀਅਰ ਵਰਗ ਵਿੱਚ ਰਾਮਪੁਰ ਦਾ ਗੋਲ ਕੀਪਰ ਜਸ਼ਨਦੀਪ ਸਿੰਘ ਸਰਵੋਤਮ ਗੋਲਕੀਪਰ, ਜਰਖੜ ਦੇ ਪਰਗਟ ਸਿੰਘ ਨੂੰ ਸਰਵੋਤਮ ਸਕੋਰਰ, ਕਿਲ੍ਹਾ ਰਾਇਪੁਰ ਦੇ ਸਰਬਜੋਤ ਸਿੰਘ ਜੋਤੀ  ਨੂੰ ਸਰਵੋਤਮ ਵੇਟਰਨਜ ਖ਼ਿਡਾਰੀ, ਮੋਗਾ ਦੇ ਅੰਗਦ ਵੀਰ ਸਿੰਘ ਅਤੇ ਰਾਮਪੁਰ ਦੇ ਮਿਲਖਾ ਸਿੰਘ ਨੂੰ ਸਾਂਝੇ ਤੌਰ ਤੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਵਜੋਂ ਵੱਡੇ ਸਾਈਕਲ ਦੇਕੇ ਸਨਮਾਨਿਆਂ ਗਿਆ। ਜੂਨੀਅਰ ਵਰਗ ਵਿੱਚ ਰਾਮਪੁਰ ਛੰਨਾਂ ਦੇ ਨਵਜੋਤ ਸਿੰਘ ਸੋਹੀ ਨੂੰ ਮੈਨ ਆਫ਼ ਦੀ ਟੂਰਨਾਮੈਂਟ, ਪਰਵਿੰਦਰ ਕੁਮਾਰ ਨੂੰ ਸਰਵੋਤਮ ਗੋਲਕੀਪਰ, ਗੁਰਬਖ਼ਸ ਕੌਰ ਨੂੰ ਕੁੜੀਆਂ ਦੀ ਸਰਵੋਤਮ ਖਿਡਾਰਣ, ਤੇਹਿੰਗ ਅਕੈਡਮੀ ਦੇ ਨਵਨੀਤ ਕੁਮਾਰ ਨੂੰ ਮੈਨ ਆਫ਼ ਦੀ ਮੈਚ ,ਜਰਖੜ ਅਕੈਡਮੀ ਦੇ ਮਨਵਦੀਪ ਸਿੰਘ ਨੂੰ ਟਾਪ ਸਕੋਰਰ ਵਜੋਂ ਹਾਕੀ ਸਟਿੱਕ,ਬਦਾਮ, ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸਟੇਟ ਐਵਾਰਡ ਜੇਤੂ ਟੀਚਰ ਅਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਅਤੇ ਜਰਖੜ ਸਕੂਲ ਦੇ ਬੱਚਿਆਂ ਨੇ ਖੇਡਾਂ ਨਾਲ ਸਬੰਧਤ ਗੀਤ ਅਤੇ ਸਭਿਆਚਾਰ ਵੰਨਗੀਆਂ ਪੇਸ਼ ਕਰਕੇ ਖੇਡਾਂ ਦੇ ਮਾਹੌਲ ਨੂੰ ਹੋਰ ਸੁਹਾਵਣਾ ਕੀਤਾ।

ਅੱਜ ਦੇ ਫਾਈਨਲ ਸਮਾਰੋਹ ਦੌਰਾਨ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਚੈਅਰਮੈਨ ਅਮਨਦੀਪ ਸਿੰਘ ਮੋਹੀ ਮਾਰਕਫੈੱਡ, ਪਰਵਿੰਦਰ ਸਿੰਘ ਗੋਲਡੀ ਚੈਅਰਮੈਨ ਯੂਥ ਵੈਲਫੇਅਰ ਬੋਰਡ, ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਚੇਅਰਮੈਨ ਮੱਕੜ ਅਤੇ ਮੋਹੀ ਨੇ ਜਰਖੜ ਸਟੇਡੀਅਮ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ । ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

 ਇਸ ਮੌਕੇ ਰਾਜ ਕੁਮਾਰ ਅਗਰਵਾਲ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਅਮਰੀਕ ਸਿੰਘ ਮਨਿਹਾਸ,ਹਰਪ੍ਰੀਤ ਸਿੰਘ ਛੀਨਾ, ਅਜੇ ਮਿੱਤਲ ( ਸਾਬਕਾ ਜ਼ਿਲ੍ਹਾ ਪ੍ਰਧਾਨ, ਆਪ), ਮਨਮੋਹਨ ਸਿੰਘ ਪੱਪੂ ਕਾਲਖ, ਹਰਦੀਪ ਸਿੰਘ ਸੈਣੀ ਰੇਲਵੇ,ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਬੇਟਾ ਦਵਿੰਦਰ ਪਾਲ ਸਿੰਘ ਲਾਡੀ, ਰਵੀ ਝਮੱਟ,  ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪੱਤਰਕਾਰ ਸਤਿੰਦਰ ਸ਼ਰਮਾ,ਸਰਪੰਚ ਹਰਦਿਆਲ ਸਿੰਘ ਦੇਹਰੀਵਾਲ, ਕੋਚ ਬਲਜਿੰਦਰ ਸਿੰਘ ਪਰਮਜੀਤ ਸਿੰਘ ਨੀਟੂ, ਰਛਪਾਲ ਸਿੰਘ ਨਾਗੀ, ਬੂਟਾ ਸਿੰਘ ਸਿੱਧੂ ਦੋਰਾਹਾ, ਸਾਹਿਬਜੀਤ ਸਿੰਘ ਜਰਖੜ ,  ਬਲਵਿੰਦਰ ਸਿੰਘ ਚੀਮਾ ਕਾਲਖ, ਬੂਟਾ ਸਿੰਘ ਗਿੱਲ, ਤੇਜਿੰਦਰ ਸਿੰਘ ਤੇਜੀ ਗਿੱਲ  , ਮਲਕੀਤ ਸਿੰਘ ਆਲਮਗੀਰ, ਸੰਜੀਵ ਕੁਮਾਰ ਗਰੋਵਰ , ਗੁਰਸਤਿੰਦਰ ਸਿੰਘ ਪਰਗਟ , ਦਲਵੀਰ ਸਿੰਘ ਜਰਖੜ, ਗਗਨ ਗਗੀ, ਹਰਪ੍ਰੀਤ ਵਰਮਾ ਵਿਧਾਇਕ ਦੱਖਣੀ ਲੁਧਿਆਣਾ, ਸੁਖਦੇਵ ਸਿੰਘ ਗਰਚਾ ,ਜਗਦੇਵ ਸਿੰਘ ਧੁੰਨਾ,  ਚੇਤਨ ਥਾਪਰ, ਕਿਤਾਬ ਸਿੰਘ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਮੁੱਖ ਅਧਿਆਪਕ ਸ਼੍ਰੀਮਤੀ ਸੁਰਿੰਦਰ ਕੌਰ ,ਮਨਦੀਪ ਕੌਰ ਅਕਾਸ਼ਦੀਪ ਸਿੰਘ ਤੇ ਧਰਮਿੰਦਰ ਸਿੰਘ ਆਧਿਆਪਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *