‘ਆਪ’ ਸਰਕਾਰ ਵੱਲੋਂ ਨੀਲੇ ਕਾਰਡ ਰੱਦ ਕੀਤੇ ਜਾਣ ਕਾਰਨ ਗਰੀਬ ਲੋਕ ਤ੍ਰਾਹੀ-ਤ੍ਰਾਹੀ ਕਰਨ ਲਈ  ਹੋਏ ਮਜ਼ਬੂਰ :ਬੈਂਸ

Ludhiana Punjabi
  • ਗਰੀਬ ਦੇ ਮੂੰਹ ਵਿਚੋਂ ਰੋਟੀ ਦਾ ਨਿਵਾਲਾ ਖੋਣ ਵਾਲੀ ਭਗਵੰਤ ਮਾਨ ਸਰਕਾਰ ਨੂੰ ਲੋਕ ਨਹੀਂ ਕਰਨਗੇ ਮਾਫ਼

DMT : ਲੁਧਿਆਣਾ : (29 ਜੂਨ 2023) : – ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਗਰੀਬ ਲੋਕਾਂ ਨੂੰ ਕਈ ਸਹੂਲਤਾਂ ਦੇਣ ਅਤੇ ਜਿਹਨਾਂ ਦੇ ਨੀਲੇ ਕਾਰਡ  ਨਹੀਂ ਬਣੇ ਉਹਨਾਂ ਦੇ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ।ਪਰ ਸਤਾ ਤੇ ਕਾਬਿਜ ਹੁੰਦੇ ਹੀ ਸਾਰੇ ਵਾਅਦੇ ਭੁੱਲ ਕੇ ਆਪ ਸਰਕਾਰ ਗਰੀਬਾਂ ਲਈ ਅਹਿਜੇ ਫਰਮਾਨ ਜਾਰੀ ਕਰ ਰਹੀ ਹੈ ਕਿ ਅੱਜ ਸਾਰੀ ਜੰਨਤਾ ਤ੍ਰਾਹੀ ਤ੍ਰਾਹੀ ਕਰਨ ਲਈ ਮਜ਼ਬੂਰ ਹੋ ਰਹੀ ਹੈ।ਇਹ  ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋ ਵਾਰਡ ਨੰ.37ਵਿਖੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਕੀਤੀ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੇ।ਬੈਂਸ ਨੇ ਕਿਹਾ ਕਿ

  ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਨੀਲੇ ਰਾਸ਼ਨ ਕਾਰਡ ਬਣਾਏ ਸਨ। ਪਰ ਮੌਜੂਦਾ ਪੰਜਾਬ ਸਰਕਾਰ ਨੇ ਚੋਣਾਂ ‘ਚ ਇਹ ਵਾਅਦਾ ਕੀਤਾ ਸੀ ਕਿ ਰਾਸ਼ਨ ਘਰ-ਘਰ ਦਿੱਤਾ ਜਾਵੇਗਾ। ਇਥੋਂ ਤੱਕ ਕਿ ਸਰਕਾਰ ਨੇ ਘਰ ਘਰ ਆਟਾ ਦਾਲ ਦੇਣ ਦੀ ਸਕੀਮ ਵੀ ਸ਼ੁਰੂ ਕੀਤੀ ਸੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਬਿਨਾਂ ਤਫਸੀਸ਼ ਪੜਤਾਲ ਕੀਤਿਆਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ।ਜਿਹੜੇ ਲੋਕ ਬਹੁਤ ਗਰੀਬ ਹਨ ਅਤੇ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ, ਉਨ੍ਹਾਂ ਦੇ ਨੀਲੇ ਕਾਰਡ ਰੱਦ ਕੀਤੇ ਗਏ ਹਨ,ਅਤੇ ਜਿਹੜੇ  ਆਪ ਸਰਕਾਰ ਦੇ ਆਗੂਆਂ ਦੇ ਚੇਹਤੇ ਹਨ।ਉਹਨਾਂ ਦੇ ਨੀਲੇ ਕਾਰਡ ਨਹੀਂ ਕਟੇ ਗਏ।ਗਰੀਬ ਦੇ ਮੂੰਹ ਵਿਚੋਂ ਰੋਟੀ ਦਾ ਨਿਵਾਲਾ ਖੋਣ ਵਾਲੀ ਭਗਵੰਤ ਮਾਨ ਸਰਕਾਰ ਨੂੰ ਇਹ ਲੋਕ ਕਦੀ ਮਾਫ਼ ਨਹੀਂ ਕਰਨਗੇ। ਅਤੇ ਇਸਦੇ ਨਤੀਜ਼ੇ ਆਉਣ ਵਾਲੇ ਸਮੇਂ ਵਿੱਚ ਆਪ ਸਰਕਾਰ ਨੂੰ ਭੁਗਤਣੇ ਪੈਣਗੇ।ਇਸ ਮੌਕੇ ਕੌਂਸਲਰ ਇੰਦਰਜੀਤ ਸਿੰਘ ਲੋਟੇ, ਜਸਵਿੰਦਰ ਸਿੰਘ ਪਨੇਸਰ,ਅਮਨ ਪਨੇਸਰ,ਸੁਖਵੀਰ ਸਿੰਘ ਪਨੇਸਰ,ਗੁਰਮੀਤ ਸਿੰਘ,ਮਨਜੀਤ ਮਨੀ,ਇਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *