ਇਕ ਏਕੜ ਤੋਂ ਵੱਧ ਜਮੀਨ ਵਾਲੇ ਕਿਸਾਨਾ ਨੂੰ ਬੁਢਾਪਾ ਪੈਨਸ਼ਨ ਦੇ ਲਾਭ ਤੋਂ ਵਾਂਝੇ ਕਰਨ ਦੀਆਂ ਚਾਲਾਂ ਘਾਤਕ ਸਿੱਧ ਹੋਣਗੀਆਂ:ਬੈਂਸ

Ludhiana Punjabi

DMT : ਲੁਧਿਆਣਾ : (01 ਅਗਸਤ 2023) : – ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿੱਚ ਲੱਖਾਂ ਪਰਿਵਾਰਾਂ ਦੇ ਬਜ਼ੁਰਗ ਸਰਕਾਰ ਵਲੋ ਮਿਲਣ ਵਾਲੀ ਬੁਢਾਪਾ ਪੈਨਸ਼ਨ ਦਾ ਲਾਭ ਲੈ ਰਹੇ ਹਨ।ਪਰ  ਜਦੋਂ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ।ਉਥੋ ਤੋਂ ਹੀ ਉਹ ਇਹਨਾਂ ਬਜ਼ੁਰਗਾਂ ਅਤੇ ਕਿਸਾਨ ਪਰਿਵਾਰਾਂ  ਦੇ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਬੰਦ ਕਰਨ ਵਾਸਤੇ ਨਵੇਂ  ਨਵੇਂ ਕਾਨੂੰਨ ਪਾਸ ਕਰ ਰਹੀ ਹੈ ਜੌ ਕਿ ਇਕ ਨਿੰਦਣਯੋਗ ਗੱਲ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਕ ਏਕੜ ਤੋਂ ਵੱਧ ਜਮੀਨ ਵਾਲੇ ਕਿਸਾਨ ਪਰਿਵਾਰਾਂ ਨੂੰ ਬੁਢਾਪਾ ਪੈਨਸ਼ਨ ਦੇ ਲਾਭ ਤੋਂ ਵਾਂਝੇ  ਕਰਨ ਦੇ ਆਪ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਉੱਤੇ ਵਰਦਿਆਂ ਕਹੇ।ਬੈਂਸ ਨੇ ਕਿਹਾ ਕਿ ਇਹ ਨਾਦਰਸ਼ਾਹੀ ਫਰਮਾਨ ਦੇ ਨੋਟਿਸ ਕਿਸਾਨਾਂ ਨੂੰ ਮਿਲ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਕਰਜ਼ੇ ਵਿੱਚ ਦਬਿਆ ਹੋਇਆ ਹੈ।ਉਸ ਦੀ ਮਦਦ ਕਰਨ ਦੀ ਬਜਾਏ ਸਰਕਾਰ ਅੱਜ ਉਹਨਾਂ ਨਾਲ ਥਕੇਸ਼ਾਹੀ ਕਰ ਰਹੀ ਹੈ।ਕਿਸਾਨ ਜੋਂ ਕਿ ਦੇਸ਼ ਦਾ ਅੰਨ ਦਾਤਾ ਹੈ।ਅੱਜ ਬਹੁਤ ਮਾੜੀ ਹਾਲਾਤ ਵਿੱਚ ਜੀਵਨ ਗੁਜਾਰ  ਰਿਹਾ ਹੈ।ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ  ਢਾਈ ਏਕੜ ਜਮੀਨ ਦੀ ਮਾਲਕੀ ਵਾਲੇ ਕਿਸਾਨ ਪਰਿਵਾਰਾਂ ਨੂੰ  ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਬਣਾਇਆ ਸੀ।ਪਰ ਹੁਣ ਭਗਵੰਤ ਮਾਨ ਸਰਕਾਰ ਵਲੋ ਇਕ ਏਕੜ ਤੋਂ ਵੱਧ ਜਮੀਨ ਵਾਲੇ ਅਤੇ 60ਹਜਾਰ  ਸਾਲਾਨਾ ਆਮਦਨ ਵਾਲੇ ਨਾਦਰਸ਼ਾਹੀ ਫਰਮਾਨ  ਨੇ ਇਹਨਾਂ ਗਰੀਬ ਕਿਸਾਨਾਂ ਦੀ ਨੀਦ ਉਡਾ ਦਿੱਤੀ ਹੈ।ਇਸ ਤੋਂ ਪਤਾ ਲਗਦਾ ਹੈ ਕਿ ਇਹ ਸਿਰਫ ਝੂਠੀ ਅਤੇ ਗੱਪੀ ਸਰਕਾਰ ਹੈ। ਵੱਡੇ ਵੱਡੇ ਬੋਰਡ ਲਾਕੇ ਝੂਠੀ ਵਾਹਵਾਹੀ ਲੁੱਟਣ ਵਾਲੇ ਇਹ ਭੁੱਲ ਗਏ  ਕਿ ਲੋਕਾਂ ਨੇ ਇਹਨਾਂ ਨੂੰ ਸਤਾ ਇਸਲਈ ਨਹੀਂ  ਸੌਂਪੀ ਸੀ ਕਿ ਇਹ ਉਹਨਾਂ ਉਤੇ ਆਪਣੇ ਨਾਦਰਸ਼ਾਹੀ ਫਰਮਾਨ ਜਾਰੀ ਕਰਨ।ਅੱਜ ਪੰਜਾਬ ਦਾ ਕਿਸਾਨ ਹੜਾਂ ਦੀ ਮਾਰ ਨਾਲ ਪਹਿਲਾ ਹੀ ਰੁਲਿਆ ਪਿਆ ਹੈ  ਉਸਦੀ ਮਦਦ ਕਰਨ ਦੀ ਬਜਾਏ  ਸਰਕਾਰ ਦੇ ਵਲੋ ਦਿੱਤੇ ਅਜੀਬੋ ਗਰੀਬ ਫੈਸਲੇ  ਨੇ ਉਸਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

Leave a Reply

Your email address will not be published. Required fields are marked *