30 ਮਈ ਨੂੰ ਓ.ਬੀ.ਸੀ. ਦੇ ਸੰਮੇਲਨ ‘ਚ ਰਾਹੁਲ ਗਾਂਧੀ ਆਉਣਗੇ

Ludhiana Punjabi
  • ਕੈਪਟਨ ਅਜੈ ਸਿੰਘ ਯਾਦਵ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਨਾਲ ਬਾਵਾ ਨੇ ਕੀਤਾ ਸਨਮਾਨਿਤ
  • ਮੋਦੀ ਦੇ ਰਾਜ ‘ਚ ਪਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਹੋ ਰਿਹਾ ਹੈ- ਕੈਪਟਨ

DMT : ਲੁਧਿਆਣਾ : (17 ਮਈ 2023) : – ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ. ਦੇ ਨੈਸ਼ਨਲ ਚੇਅਰਮੈਨ ਕੈਪਟਨ ਅਜੈ ਸਿੰਘ ਯਾਦਵ ਦਾ ਚੰਡੀਗੜ੍ਹ ਆਉਣ ‘ਤੇ ਕਾਂਗਰਸੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਏ.ਆਈ.ਸੀ.ਸੀ. ਦੇ ਕੋਆਰਡੀਨੇਟਰ ਇੰਚਾਰਜ ਪੰਜਾਬ (ਓ.ਬੀ.ਸੀ.) ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਨੇ ਕੈਪਟਨ ਅਜੈ ਸਿੰਘ ਯਾਦਵ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਸਮੇਂ ਉਹਨਾਂ ਨਾਲ ਜਨਰਲ ਸਕੱਤਰ ਓ.ਬੀ.ਸੀ. ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਰੇਸ਼ਮ ਸਿੰਘ ਸੱਗੂ ਵੀ ਨਾਲ ਸਨ।

                        ਇਸ ਸਮੇਂ ਕੈਪਟਨ ਅਜੈ ਸਿੰਘ ਯਾਦਵ ਨੇ ਕਿਹਾ ਕਿ ਪੰਜਾਬ ਅੰਦਰ 35% ਵੋਟ ਓ.ਬੀ.ਸੀ. ਦੀ ਹੈ ਅਤੇ 71 ਜਾਤੀਆਂ ਹਨ ਪਰ ਪੰਜਾਬ ਅਤੇ ਪੂਰੇ ਦੇਸ਼ ਅੰਦਰ ਜੋ ਵਿਤਕਰਾ ਓ.ਬੀ.ਸੀ. ਨਾਲ ਸ਼੍ਰੀ ਮੋਦੀ ਦੀ ਸਰਕਾਰ ਕਰ ਰਹੀ ਹੈ, ਉਸ ਦਾ ਕਾਂਗਰਸ ਪਾਰਟੀ 2024 ਵਿਚ ਜਵਾਬ ਦੇਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੱਤਾ ਵਿਚ ਆਉਣ ‘ਤੇ ਜਨਗਣਨਾ ਸਮੇਂ ਓ.ਬੀ.ਸੀ. ਦਾ ਕਾਲਮ ਵੱਖਰਾ ਬਣਾਏਗੀ ਅਤੇ ਓ.ਬੀ.ਸੀ. ਦੇ ਨਾਲ ਨਾਲ ਐੱਸ.ਸੀ/ ਐੱਸ.ਟੀ ਅਤੇ ਘੱਟ ਗਿਣਤੀਆਂ ਲਈ ਵੱਖਰਾ ਕਮਿਸ਼ਨ ਕਾਇਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 30 ਮਈ ਨੂੰ ਓ.ਬੀ.ਸੀ. ਦੇ ਦਿੱਲੀ ਤਾਲਕਟੋਰਾ ਸਟੇਡੀਅਮ ਵਿਚ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਸ਼ਿਰਕਤ ਕਰਨਗੇ।

                        ਇਸ ਸਮੇਂ ਬਾਵਾ ਨੇ ਕਿਹਾ ਕਿ ਕੈਪਟਨ ਅਜੈ ਸਿੰਘ ਯਾਦਵ ਨੇ ਭਾਰਤ ਦੀਆਂ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਪਛੜੇ ਵਰਗਾਂ ਦੀ ਰਾਖੀ ਅਤੇ ਉਹਨਾਂ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਲਗਾਈ ਡਿਊਟੀ ਨਿਭਾ ਰਹੇ ਹਨ। ਅੱਜ ਅਸੀਂ ਉਹਨਾਂ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਸਨਮਾਨ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ।

                        ਇਸ ਸਮੇਂ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ 30 ਮਈ ਨੂੰ ਪੰਜਾਬ ਤੋਂ ਦਿੱਲੀ ਜਾਣ ਲਈ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅਸੀਂ ਵੱਡਾ ਕਾਫ਼ਲਾ ਲੈ ਕੇ ਲੁਧਿਆਣਾ ਤੋਂ ਚੱਲਾਂਗੇ।

Leave a Reply

Your email address will not be published. Required fields are marked *