- ਡਾਇਰੈਕਟਰ ਰਾਜੀਵ ਕੁਮਾਰ ਲਵਲੀ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ
DMT : ਲੁਧਿਆਣਾ : (10 ਅਪ੍ਰੈਲ 2023) : – ਈਸਾ ਨਗਰੀ ਪੁਲੀ ਸਥਿਤ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ 100 ਫੀਸਦੀ ਐਲਾਨਿਆ ਗਿਆ ਹੈ। ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ|
ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਦੱਸਿਆ ਕੀ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਸੋਨਾਕਸ਼ੀ ਅਤੇ ਅੰਸ਼ਿਕਾ ਨੇ 94 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਦਕਿ ਸਕਸ਼ਮ ਅਤੇ ਜਾਨਵੀ ਪਾਲ 93 ਫੀਸਦੀ ਅੰਕ ਲੈ ਕੇ ਦੂਜੇ ਅਤੇ ਕਿਰਨਜੀਤ ਕੌਰ ਅਤੇ ਹਰਸ਼ ਕੁਮਾਰ 92 ਫੀਸਦੀ ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਸੋਨਾਕਸ਼ੀ, ਦੇਵ ਚਿਤਾਰਾ, ਹੇਮੰਤ ਕੁਮਾਰ, ਜੀਆ ਸੋਲੰਕੀ, ਰਾਜਵੀਰ ਧਰੁਵ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਕੁਸ਼ਪ੍ਰੀਤ ਕੌਰ, ਗਾਇਤਰੀ, ਕਿਰਨਦੀਪ ਕੌਰ, ਉਰਵੀ ਸ਼ਰਮਾ, ਆਰੀਅਨ ਅਤੇ ਸਮਰ ਕੁਮਾਰ ਨੇ ਕ੍ਰਮਵਾਰ 88 ਫੀਸਦੀ ਅੰਕ ਪ੍ਰਾਪਤ ਕੀਤੇ। ਜਦਕਿ ਪ੍ਰਾਚੀ ਕ੍ਰਿਸਟੀਨਾ, ਚੇਤਨਾ, ਗੌਰਵ, ਤਰਨਜੀਤ ਸਿੰਘ ਨੇ ਕ੍ਰਮਵਾਰ 87 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਤਨਮਯ, ਅੰਕਿਤਾ ਸ਼ਰਮਾ, ਜੀਆ, ਗਰਿਮਾ, ਸ਼ਿਵਾਨੀ ਅਤੇ ਸੰਚਿਤ ਰਾਣਾ ਨੇ 86 ਪ੍ਰਤੀਸ਼ਤ ਅਤੇ ਸ਼ਿਕਸ਼ਾ, ਗਹਿਨਾ, ਤਾਰੀਕਾ, ਹਿਮਾਂਸ਼ੂ, ਆਯੂਸ਼, ਰਿਸ਼ਭ ਅਤੇ ਪੀਯੂਸ਼ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।