55 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਦੇ 03 ਦੋਸ਼ੀ ਕਰਾਇਮ ਬ੍ਰਾਂਚ-02/ਲੁਧਿਆਣਾ ਵੱਲੋਂ ਕਾਬੂ

Crime Ludhiana Punjabi

DMT : ਲੁਧਿਆਣਾ : (05 ਅਗਸਤ 2023) : – ਮੁੱੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਸ: ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ .ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਅਤੇ ਮੈਡਮ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ,ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਹੇਠ ੀਂਸ਼ਫ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਚ-2/ਲੁਧਿਆਣਾ ਦੀ ਪੁਲਿਸ ਪਾਰਟੀ ਕੱਲ ਮਿਤੀ 04.08.2023 ਨੂੰ ਥਾਣਾ ਸਾਹਨੇਵਾਲ ਲੁਧਿਆਣਾ ਦੇ ਏਰੀਆ ਵਿੱਚ ਗਸ਼ਤ ਕਰ ਰਹੀ ਸੀ ਤਾਂ ਬਿਲਗਾ ਕੱਟ,ਸਾਹਨੇਵਾਲ,ਜੀ.ਟੀ.ਰੋਡ,ਲੁਧਿਆਣਾ ਤੋਂ (1)ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ ਥਾਣਾ ਅਜੀਤਵਾਲ ਮੋਗਾ,(2)ਪ੍ਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਦਾਖਾ,ਜਗਰਾਓਂ,ਲੁਧਿਆਣਾ ਅਤੇ (3)ਜਸਵੀਰ ਸਿੰਘ ਉਰਫ ਜੱਸਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਮੋਗਾ ਨੂੰ ਟਰੱਕ ਮਾਰਕਾ ਅਸ਼ੋਕ ਲੀਲੇਂਡ ਰੰਗ ਹਲਕਾ ਭੂਰਾ ਨੰਬਰੀ ਫਭ04ਅਓ9921 ਵਿੱਚੋਂ 55 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 193,ਮਿਤੀ 04.08.2023 ਅ/ਧ 15-61-85 ਂਧਫਸ਼ ਅਚਟ ਥਾਣਾ ਸਾਹਨੇਵਾਲ,ਲੁਧਿਆਣਾ ਦਰਜ ਰਜਿਸਟਰ ਕਰਾਇਆ।ਤਿੰਨੋਂ ਦੋਸ਼ੀ ਟਰੱਕ ਤੇ ਡਰਾਇਵਰੀ ਕਰਦੇ ਹਨ ਅਤੇ ਕਸਬਾ ਚੌਕਾ ਜਿਲਾ ਗੜਵਾਹਾ ਝਾਰਖੰਡ ਤੋਂ 1200 ਰੁਪਏ ਪਰ ਕਿੱਲੋ ਦੇ ਹਿਸਾਬ ਨਾਲ ਭੁੱਕੀ ਚੂਰਾ ਪੋਸਤ ਲੈ ਕੇ ਆਉਂਦੇ ਸਨ ਅਤੇ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ਤੇ ਵੇਚਦੇ ਸਨ,ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਮਜੀਦ ਪੁੱਛਗਿੱਛ ਕੀਤੀ ਜਾਵੇਗੀ,ਜਿਹਨਾਂ ਦੀ ਪੁੱਛਗਿੱਛ ਤੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੋਸ਼ੀਆਂ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ

ਲੜੀ
ਨੰ: ਦੋਸ਼ੀ ਦਾ ਨਾਮ ਪਤਾ ਅਨੁਮਾਨ ਮੁਕੱਦਮਾ

  1. ਪ੍ਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਦਾਖਾ,ਜਗਰਾਓਂ,ਲੁਧਿਆਣਾ,ਉਮਰ ਕਰੀਬ 29 ਸਾਲ। (1)ਮੁਕੱਦਮਾ ਨੰਬਰ 81,ਮਿਤੀ 09.04.2018 ਅ/ਧ 379ਬੀ,506,342,323 ਆਈ.ਪੀ.ਸੀ.,25/57-54-
    59 ਆਰਮਜ਼ ਐੱਕਟ ਥਾਣਾ ਸਦਰ ਜੀਰਾ ਫਿਰੋਜਪੁਰ।
    ਜਮਾਨਤ ਤੇ ਆਉਣ ਦੀ ਮਿਤੀ 16.07.2018
  2. ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ ਥਾਣਾ ਅਜੀਤਵਾਲ ਮੋਗਾ,ਉੇਮਰ ਕਰੀਬ 43 ਸਾਲ (1) ਮੁਕੱਦਮਾ ਨੰਬਰ 85,ਮਿਤੀ 01.09.2016 ਅ/ਧ 379,447,511,148,149,177
    ਆਈ.ਪੀ.ਸੀ.,25/57-54-59 ਆਰਮਜ਼ ਐੱਕਟ ਥਾਣਾ ਮਹਿਣਾ ਫਿਰੋਜਪੁਰ।
    (2) ਮੁਕੱਦਮਾ ਨੰਬਰ 26,ਮਿਤੀ 19.04.2023 ਅ/ਧ 15-61-85 ਐੱਨ.ਡੀ.ਪੀ.ਐੱਸ.ਐੱਕਟ ਥਾਣਾ ਤਲਵੰਡੀ ਭਾਈ ਫਿਰੋਜਪੁਰ।
    ਜਮਾਨਤ ਤੇ ਆਉਣ ਦੀ ਮਿਤੀ 26.05.2023
  3. ਜਸਵੀਰ ਸਿੰਘ ਉਰਫ ਜੱਸਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਮੋਗਾ,ਉਮਰ ਕਰੀਬ 31 ਸਾਲ ਕੋਈ ਨਹੀਂ

