ਨਗਰ ਨਿਗਮ ਚੋਣਾਂ ਨੂੰ ਲੈਕੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਜੋਸ਼:ਬੈਂਸ

Ludhiana Punjabi
  • ਲੋਕਾਂ ਦੇ ਪਿਆਰ ਸਦਕਾ ਇਸ ਬਾਰ ਫੇਰ ਬੜੀ ਗਿਣਤੀ ਵਿਚ ਪ੍ਰਾਪਤ ਕਰੇਗੀ ਜਿੱਤ

DMT : ਲੁਧਿਆਣਾ : (23 ਅਗਸਤ 2023) : – ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਭਾਰੀ ਉਤਸਾਹ ਹੈ। ਉਥੇ ਹੀ ਲੇਡੀਜ਼ ਵਾਰਡ ਵਿੱਚ ਲੋਕ ਇਨਸਾਫ਼ ਪਾਰਟੀ ਦੀਆਂ ਬੀਬੀਆਂ ਵਿੱਚ ਵੀ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਜਥੋ ਦੀ  ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਥੋਂ ਤੋਂ ਹੀ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋ ਮਨਜੀਤ ਕੌਰ ਸਰੋਏ ਦੀ ਅਗਵਾਈ ਵਿੱਚ ਮਨਾਏ ਤੀਆਂ ਦੇ ਤਿਉਹਾਰ ਉਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।ਉਹਨਾਂ ਅੱਗੇ ਕਿਹਾ ਕਿ

ਸਰਕਾਰੀ ਦਫਤਰਾਂ ਵਿੱਚ ਬਿਨਾਂ ਰਿਸ਼ਵਤ ਤੋਂ ਕੋਈ  ਕੰਮ ਨਹੀਂ ਹੋ ਰਿਹਾ ਅਤੇ ਰਿਸ਼ਵਤ ਵੀ ਕਈ ਗੁਣਾਂ ਵੱਧ ਗਈ ਹੈ।ਲੋਕਾਂ ਦੇ ਰੋਜਮਰਾ ਦੇ ਕੰਮ ਜਿਹੜੇ ਕੌਂਸਲਰਾਂ ਵਲੋ ਕਰਨੇ ਹੁੰਦੇ ਹਨ ਉਹ ਅੱਜ ਰੁਕੇ ਪਏ ਨੇ।ਅੱਜ  ਜਦੋਂ ਲੋਕ ਨਵੀਂ ਸਰਕਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਕੀਤੇ  ਕੰਮਾਂ ਦੀ ਤੁਲਨਾ  ਕਰਦੇ ਹਨ ਤਾਂ ਬਿਨਾਂ ਕਿਸੇ ਸਵਾਰਥ ਤੋਂ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਲੋ ਕਰਵਾਏ ਕੰਮਾਂ ਨੂੰ ਯਾਦ ਕਰਕੇ ਅਸੀਸਾਂ ਦਿੰਦੇ ਹਨ।ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਇਸ ਬਾਰ ਫੇਰ ਲੋਕ ਇਨਸਾਫ਼ ਪਾਰਟੀ ਬੜੀ ਗਿਣਤੀ ਵਿੱਚ ਜਿੱਤ ਪ੍ਰਾਪਤ  ਕਰੇਗੀ।ਸਮਾਰੋਹ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹਰਜੀਤ ਕੌਰ,ਗੁਰਪ੍ਰੀਤ ਕੌਰ,ਕੋਮਲਪ੍ਰੀਤ ਕੌਰ,ਕੁਲਦੀਪ ਕੌਰ,ਰਜਿੰਦਰ ਕੌਰ ਸ਼ੰਮੀ, ਬਲਦੇਵ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *