ਆਈ. ਏ. ਐਸ ਚੁਣੀ ਗਈ  ਨਤਾਸ਼ਾ ਗੋਇਲ ਨੂੰ ਕੀਤਾ ਬੈਂਸ ਨੇ  ਸਨਮਾਨਿਤ

Ludhiana Punjabi

DMT : ਲੁਧਿਆਣਾ : (07 ਜੂਨ 2023) : –

ਨਾਰੀ ਨੂੰ ਸਨਮਾਨ, ਸਿਰਜਣਾ ਅਤੇ ਸ਼ਕਤੀ ਦੀ ਪ੍ਰਤੀਕ ਮੰਨਿਆ ਗਿਆ ਹੈ। ਸਾਡੇ ਵੇਦ ਅਤੇ ਗ੍ਰੰਥ ਨਾਰੀ ਸ਼ਕਤੀ ਦੇ ਯੋਗਦਾਨ ਦੀਆਂ ਦਾਸਤਾਨਾਂ ਨਾਲ ਭਰੇ ਪਏ ਹਨ। ਅੱਜ ਦੀ ਨਾਰੀ ਆਰਥਿਕ ਅਤੇ ਮਾਨਸਿਕ ਤੌਰ ‘ਤੇ ਆਤਮ-ਨਿਰਭਰ ਹੈ ਅਤੇ ਸਿੱਖਿਆ ਦੇ ਵੱਧ ਰਹੇ ਪ੍ਰਭਾਵ ਕਾਰਨ ਉਹ ਪਹਿਲਾਂ ਦੇ ਮੁਕਾਬਲੇ ਵੱਧ ਜਾਗਰੂਕ ਹੋਈ ਹੈ। ਸਿੱਖਿਆ ਕਾਰਨ ਨਾ ਸਿਰਫ਼ ਨਾਰੀਆਂ ਆਤਮ-ਨਿਰਭਰ ਹੋਈਆਂ ਹਨ ਬਲਕਿ ਰਚਨਾਤਮਕਤਾ ਵਿਚ ਵੀ ਪੁਰਸ਼ਾਂ ਦੇ ਦਬਦਬੇ ਵਾਲੇ ਖੇਤਰਾਂ ਵਿਚ ਵੀ ਆਪਣੀ ਬੁਲੰਦੀ ਦੇ ਝੰਡੇ ਗੱਡ ਰਹੀਆਂ ਹਨ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਈ ਏ ਐਸ ਚੁਣੀ ਗਈ  ਦੁੱਗਰੀ ਨਿਵਾਸੀ ਨਤਾਸ਼ਾ ਗੋਇਲ ਨੂੰ  ਸਨਮਾਨਿਤ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਧੀਆਂ ਵਲੋ ਅੱਜ  ਆਪਣੀ ਮਿਹਨਤ ਦੇ ਬਲਬੂਤੇ ਤੇ ਹਾਸਿਲ ਕੀਤੇ ਮੁਕਾਮ ਤੇ ਲੋਕਾਂ ਵਲੋ ਉਹਨਾਂ ਪ੍ਰਤੀ ਮਾੜੀ ਸੋਚ ਨੂੰ ਬਦਲ  ਕੇ ਰੱਖ ਦਿੱਤਾ ਹੈ।ਅੱਜ ਧੀਆਂ ਚੰਦ ਤਕ ਪਹੁੰਚ ਗਈਆਂ ਹਨ ਤੇ ਆਈ.ਏ.ਐਸ. ਅਤੇ  ਪੀ.ਸੀ.ਐਸ.  ਅਫ਼ਸਰ ਬਣ ਦੇਸ਼ ਦੀ ਸੇਵਾ ਕਰ ਰਹੀਆ ਹਨ।ਇਸ ਮੌਕੇ ਬੈਂਸ ਨੇ ਨਤਾਸ਼ਾ ਗੋਇਲ ਦੇ ਪਿਤਾ ਵੀਰ ਚੰਦ ਗੋਇਲ ਨੂੰ ਵਧਾਈ ਦਿੰਦਿਆ ਕਿਹਾ ਕਿ ਨਤਾਸ਼ਾ ਗੋਇਲ ਨੇ ਆਈ.ਏ.ਐਸ ਦੀ ਪ੍ਰੀਖਿਆ ਪਾਸ ਕਰਕੇ  ਆਪਣੇ ਪਰਿਵਾਰ ਦਾ  ਨਾਮ ਰੌਸ਼ਨ ਕਰਨ ਦੇ ਨਾਲ ਪੂਰੇ ਪੰਜਾਬ  ਦਾ ਵੀ ਦੇਸ਼ ਵਿਚ ਮਾਨ ਵਧਾਈਆਂ। ਉਹਨਾਂ ਕਿਹਾ ਕਿ ਸਾਡੀ ਕਾਮਨਾ ਹੈ ਇਹ ਧੀ ਦੇਸ਼ ਦੀ ਈਮਾਨਦਾਰੀ ਅਤੇ ਲਗਨ ਨਾਲ ਸੇਵਾ ਕਰ ਕੇ ਦੇਸ਼ ਨੂੰ ਬੁਲੰਦੀਆਂ ਤੇ ਲਿਜਾਉਣ ਵਿਚ ਆਪਣਾ ਯੋਗਦਾਨ ਪਾਵੇ!ਬੈਂਸ ਨੇ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਵਿਚ  ਧੀਆਂ ਦੀ ਪੜ੍ਹਾਈ ਉਤੇ ਸਭ ਤੋਂ ਵੱਧ ਫੋਕਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸ ਮੌਕੇ ਤੇ ਅਮਰੀਕ ਸਿੰਘ ਗੋਗੀ

ਹਰਪਾਲ ਸਿੰਘ ਕੋਹਲੀ, ਸਿਕੰਦਰ ਸਿੰਘ ਪੰਨੂ, ਪੁਨੀਤ ਗੋਇਲ, ਰਾਣੀ ਗੋਇਲ

ਮੁਨੀਸ਼ ਗੋਇਲ,ਪਾਇਲ ਗੋਇਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *