ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਕਹਿਣ ਵਾਲੀ ਮਾਨ ਸਰਕਾਰ ਕਿਸਾਨਾਂ ਦੀ ਹੀ ਬਣੀ ਦੁਸ਼ਮਣ:ਬੈਂਸ

Ludhiana Punjabi
  • ਜਿਹੜੇ ਕਿਸਾਨਾ ਨੇ ਸਰਕਾਰ ਬਣਾਈ ਅਫਸੋਸ ਸਰਕਾਰ ਓਹਨਾ ਨੂੰ ਹੀ ਕਤਲ ਕਰਨ ਲੱਗ ਪਈ

DMT : ਲੁਧਿਆਣਾ : (23 ਅਗਸਤ 2023) : – ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਂਗੋਵਾਲ ਵਿਖੇ ਅੰਦੋਲਨਕਾਰੀ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਹੋਣ ਨਾਲ ਇਕ ਕਿਸਾਨ ਦੀ ਮੌਤ ਹੋਣਾ ਜਿੱਥੇ ਪੰਜਾਬ ਲਈ ਇੱਕ ਮੰਦਭਾਗੀ  ਮੰਦਭਾਗੀ ਗੱਲ ਹੈ ਉਥੇ ਹੀ ਇਹ ਭਗਵੰਤ  ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ  ਬੇਨਕਾਬ ਕਰਦੀ ਹੈ ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪ ਸਰਕਾਰ ਉਤੇ ਵਰਦਿਆਂ ਕਹੇ।ਬੈਂਸ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਕਹਿਣ ਵਾਲੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਹੀ ਦੁਸ਼ਮਣ ਬਣ ਬੈਠੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੌਂਗੋਵਾਲ ਵਿੱਚ ਧਰਨਾ ਦੇ ਰਹੇ ਸਨ ਅਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਮੋਹਾਲੀ ਵੱਲ ਨੂੰ ਜਾ ਰਹੇ ਸਨ।  ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਕਿਸਾਨਾਂ ਤੇ ਲਾਠੀਚਾਰਜ  ਕਰਨ ਦਾ ਨਾਦਰਸ਼ਾਹੀ ਫਰਮਾਨ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ ਅਤੇ ਜਿਸਦਾ ਖਮਿਆਜ਼ਾ ਕਿਸਾਨਾਂ ਨੂੰ ਇਕ ਕਿਸਾਨ ਦੀ  ਜਾਨ ਗਵਾ ਕੇ ਭੁਗਤਣਾ ਪਿਆ। ਸਰਕਾਰ ਦੀ ਨਲਾਇਕੀ ਕਾਰਨ ਹੜਾਂ ਕਾਰਣ ਜਿੱਥੇ ਕਿਸਾਨਾਂ ਦਾ ਨੁਕਸਾਨ  ਦੁੱਗਣਾ ਹੋਇਆ। ਉੱਥੇ ਹੁਣ ਮੁਆਵਜ਼ਾ ਮੰਗ ਰਹੇ ਕਿਸਾਨਾਂ ਦੀ ਆਵਾਜ਼ ਨੂੰ ਜਬਰਨ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਭਗਵੰਤ ਮਾਨ ਸਰਕਾਰ ਸਿਰਫ ਸਤਾ ਸੁੱਖ ਭੋਗਣ ਵਾਸਤੇ ਹੀ ਪੰਜਾਬ ਵਿਚ ਆਈ ਹੈ।ਉਸਨੂੰ ਪੰਜਾਬ ਦੀ ਜਨਤਾ ਨਾਲ ਕੋਈ ਪਿਆਰ ਨਹੀ।

Leave a Reply

Your email address will not be published. Required fields are marked *