16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ‘ਤੇ 11 ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ- ਬਾਵਾ

Ludhiana Punjabi
  • 16 ਅਕਤੂਬਰ ਨੂੰ ਸਵੇਰੇ 11 ਵਜੇ ਬਾਬਾ ਅਜੈ ਸਿੰਘ ਜੀ ਦਾ ਬੁੱਤ ਰਕਬਾ ਭਵਨ ਵਿਖੇ ਸਥਾਪਿਤ ਹੋਵੇਗਾ
  • ਸਤਪਾਲ, ਪਵਾਰ, ਗਰੇਵਾਲ, ਕਵਾਤਰਾ, ਟਹਿਲ ਸਿੰਘ, ਮੋਹਣ ਸਿੰਘ, ਸੁਆਮੀ, ਥਿੰਦ, ਕੇਵਲ ਦਾਸ, ਗੁਰਦੀਪ ਸਿੰਘ ਕਲਕੱਤਾ, ਰਾਮ ਸਿੰਘ ਭੀਖੀ ਦਾ ਹੋਵੇਗਾ ਵਿਸ਼ੇਸ਼ ਸਨਮਾਨ
  • ਉਪਰੋਕਤ ਸਨਮਾਨ ਪ੍ਰਤਾਪ ਸਿੰਘ ਕੈਰੋਂ, ਸਰ ਛੋਟੂ ਰਾਮ, ਪ੍ਰਤਾਪ ਸਿੰਘ ਕਾਦੀਆਂ, ਬਾਲ ਕਵੀ ਬੈਰਾਗੀ, ਜਸਵੰਤ ਸਿੰਘ ਗਿੱਲ, ਕੇਹਰ ਸਿੰਘ ਬੈਰਾਗੀ, ਗੁਰਚਰਨ ਸਿੰਘ ਕਿਸ਼ਨਪੁਰ ਦੀ ਯਾਦ ਨੂੰ ਸਮਰਪਿਤ ਹੋਵੇਗਾ

