ਸਹਿਜ, ਸ਼ਾਂਤੀ ਅਤੇ ਸਹਿਣਸ਼ੀਲਤਾ ਪ੍ਰਭੂ ਦਾ ਸਿਮਰਨ ਕਰਕੇ ਹੀ ਪ੍ਰਾਪਤ ਹੋ ਸਕਦੇ ਹਨ- ਗਿੱਲ, ਬਾਵਾ

Ludhiana Punjabi
  • 14 ਮਈ ਨੂੰ ਸਰਹਿੰਦ ਫ਼ਤਿਹ ਦਿਵਸ ਦੇ ਦਿਹਾੜੇ ‘ਤੇ ਫ਼ਤਿਹ ਮਾਰਚ ‘ਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ
  • 22 ਮਈ ਨੂੰ ਅਮਰੀਕਾ ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਬਾਵਾ ਰਵਾਨਾ ਹੋਣਗੇ

DMT : ਮੁੱਲਾਂਪੁਰ ਦਾਖਾ : (20 ਮਈ 2023) : – ਸਹਿਜ, ਸ਼ਾਂਤੀ ਅਤੇ ਸਹਿਣਸ਼ੀਲਤਾ ਪ੍ਰਭੂ ਦਾ ਸਿਮਰਨ ਕਰਕੇ ਹੀ ਪ੍ਰਾਪਤ ਹੋ ਸਕਦੇ ਹਨ ਜੋ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ। ਇਹ ਸ਼ਬਦ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਇਕਬਾਲ ਸਿੰਘ ਗਿੱਲ ਸਰਪ੍ਰਸਤ ਫਾਊਂਡੇਸ਼ਨ ਨੇ ਰਕਬਾ ਭਵਨ ਵਿਖੇ 14 ਮਈ ਨੂੰ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ ‘ਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ‘ਚ ਰੱਖੀ ਮੀਟਿੰਗ ‘ਚ ਕਹੇ। ਇਸ ਸਮੇਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਰਿੰਦਰ ਸਿੰਘ (ਮੁਲਤਾਨੀ ਢਾਬਾ), ਰਾਜ ਗਰੇਵਾਲ ਸੀੜਾ ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ, ਅਮਰਿੰਦਰ ਸਿੰਘ ਜੱਸੋਵਾਲ, ਅੰਮ੍ਰਿਤਪਾਲ ਸਿੰਘ ਸ਼ੰਕਰ, ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਜੋਗਾ ਸਿੰਘ ਮਾਨ, ਬਾਦਲ ਸਿੰਘ ਸਿੱਧੂ, ਸੁਖਵਿੰਦਰ ਸਿੰਘ ਜਗਦੇਵ, ਰੇਸ਼ਮ ਸਿੰਘ ਸੱਗੂ, ਐੱਸ.ਕੇ ਗੁਪਤਾ, ਸੁਰਿੰਦਰ ਸਿੰਘ ਬੇਦੀ, ਜਸਵੰਤ ਸਿੰਘ ਛਾਪਾ, ਹਰਪਾਲ ਸਿੰਘ, ਅਮਨਦੀਪ ਬਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਿਨ੍ਹਾਂ ਨੂੰ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।

                        ਇਸ ਸਮੇਂ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ ਨੂੰ ਉਹ ਅਮਰੀਕਾ ਲਈ ਰਵਾਨਾ ਹੋਣਗੇ ਜਿੱਥੇ ਉਹ ਜਸਮੇਲ ਸਿੰਘ ਸਿੱਧੂ ਰਕਬਾ ਦੇ ਪਰਿਵਾਰਕ ਖ਼ੁਸ਼ੀ ਦੇ ਸਮਾਗਮ ‘ਚ ਸ਼ਾਮਲ ਹੋਣ ਦੇ ਨਾਲ ਨਾਲ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 307ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਵਿਚ ਗੁਰਦੁਆਰਾ ਸਾਹਿਬ ਵਿਚ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਬਾਬ ਬੰਦਾ ਸਿੰਘ ਬਹਾਦਰ ਜੀ ਦਾ ਪਹਿਲੀ ਵਾਰ ਕੈਨੇਡਾ ‘ਚ ਸ਼ਹੀਦੀ ਦਿਹਾੜਾ 2005 ਵਿਚ ਗੁਰੂ ਨਾਨਕ ਸਿੱਖ ਟੈਂਪਲ ਸਰੀ ‘ਚ ਮਨਾਇਆ ਸੀ ਅਤੇ ਅਮਰੀਕਾ ਵਿਚ ਬੂਟਾ ਸਿੰਘ ਹਾਂਸ ਦੇ ਗ੍ਰਹਿ ਵਿਖੇ ਪਹਿਲੀ ਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਸ਼ਹੀਦੀ ਦਿਹਾੜਾ ਮਨਾਇਆ ਸੀ। ਉਹਨਾਂ ਕਿਹਾ ਕਿ 23 ਮਈ ਤੋਂ 11 ਜੂਨ ਤੱਕ ਸਮਾਗਮਾਂ ਦੀ ਰੂਪ ਰੇਖਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਹਾਦਰ ਸਿੰਘ ਸਿੱਧੂ, ਚੇਅਰਮੈਨ ਅੰਤਰਰਾਸ਼ਟਰੀ ਫਾਊਂਡੇਸ਼ਨ ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ ਰਕਬਾ (ਸਾਰੇ ਟਰੱਸਟੀ ਭਵਨ ਰਕਬਾ) ਜਦਕਿ ਉੱਘੇ ਬਿਜਨੈਸਮੈਨ ਜੇ.ਪੀ. ਸਿੰਘ ਖਹਿਰਾ ਸਰਪ੍ਰਸਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ.ਐੱਸ.ਏ., ਕੁਲਰਾਜ ਸਿੰਘ ਗਰੇਵਾਲ, ਰਾਜ ਗਰੇਵਾਲ, ਸੁੱਖੀ ਘੁੰਮਣ, ਨਿਰਮਲ ਦਾਸ ਮਹੰਤ, ਸਿੱਧ ਮਹੰਤ ਸ਼ਿਕਾਗੋ, ਅਡਿਆਨਾ ਐਪਲਿਸ ਵਿਖੇ ਸਮਾਗਮ ਆਯੋਜਿਤ ਕਰਨਗੇ।

                        ਅੱਜ ਦੀ ਮੀਟਿੰਗ ਵਿਚ ਅੰਮ੍ਰਿਤਪਾਲ ਸਿੰਘ, ਸਾਧੂ ਸਿੰਘ, ਅਮਰਿੰਦਰ ਸਿੰਘ, ਵਰਿੰਦਰ ਸਿੰਘ ਟੀਂਡਾ, ਸੁਰਿੰਦਰ ਭਲਵਾਨ, ਮਨੀ ਖੀਵਾ, ਲੱਕੀ ਬਾਵਾ, ਅਰਜਨ ਬਾਵਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *