DMT : ਲੁਧਿਆਣਾ : (15 ਅਪ੍ਰੈਲ 2023) : – ਸਿਮਰਜੀਤ ਬੈਂਸ ਨੇ ਹਮੇਸ਼ਾ ਲੋਕ ਹਿੱਤਾ ਤੇ ਠੋਕ ਕੇ ਪਹਿਰਾ ਦਿੱਤਾ
ਸਿਮਰਜੀਤ ਸਿੰਘ ਬੈਂਸ ਨੇ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਨਾਲ ਪੰਜਾਬ ਭਰਦੇ ਵੱਖ ਵੱਖ ਹਲਕਿਆ ਦੇ ਲੋਕਾਂ ਦੀ ਬਿੰਨਾਂ ਕਿਸੇ ਭੇਦਭਾਵ ਸੇਵਾ ਕੀਤੀ, ਅਤੇ ਪੰਜਾਬ ਹਿੱਤਾਂ ਪਹਿਰਾ ਦਿੱਤਾ। ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਹ ਵਿਚਾਰ ਲੋਕ ਇਨਸਾਫ਼ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਬੰਟੀ ਨੇ ਕਹੇ।ਉਹਨਾਂ
ਦੱਸਿਆ ਕੇ ਇਕ ਸਾਲ ਵਿਚ ਹੀ ਆਪ ਪਾਰਟੀ ਦੀ ਸਰਕਾਰ ਤੋ ਲੋਕਾਂ ਮੋਹ ਭੰਗ ਹੋ ਚੁੱਕਾ ਹੈ।ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਦੇ ਵੋਟਰ ਹਲਕਾ ਵਿਧਾਇਕਾਂ ਦੀ ਗਲਤ ਚੋਣ ਕਰਕੇ ਪੱਛ ਤਾਂ ਰਹੇ ਹਨ। ਹਲਕਾ ਵਿਧਾਇਕਾਂ ਵੱਲੋ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਅਸਫਲ ਹਨ। ਸ, ਪ੍ਰਦੀਪ ਸਿੰਘ ਬੰਟੀ ਨੇ ਦੱਸਿਆ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋ ਆਮ ਲੋਕਾਂ ਦੀ ਸਹੂਲਤ ਲਈ ਦਫਤਰ ਚਲਾਏ ਜਾਂਦੇ, ਕਦੇ ਕਿਸੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਰਾਸ਼ਨ ਕਾਰਡ, ਪਿੰਨ ਕਾਰਡ ਅਤੇ ਅਧਾਰ ਕਾਰਡ ਬਣਾਉਣ ਲਈ ਦਿਹਾੜੀ ਭੱਨ ਕੇ ਸਰਕਾਰੀ ਦਫਤਰਾਂ ਦੇ ਚੱਕਰ ਨਹੀ ਸਨ ਕੱਢਣੇ ਪੈਦੇ। ਬੈਸ ਭਰਾਵਾਂ ਵੱਲੋ ਚਲਾਏ ਜਾਂਦੇ ਇਕ ਦਫਤਰ ਦੀ ਛੱਤ ਥੱਲੇ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆ ਜਾ ਰਹੀਆ ਹਨ।ਬੰਟੀ ਨੇ ਦੱਸਿਆ ਕਿ ਹੁਣ ਦੇ ਮੌਜੂਦਾ ਵਿਧਾਇਕਾਂ ਵੱਲੋ ਆਮ ਲੋਕਾਂ ਨੂੰ ਸੁਖ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਲੋਕਾਂ ਨੂੰ ਮਿਲਣਾ ਵੀ ਚੰਗਾ ਨਹੀ ਸਮਝਦੇ। ਜਦੋ ਕੇ ਸਿਮਰਜੀਤ ਸਿੰਘ ਬੈਂਸ ਨੇ ਲਾਗਤਾਰ 10 ਸਾਲ ਲੋਕਾਂ ਦਾ ਚੌਕੀਦਾਰ ਬਣਕੇ ਸੇਵਾ ਕੀਤੀ। ਇਥੇ ਹੀ ਬਸ ਨਹੀ , ਜਿੱਥੇ ਉਹਨਾਂ
ਹਲਕੇ ਦੇ ਵੋਟਰਾਂ ਨੂੰ ਪੂਰਾ ਟਾਈਮ ਦਿੱਤਾ। ਉਥੇ ਨਾਲ ਹੀ ਪੰਜਾਬ ਦੇ ਲੋਕਾਂ ਨਾਲ ਸਬੰਧਤ ਮੁੱਦੇ ਚਾਹੇ ਉਹ ਟੋਲ ਪਲਾਜ਼ਾ ਦਾ ਮੁੱਦਾ ਹੋਵੇ ,ਮਹਿੰਗੀ ਰੇਤ ,ਪਾਣੀ ਬਚਾਉਣ,ਗੁੰਡਾ ਗਰਦੀ ਰੋਕਣ ਅਤੇ ਵਿਧਾਨ ਸਭਾ ਵਿੱਚ ਸਰਕਾਰਾਂ ਵਲੋ ਲੋਕਾਂ ਨਾਲ ਕੀਤੇ ਗਏ ਥੱਕੇ ਵਿਰੁਧ ਕੋਈ ਵੀ ਮੁੱਦਾ ਹੋਵੇ ਚੁੱਕੇ।ਸਿਮਰਜੀਤ ਸਿੰਘ ਬੈਂਸ ਹਰ ਮੁੱਦੇ ਉਤੇ ਆਮ ਜਨਤਾ ਦੇ ਹੱਕ ਵਿੱਚ ਖੜੇ ਹੋਏ ਅਤੇ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਇਆ। ਅੱਜ ਵੀ ਲੋਕ ਸਿਮਰਜੀਤ ਸਿੰਘ ਬੈਂਸ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਉਹਨਾਂ ਦੀ ਘਾਟ ਮਹਿਸੂਸ ਕਰਦੇ ਹਨ। ਕਿਉ ਕਿ ਸ, ਬੈਂਸ ਨੇ ਜੋ ਕਿਹਾ ਉਹ ਕਰ ਦਿਖਾਇਆ।ਉਹਨਾਂ ਹਮੇਸ਼ਾ ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕੀਤਾ।