ਮਾਲਵਾ ਸਭਿਆਚਾਰਕ ਮੰਚ ਵੱਲੋਂ ਬਾਵਾ ਨੇ ਸੁਰਿੰਦਰ ਛਿੰਦਾ ਨੇ ਬੇਟੇ ਮਨਿੰਦਰ ਛਿੰਦਾ ਨੂੰ ਦਸਤਾਰ ਭੇਂਟ ਕੀਤੀ

Ludhiana Punjabi
  • 2024 ਦਾ ਧੀਆਂ ਦਾ ਲੋਹੜੀ ਮੇਲਾ ਸੁਰਿੰਦਰ ਛਿੰਦਾ ਦੀ ਯਾਦ ਨੂੰ ਸਮਰਪਿਤ ਹੋਵੇਗਾ- ਬਾਵਾ
  • ਭੋਗ ਦੀ ਰਸਮ ਸਮੇਂ ਬਾਵਾ ਦੇ ਨਾਲ ਸ਼ਰਧਾ ਸਤਿਕਾਰ ਭੇਂਟ ਕਰ ਰਹੇ ਗੋਲਡਨ ਸਟਾਰ ਮਲਕੀਤ ਯੂ.ਕੇ

DMT : ਲੁਧਿਆਣਾ : (04 ਅਗਸਤ 2023) : – ਅੱਜ ਈ ਬਲਾਕ ਗੁਰਦੁਆਰਾ ਸਾਹਿਬ ਵਿਖੇ ਮਾਲਵਾ ਸਭਿਆਚਾਰਕ ਮੰਚ ਪੰਜਾਬ ਵੱਲੋਂ ਵਿਸ਼ਵ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੀ ਭੋਗ ਦੀ ਰਸਮ ਸਮੇਂ ਉਹਨਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੂੰ ਦਸਤਾਰ ਭੇਂਟ ਕੀਤੀ ਗਈ ਅਤੇ ਮਾਲਵਾ ਸਭਿਆਚਾਰਕ ਮੰਚ ਦੇ ਅਹੁਦੇਦਾਰ ਚੇਅਰਮੈਨ ਕ੍ਰਿਸ਼ਨ  ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ ਲਵਲੀ, ਜਰਨੈਲ ਸਿੰਘ ਤੂਰ ਵਾਈਸ ਪ੍ਰਧਾਨ, ਮੁੱਖ ਸਰਪ੍ਰਸਤ ਗੁਰਭਜਨ ਗਿੱਲ, ਬੀਬੀ ਬਰਜਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਰਾਣਾ ਝਾਂਡੇ ਜਨਰਲ ਸਕੱਤਰ, ਬਾਦਲ ਸਿੰਘ ਸਿੱਧੂ, ਮਨਜੀਤ ਸਿੰਘ ਹੰਬੜਾਂ, ਪਰਮਜੀਤ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਸੁਰਜੀਤ ਸਿੰਘ ਲੋਟੇ, ਦਰਸ਼ਨ  ਸਿੰਘ ਲੋਟੇ ਨੇ ਫ਼ੈਸਲਾ ਕੀਤਾ ਕਿ 2024 ਦਾ ਧੀਆਂ ਦਾ ਲੋਹੜੀ ਮੇਲਾ  ਸੁਰਿੰਦਰ ਛਿੰਦਾ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਸਮੇਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਮਲਕੀਤ ਸਿੰਘ ਯੂ.ਕੇ. ਨੇ ਛਿੰਦਾ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ।

                        ਇਸ ਮੌਕੇ ਉਹਨਾਂ ਕਿਹਾ ਕਿ ਸ. ਛਿੰਦਾ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਗੀਤ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਦੇ ਦੋਸਤਾਂ ਦੀ ਦੁਨੀਆ ਦਾ ਦਾਇਰਾ ਵਿਸ਼ਾਲ ਸੀ। ਅੱਜ ਸੰਗਤ ਦੇ ਰੂਪ ਵਿਚ ਠਾਠਾਂ ਮਾਰਦਾ ਇਕੱਠ ਦੱਸ ਰਿਹਾ ਹੈ ਕਿ ਛਿੰਦੇ ਨੇ ਨੋਟ ਨਹੀਂ ਕਮਾਏ ਬੱਸ ਯਾਰੀਆਂ ਕਮਾਈਆਂ।

Leave a Reply

Your email address will not be published. Required fields are marked *