ਰੇਸ਼ਮ ਸੱਗੂ ਦੇ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਵਿਭਾਗ ਦੇ ਵਾਈਸ ਚੇਅਰਮੈਨ ਪੰਜਾਬ ਬਣਨ ‘ਤੇ ਲੱਡੂ ਵੰਡੇ

Ludhiana Punjabi
  • ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਸ਼੍ਰੀ ਬਾਵਾ ਅਤੇ ਸਾਬਕਾ ਮੰਤਰੀ ਦਾਖਾ ਨੇ ਮੂੰਹ ਮਿੱਠਾ ਕਰਵਾਇਆ
  • ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮਤਾ ਪਾ ਕੇ ਕੀਤੀ ਨਿੰਦਾ
  • ਉਪਰੋਕਤ ਨਿਯੁਕਤੀਆਂ ਲਈ ਸੋਨੀਆ ਗਾਂਧੀ, ਖੜਗੇ ਅਤੇ ਕੈ. ਯਾਦਵ ਦਾ ਕੀਤਾ ਧੰਨਵਾਦ

DMT : ਲੁਧਿਆਣਾ : (31 ਮਾਰਚ 2023) : – ਅੱਜ ਓ.ਬੀ.ਸੀ. ਵਿਭਾਗ ਪੰਜਾਬ ਦੇ ਵਾਈਸ ਚੇਅਰਮੈਨ ਬਣਨ ‘ਤੇ ਰੇਸ਼ਮ ਸਿੰਘ ਸੱਗੂ, ਕੋਆਰਡੀਨੇਟਰ ਠੇਕੇਦਾਰ ਮਨਜੀਤ ਸਿੰਘ, ਕੋਆਰਡੀਨੇਟਰ ਬੀਬੀ ਗੁਰਮੀਤ ਕੌਰ, ਕੋਆਰਡੀਨੇਟਰ ਬਲਵਿੰਦਰ ਗੋਰਾ ਦਾ ਲੱਡੂ ਵੰਡ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ ਇੰਚਾਰਜ ਪੰਜਾਬ ਓ.ਬੀ.ਸੀ. ਵਿਭਾਗ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

                        ਇਸ ਸਮੇਂ ਸ. ਦਾਖਾ ਅਤੇ ਬਾਵਾ ਨੇ ਕਿਹਾ ਕਿ ਦੇਸ਼ ਅੰਦਰ ਪਛੜੀਆਂ ਸ਼੍ਰੇਣੀਆਂ ਦੀ 35% ਅਬਾਦੀ ਹੈ ਪਰ ਰਾਖਵਾਂਕਰਨ ਕਰਨ ਸਮੇਂ ਅਬਾਦੀ ਨੂੰ ਅਧਾਰ ਨਹੀਂ ਬਣਾਇਆ ਜਾਂਦਾ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦਾ ਪਛੜੀਆਂ ਸ਼੍ਰੇਣੀਆਂ ਪ੍ਰਤੀ ਰਵੱਈਆ ਨਿੰਦਣਯੋਗ ਹੈ।

                        ਇਸ ਸਮੇਂ ਸ਼੍ਰੀ ਬਾਵਾ ਅਤੇ ਰੇਸ਼ਮ ਸੱਗੂ ਨੇ ਸ਼੍ਰੀਮਤੀ ਸੋਨੀਆ ਗਾਂਧੀ, ਮਲਕ ਅਰਜਨ ਖੜਗੇ ਪ੍ਰਧਾਨ ਕੁੱਲ ਹਿੰਦ ਕਾਂਗਰਸ, ਸ਼੍ਰੀ ਰਾਹੁਲ ਗਾਂਧੀ ਅਤੇ ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ. ਦੇ ਚੇਅਰਮੈਨ ਕੈ. ਅਜੇ ਯਾਦਵ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਪੰਜਾਬ ਦੇ ਓ.ਬੀ.ਸੀ. ਚੇਅਰਮੈਨ ਰਾਜ ਬਖਸ਼ ਕੰਬੋਜ ਅਤੇ ਜਨਰਲ ਸਕੱਤਰ ਇੰਚਾਰਜ ਹਰਦੀਪ ਸਿੰਘ ਜੋਸਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

                        ਇਸ ਸਮੇਂ ਜਗਦੀਪ ਸਿੰਘ ਲੋਟੇ, ਰਜਿੰਦਰ ਸਿੰਘ ਖੁਰਲ, ਇੰਦਰਜੀਤ ਸ਼ਰਮਾ, ਸੁਖਵਿੰਦਰ ਸਿੰਘ ਜਗਦੇਵ, ਇਕਬਾਲ ਸਿੰਘ ਰਿਐਤ, ਅਮਰਪਾਲ ਸਿੰਘ ਸੁੱਖਾ, ਹਰਪਾਲ ਸਿੰਘ ਸੋਢੀ, ਬਲਦੇਵ ਸਿੰਘ, ਇਕਬਾਲ ਸਿੰਘ, ਸੁਖਵੰਤ ਸਿੰਘ ਮਠਾੜੂ, ਸੁਰਿੰਦਰ ਸਿੰਘ, ਇਕ ਓਂਕਾਰ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *