- ਲੋਕ ਇਨਸਾਫ ਪਾਰਟੀ ਲੁਧਿਆਣਾ ਦੇ 95 ਵਾਰਡਾਂ ਚ ਲੜੇਗੀ ਨਗਰ ਨਿਗਮ ਚੋਣਾਂ
DMT : ਲੁਧਿਆਣਾ : (02 ਅਪ੍ਰੈਲ 2023) : – ਲੋਕ ਇਨਸਾਫ਼ ਪਾਰਟੀ ਵਲੋ ਵਾਰਡ ਨੰ 35,40,ਅਤੇ 41ਦੇ ਵਸਨੀਕਾਂ ਨੂੰ ਪੈਨਸ਼ਨ ਦੇ ਕਾਰਡ ਵੰਡੇ ਗਏ।ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਕੌਸਲਰ ਅਰਜਨ ਸਿੰਘ ਚੀਮਾ ਸਿਕੰਦਰ ਸਿੰਘ ਪੰਨੂ, ਮਨਜੀਤ ਕੌਰ ਸਰੋਏ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਮੌਕੇ ਚੀਮਾ ਅਤੇ ਪੰਨੂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਸਾਰੇ ਕੌਂਸਲਰ ਵਾਰਡ ਵਾਸੀਆ ਦੀ ਸੇਵਾ ਵਿਚ ਹਮੇਸ਼ਾ ਹਾਜਰ ਸੀ ਅਤੇ ਅੱਗੇ ਵੀ ਰਹਿਣਗੇ। ਪਿਛਲੇ ਪੰਜ ਸਾਲਾਂ ਵਿੱਚ ਵਾਰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਏ ਹਨ ਅਤੇ ਭਵਿੱਖ ਵਿਚ ਵੀ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਿਤੇ ਜਾਣਗੇ।ਲੋਕਾਂ ਵਲੋ ਦਿੱਤੇ ਹੋਏ ਭਰਪੂਰ ਪਿਆਰ ਨੂੰ ਦੇਖਦੇ ਹੋਏ ਅਤੇ ਪਿਛਲੇ ਕੰਮਾਂ ਦੇ ਆਧਾਰ ਤੇ ਲੋਕ ਇਨਸਾਫ਼ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਮਹਾ ਨਗਰ ਦੇ 95 ਵਾਰਡਾਂ ਉਤੇ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਮੇਅਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ।ਉਹਨਾਂ ਅੱਗੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਦੇ ਸਾਰੇ ਕੌਂਸਲਰਾਂ ਵੱਲੋਂ ਆਪਣੇ ਵਾਰਡ ਦੇ ਸਾਰੇ ਕੰਮ ਪੂਰੇ ਕੀਤੇ ਗਏ ਹਨ ।ਵਾਰਡ ਦੇ ਸਾਰੇ ਕੰਮ ਪੂਰੇ ਹੋਣ ਕਰਕੇ ਲੋਕਾਂ ਬੜੇ ਉਤਸਾਹਿਤ ਹਨ। ਅਤੇ ਇਸ ਬਾਰ ਫੇਰ ਨਗਰ ਨਿਗਮ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਨੂੰ ਜਿਤਾਉਣ ਵਾਸਤੇ ਕਮਰ ਕਸੀ ਖੜੇ ਹਨ।ਮਨਜੀਤ ਕੌਰ ਸਰੋਏ ਨੇ ਆਖਿਆ ਕਿ ਲੋਕ ਇਨਸਾਫ਼ ਪਾਰਟੀ ਦੇ ਵਰਕਰ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਿਨਾਂ ਕਿਸੇ ਸਵਾਰਥ ਤੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹਨ।ਜਿਸ ਕਰਕੇ ਹਰ ਵਾਰਡ ਦੇ ਨੁਮਾਇੰਦੇ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਨੂੰ ਜਿਤਾਉਣ ਲਈ ਉਤਾਵਲੇ ਹਨ।ਲੋਕ ਇਨਸਾਫ਼ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਦਾ ਦਰਵਾਜ਼ਾ ਖਟਖਟਾਉਣ ਤੋਂ ਵੀ ਨਹੀਂ ਡਰਦੀ।