DMT : ਲੁਧਿਆਣਾ : (12 ਅਕਤੂਬਰ 2023) : –

 ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇੱਕ ਪ੍ਰੈੱਸ ਮਿਲਣੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਪਰਮਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਕਲਕੱਤਾ, ਜਸਪਾਲ ਸਿੰਘ ਜਨਰਲ ਸਕੱਤਰ ਫਾਊਂਡੇਸ਼ਨ ਅਮਰੀਕਾ, ਨਵਦੀਪ ਸਿੰਘ ਨਵੀ, ਨਰੇਸ਼ ਦਮਨ ਬਾਵਾ ਵਾਈਸ ਪ੍ਰਧਾਨ ਬੈਰਾਗੀ ਮਹਾਂਮੰਡਲ ਪੰਜਾਬ, ਤਜਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਬਾਵਾ ਨੇ 16 ਅਕਤੂਬਰ ਨੂੰ ਬਾਬਾ ਬੰਦਾ  ਸਿੰਘ ਬਹਾਦਰ ਜੀ ਦੇ 353ਵੇਂ ਜਨਮ ਉਤਸਵ ‘ਤੇ ਹੋਣ ਵਾਲੇ ਵਿਸ਼ੇਸ਼ ਸਨਮਾਨਾਂ ਦਾ ਐਲਾਨ ਕੀਤਾ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦ‌ੀ ਯਾਦ ਨੂੰ ਸਮਰਪਿਤ ਦਿੱਤੇ ਜਾਣਗੇ ਜਿੰਨਾ ਵਿਚ ਅਨਮੋਲ ਕਵਾਤਰਾ, ਸਤਪਾਲ ਬੈਰਾਗੀ, ਸ਼ਿਵ ਪਵਾਰ, ਪਰਮਿੰਦਰ ਗਰੇਵਾਲ, ਟਹਿਲ ਸਿੰਘ, ਮੋਹਣ ਸਿੰਘ ਕਿਸ਼ਨਪੁਰਾ, ਮਨੋਜ ਸੁਆਮੀ ਹਰਿਆਣਾ, ਰਾਮ ਸਿੰਘ ਭੀਖੀ, ਕੇਵਲ ਦਾਸ ਧਰੌਕੀ, ਗੁਰਦੀਪ ਸਿੰਘ ਕਲਕੱਤਾ, ਬੇਟੀ ਗਗਨਦੀਪ ਕੌਰ ਥਿੰਦ ਨੂੰ ਸਨਮਾਨ ਖੇਤੀ ਸਮਾਜ ਸੇਵਾ ਅਤੇ ਆਰਟ ਦੇ ਖੇਤਰ ਵਿਚ ਬੁਲੰਦੀਆਂ ਛੋਹਣ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ। ਇਹ ਸਨਮਾਨ ਪੰਜਾਬ ਦੀਆਂ ਮਹਾਨ ਸ਼ਖ਼ਸੀਅਤਾਂ ਪ੍ਰਤਾਪ ਸਿੰਘ ਕੈਰੋਂ ਸਵ. ਮੁੱਖ ਮੰਤਰੀ ਪੰਜਾਬ ਜਿੰਨਾ ਨੇ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਖੜਾ ਡੈਮ ਬਣਾਇਆ। ਇਸੇ ਤਰ੍ਹਾਂ ਸਰ ਛੋਟੂ ਰਾਮ ਦੀ ਕਿਸਾਨੀ ਦੇ ਖੇਤਰ ਵਿਚ ਵਡਮੁੱਲੀ ਦੇਣ ਹੈ, ਪ੍ਰਤਾਪ ਸਿੰਘ ਕਾਦੀਆਂ ਜਿੰਨਾ ਕਿਸਾਨੀ ਦੇ ਦਰਦ ਅਤੇ ਮੁਸ਼ਕਿਲਾਂ ਨੂੰ ਸਮਝਦੇ ਹੋਏ ਸੰਘਰਸ਼ ਕੀਤਾ, ਗੁਰਚਰਨ ਸਿੰਘ ਕਿਸ਼ਨਪੁਰਾ ਜਿੰਨਾ ਨੇ ਵਿੱਦਿਆ ਦੇ ਖੇਤਰ ਵਿਚ ਅਤੇ ਸਮਾਜ ਸੇਵਾ ਲਈ ਵਡਮੁੱਲਾ ਯੋਗਦਾਨ ਪਾਇਆ, ਜਸਵੰਤ ਸਿੰਘ ਗਿੱਲ ਜਿੰਨਾ ਨੇ ਕੋਲੇ ਦੀ ਖਾਣ ਵਿਚੋਂ 65 ਮਜ਼ਦੂਰਾਂ ਦੀ ਜਾਨ ਬਚਾਈ, ਕੇਹਰ ਸਿੰਘ ਬੈਰਾਗੀ ਜੋ ਕਿ ਇੱਕ ਇਤਿਹਾਸਿਕ ਵਕਤਾ ਸਨ ਅਤੇ ਬਾਲ ਕਵੀ ਬੈਰਾਗੀ ਜੋ ਕਿ ਵਿਸ਼ਵ ਪ੍ਰਸਿੱਧ ਕਵੀ ਸਨ। ਸੋ ਅਸੀਂ ਇਹਨਾਂ ਮਹਾਨ ਪੰਜਾਬੀਆਂ ਨੂੰ ਉਸ ਦਿਨ ਯਾਦ ਕਰਾਂਗੇ।

           ਇਸ ਸਮੇਂ ਬਾਵਾ ਨੇ ਦੱਸਿਆ ਕਿ 16 ਅਕਤੂਬਰ 11 ਵਜੇ ਬਾਬਾ ਅਜੈ ਸਿੰਘ ਦੇ ਬੁੱਤ ਤੋਂ ਪਰਦਾ ਹਟਾਇਆ ਜਾਵੇਗਾ ਜਿੰਨਾ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਪਾਇਆ ਗਿਆ ਸੀ। ਇਹ ਬੁੱਤ ਵਿਸ਼ਵ ਵਿਚ ਪਹਿਲਾ ਹੋਵੇਗਾ ਜੋ ਰਕਬਾ ਭਵਨ ਵਿਖੇ ਸਥਾਪਿਤ  ਹੋਵੇਗਾ।

Leave a Reply

Your email address will not be published. Required fields are marked *