18 ਮਾਰਚ ਤੋਂ ਬਾਅਦ ਅੰਮ੍ਰਿਤਪਾਲ ਦੀ ਆਈ ਪਹਿਲੀ ਵੀਡੀਓ ਸਾਹਮਣੇ

Chandigarh Hindi
  • ਜੱਥੇਦਾਰ ਨੂੰ ਕੀਤੀ ਸਰਬਤ ਖਾਲਸਾ ਬਲਾਉਣ ਦੀ ਅਪੀਲ

DMT : ਲੁਧਿਆਣਾ : (29 ਮਾਰਚ 2023) : – ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ 18 ਮਾਰਚ ਤੋਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ। ਅੰਮ੍ਰਿਤਪਾਲ ਨੇ ਕਿਹਾ ਕਿ 18 ਮਾਰਚ ਤੋਂ ਬਾਅਦ ਪਹਿਲੀ ਵਾਰ ਮੈਂ ਸਾਹਮਣੇ ਆਇਆ ਹਾਂ। ਇਕ ਨਿੱਜੀ ਟੀਵੀ ਚੈਨਲ ਉਤੇ ਚੱਲੀ ਵੀਡੀਓ ਮੁਤਾਬਕ ਉਨ੍ਹਾਂ ਕਿਹਾ ਕਿ 18 ਮਾਰਚ ਤੋਂ ਪਹਿਲਾਂ ਪਹਿਲੀ ਵਾਰ ਸਾਂਝ ਪਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਮਨਸਾਂ ਗ੍ਰਿਫਤਾਰੀ ਹੁੰਦੀ ਤਾਂ ਸਾਨੂੰ ਘਰੋਂ ਗ੍ਰਿਫਤਾਰ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਘੇਰਾ ਪਾਇਆ ਸੀ, ਮਾਲਕ ਨੇ ਉਥੋਂ ਬੜੀ ਕ੍ਰਿਪਾ ਨਾਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਜੋ ਜ਼ੁਲਮ ਦੀ ਹੱਦ ਪੰਜਾਬ ਸਰਕਾਰ ਨੇ ਟੱਪੀ ਹੈ। ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ। ਉਸੇ ਤਰ੍ਹਾਂ ਹੀ ਕੀਤਾ ਗਿਆ ਹੈ, ਜਿਵੇਂ ਬੇਅੰਤ ਦੀ ਸਰਕਾਰ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ ਹੈ, ਮਸਲਾ ਸਿੱਖਾਂ ਉਤੇ ਹੋਏ ਹਮਲੇ ਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਚੜ੍ਹਦੀ ਕਲਾ ਵਿੱਚ ਹਾਂ। 

ਇਸ ਵੀਡੀਓ ਵਿੱਚ ਅੰਮ੍ਰਿਤਪਾਲ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਇਸ ਸਮੇਂ ਕਿੱਥੇ ਹਨ। ਉਨ੍ਹਾਂ ਵੱਲੋਂ 18 ਮਾਰਚ ਤੋਂ ਲੈ ਕੇ ਹੁਣ ਤੱਕ ਕਿੱਥੇ ਰਹੇ ਹਨ, ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

Leave a Reply

Your email address will not be published. Required fields are marked *