ਆਪ ਜੀ ਦੇ ਦਫਤਰ ਵਿਖੇ ਤਾਲੇ ਜੜ ਕੇ ਕੈਮਰੇ ਲਗਾਉਣ ਸਬੰਧੀ ਕਿ ਕਿਸੇ ਤਾਂਤਰਿਕ ਨੇ ਕਿਹਾ ਇਹ ਰਸਤਾ ਬੰਦ ਕਰ ਦਿਓ ਕਿਸੇ ਵੀ ਮਹਿਕਮੇ ਦੀ ਰੈਡ ਨਹੀਂ ਪਵੇਗੀ ਰਸਤਾ ਖੋਲ ਦਿਓ ਨਹੀਂ ਤਾਂ ਹੋਵੇਗਾ ਸੰਘਰਸ਼

Ludhiana Punjabi

DMT : ਲੁਧਿਆਣਾ : (25 ਮਈ 2023) : – ਅੱਜ ਮਿੱਤੀ 24 ਮਈ ਦਿਨ ਬੁੱਧਵਾਰ ਨੂੰ ਲਗਭਗ 2.30 ਵਜੇ ਆਪ ਜੀ ਦੇ ਦਫਤਰ ਆਏ ਤੇ ਜਦੋਂ ਉਥੇ ਪੁੱਜੇ ਤੇ ਦੇਖਿਆ ਕੈਂਚੀ ਗੇਟ ਨੂੰ ਤਾਲਾ ਜੜਿਆ ਹੋਇਆ ਸੀ ਤੇ ਉਪਰ ਕੈਮਰਾ ਲਗਿਆ ਹੋਇਆ ਸੀ ਸਾਨੂੰ ਸਾਰਿਆਂ ਸਾਥੀਆਂ ਨੂੰ ਜਾਨਕੇ ਬੜੀ ਹੈਰਾਨੀ ਹੋਈ ਕਿ ਕਈ ਵਰ੍ਹਿਆਂ ਤੋਂ ਇਸ ਸਿਧੇ ਰਾਹ ਨੂੰ ਬੰਦ ਕਰਕੇ ਇਕ ਪੁਠੇ ਪਾਸਿਓਂ ਘੁੰਮ ਕੇ ਐਮਰਜੈਂਸੀ ਐਕਸਿਟ/ਬੈਕਡੋਰ ਰਸਤੇ ਰਾਹੀਂ ਦਫਤਰ ਅੰਦਰ ਆਉਣ ਲਈ ਰਸਤਾ ਬਣਾ ਦਿੱਤਾ ਗਿਆ ਹੈ ਜਿਸਦੇ ਬਾਰੇ ਜਿਆਦਾਤਰ ਵਆਪਾਰਿਆਂ ਨੂੰ ਪਤਾ ਹੀ ਨਹੀਂ ਹੈ।