155 ਗ੍ਰਾਮ ਹੈਰੋਇਨ,30 ਖਾਲੀ ਮੋਮੀ ਲਿਫਾਫੀਆ,ਜਿਪ ਲਾਕ ਅਤੇ ਇੱਕ ਇਲ਼ੈਕਟ੍ਰੋਨਿਕ ਕੰਡਾ ਸਮੇਤ ਇੱਕ ਦੋਸ਼ੀ ਕਾਬੂ ਐਟੀ ਨਾਰਕੋਟਿਕ ਸੈੱਲ-1,ਲੁਧਿਆਣਾ ਵੱਲੋਂ ਕਾਬੂ

ਮਾਨਯੋਗ ਮੁੱੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਸ: ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ .ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਅਤੇ ਮੈਡਮ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ,ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ, ਅਛਫ ਅਸ਼ੋਕ ਕੁਮਾਰ ਫਫਸ਼/ਫਭੀ ਂਧਫਸ਼ ਛੂੰ ਂਅ੍ਰਛੌਠੀਛ ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਕੱਲ ਮਿਤੀ 04-08-2023 ਨੂੰ ਦੌਰਾਨੇ ਗਸ਼ਤ ਗਲੀ ਨੰ.1,ਮੁਹੱਲਾ ਨਿਊ ਸ਼ਕਤੀ ਨਗਰ ਲੁਧਿਆਣਾ ਤੋ ਦੋਸ਼ੀ ਕਨੱਈਆ ਉਰਫ ਘਨੱਈਆ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਰਾਮਾਗੰਜ ਥਾਣਾ ਰਾਮਾਗੰਜ ਉਨਾਊ ੂ.ਫ ਹਾਲ ਵਾਸੀ ਕਿਰਾਏਦਾਰ ਰਾਮਪਾਲ ਦਾ ਮਕਾਨ ਨੰ 8086,ਸਾਹਮਣੇ ਲੋਗੀਆਂ ਸਟੀਲ ਫਾਊਡਰੀ ਵਰਕਸ,ਗਲੀ ਨੰ.01,ਮੁਹੱਲਾ ਨਿਊ ਸ਼ਕਤੀ ਨਗਰ ਥਾਣਾ ਟਿੱਬਾ ਲੁਧਿਆਣਾ ਨੂੰ ਸਮੇਤ ਮੋਟਰਸਾਈਕਲ ਮਾਰਕਾ ਹੀਰੋ ਸਪਲੈਡਰ ਨੰਬਰੀ ਫਭ-91 ਧਫ 6835 ਰੰਗ ਕਾਲਾ ਸਮੇਤ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 155 ਗ੍ਰਾਮ ਹੈਰੋਇਨ,30 ਖਾਲੀ ਮੋਮੀ ਲਿਫਾਫੀਆ,ਜਿਪ ਲਾਕ ਅਤੇ ਇੱਕ ਇਲ਼ੈਕਟ੍ਰੋਨਿਕ ਕੰਡਾ ਬ੍ਰਾਮਦ ਕਰਕੇ ਦੋਸ਼ੀ ਦੇ ਬਰਖਿਲਾਫ ਮੁਕੱਦਮਾ ਨੰ. 163 ਮਿਤੀ 04/08/2023 ਜੁਰਮ 21ਭ..61-85 ਂਧਫਸ਼ ਅਚਟ ਥਾਣਾ ਟਿੱਬਾ ਲੁਧਿਆਣਾ ਦਰਜ ਰਜਿਸਟਰ ਕਰਵਾਇਆ,ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਦੋਸ਼ੀ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ

ਲੜੀ
ਨੰ: ਦੋਸ਼ੀ ਦਾ ਨਾਮ ਪਤਾ ਅਨੁਮਾਨ ਮੁਕੱਦਮਾ

  1. ਕਨੱਈਆ ਉਰਫ ਘਨੱਈਆ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਰਾਮਾਗੰਜ ਥਾਣਾ ਰਾਮਾਗੰਜ ਉਨਾਊ ੂ.ਫ ਹਾਲ ਵਾਸੀ ਕਿਰਾਏਦਾਰ ਰਾਮਪਾਲ ਦਾ ਮਕਾਨ ਨੰ 8086,ਸਾਹਮਣੇ ਲੋਗੀਆਂ ਸਟੀਲ ਫਾਊਡਰੀ ਵਰਕਸ,ਗਲੀ ਨੰ.01,ਮੁਹੱਲਾ ਨਿਊ ਸ਼ਕਤੀ ਨਗਰ ਥਾਣਾ ਟਿੱਬਾ ਲੁਧਿਆਣਾ,ਉਮਰ ਕਰੀਬ 26 ਸਾਲ,ਦੋਸ਼ੀ ਓਵਰਲਾਕ ਦੀ ਫੈਕਟਰੀ ਵਿੱਚ ਕੰਮ
    ਕਰਦਾ ਹੈ। (1)ਮੁਕੱਦਮਾ ਨੰ 71 ਮਿਤੀ 20-4-2022 ਅ/ਧ 22,29 ਐਨ ਡੀ ਪੀ ਐਸ ਐਕਟ ਅਧੀਨ ਥਾਣਾ ਟਿੱਬਾ ਲੁਧਿ.,ਦੋਸ਼ੀ ਮਿਤੀ 06.06.2022 ਨੂੰ ਜਮਾਨਤ ਤੇ ਆਇਆ ਹੈ।

Leave a Reply

Your email address will not be published. Required fields are marked *