ਲੁਧਿਆਣਾ ਦੇ ਵਪਾਰੀਆਂ ਨਾਲ ਇਸ ਤਰ੍ਹਾਂ ਦੇ ਅਜੀਬੋ-ਗਰੀਬ ਵਤੀਰੇ ਤੋਂ ਬਾਅਦ ਸਾਨੂੰ ਬੜੀ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਸਾਨੂੰ ਵਪਾਰੀਆਂ ਦੇ ਨਾਲ ਇਸ ਤਰ੍ਹਾਂ ਦੇ ਵਤੀਰੇ ਦਾ ਅਸਲੀ ਕਾਰਨ ਸਮਝ ਆਇਆ ਤਾਂ ਸਾਨੂੰ ਆਪ ਜੀ ਮਜਬੂਰੀ ਬੇਹੱਦ ਜਾਇਜ ਲਗੀ ਕਿਉਂਕਿ ਆਪ ਜੀ ਦਫਤਰ ਵਿਖੇ ਇਹ ਚਰਚਾ ਚੱਲ ਰਹੀ ਸੀ ਕਿ ਕਿਸੇ ਵਾਸਤੂ ਦੋਸ਼ ਕਾਰਨ ਜਾ ਕਿਸੇ ਤਾਂਤਰਿਕ ਦੇ ਕਹਿਣ ਤੇ ਤੰਤਰ ਮੰਤਰ ਦੇ ਨਿਪੁੰਨ ਜੌਤਿਸ ਸ਼ਾਸਤਰੀ ਜੀ ਨੇ ਵਿਭਾਗ ਦੇ ਅਫਸਰਾਂ ਨੂੰ ਪੱਛਮ ਦਿਸ਼ਾ ਦੀ ਬਜਾਏ ਦੱਖਣੀ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਨ ਦੀ ਹਿਦਾਇਤ ਦਿੱਤੀ ਹੈ ਕਿਉਂਕਿ ਪੱਛਮੀ ਦਰਵਾਜ਼ੇ ਰਾਹੀਂ ਵਿਜੀਲੈਂਸ ਬਿਊਰੋ ਜਾ ਕਿਸੇ ਹੋਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀ ਸਾਰੇ ਸਾਥੀਆਂ ਨੇ ਮਿਲ ਕੇ ਸਲਾਹ ਕੀਤੀ ਕਿ ਕਿ ਕੋਈ ਐਸਾ ਉਪਾਅ ਕਰਾਈਏ ਕਿ ਪੱਛਮੀ ਦਰਵਾਜ਼ਾ ਵੀ ਖੁਲ ਜਾਏ ਤੇ ਆਪ ਜੀ ਨੂੰ ਕਿਸੇ ਤਰ੍ਹਾਂ ਦੀ ਵਿਜੀਲੈਂਸ ਬਿਊਰੋ ਸਥੰਧੀ ਜਾ ਹੋਰ ਘਟਨਾਵਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਲੁਧਿਆਣਾ ਦੇ ਵਪਾਰੀਆਂ ਤੇ ਸਟਾਫ ਨੂੰ ਵੀ ਸਿਧੇ ਰਸਤੇ ਦੀ ਬਜਾਏ ਦੱਖਣੀ ਰਾਹੀ ਪ੍ਰਵੇਸ਼ ਕਰਨ ਤੋਂ ਨਿਜਾਤ ਮਿਲ ਸਕੇ ਜੇ ਸਮਸਿਆ ਹੈ ਤੇ ਸਮਾਧਾਨ ਵੀ ਹੈ ਸਮਾਧਾਨ ਇਹ ਹੈ ਕਿ ਪੱਛਮੀ ਦਰਵਾਜ਼ੇ ਤੇ ਪੰਜ ਦਿਨਾਂ ਤਕ ਇਕ ਗਉ ਮਾਤਾ ਜੀ ਨੂੰ ਜਿਸ ਦੇ ਅੰਦਰ 33 ਕੋਟੀ ਦੇਵੀ ਦੇਵਤਿਆਂ ਦਾ ਵਾਸ ਹੈ ਕੈਚੀ ਗੇਟ ਦੀ ਪੰਜਵੀ ਗਰਿਲ ਬਨ ਕੇ ਵਿਭਾਗ ਦੇ ਛੋਟੇ ਵੱਡੇ ਅਧਿਕਾਰੀ ਲਗਾਤਾਰ ਪੰਜ ਦਿਨ ਆਪਣੇ ਆਪਣੇ ਘਰਾਂ ਵਿਚੋਂ ਪੰਜ ਪੰਜ ਆਸੀਰਵਾਦ ਬ੍ਰਾਡ ਦੇ ਆਟੇ ਦੇ ਪੇਡੇ ਬਣਾ ਕੇ ਪੰਜ ਦਿਨਾਂ ਤਕ ਗਊ ਮਾਤਾ ਦੀ ਸੇਵਾ ਕਰਨ ਤੋ ਬਾਅਦ ਇਸ ਗਊ ਮਾਤਾ ਜੀ ਨੂੰ ਕਿਸੇ ਗਊ ਸਾਲਾਂ ਵਿਚ ਦਾਨ ਕਰ ਦਿੱਤਾ ਜਾਵੇ ਫਿਰ ਇਹ ਦਰਵਾਜ਼ਾ ਵਪਾਰੀਆਂ ਲਈ ਤੇ ਸਟਾਫ ਲਈ ਖੋਲ੍ਹ ਦਿੱਤਾ ਜਾਵੇ ਅਸੀ ਇਸh ਗੱਲ ਦੀ ਗਰੰਟੀ ਦਿੰਦੇ ਹਾ ਆਪ ਜੀ ਦੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਜੀਲੈਂਸ ਬਿਊਰੋ ਦੀ ਦਹਿਸ਼ਤ ਤੋ ਮੁਕਤੀ ਮਿਲ ਜਾਏਗੀ

Leave a Reply

Your email address will not be published. Required fields are marked *