ਇਤਿਹਾਸਿਕ ਮਿਲਾਪ ਦਿਹਾੜਾ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਮਨਾਉਣ ਲਈ ਜੱਥੇ ਦੀਆਂ ਤਿਆਰੀਆਂ ਸ਼ੁਰੂ- ਬਾਵਾ

Ludhiana Punjabi
  • 20 ਅਗਸਤ ਨੂੰ ਰਕਬਾ ਵਿਖੇ ਹੋਵੇਗੀ ਫਾਊਂਡੇਸ਼ਨ ਦੀ ਮੀਟਿੰਗ- ਤਰਲੋਚਨ, ਨਰਿੰਦਰ
  • 30 ਜੁਲਾਈ ਨੂੰ ਰਕਬਾ ਭਵਨ ਵਿਖੇ ਸਾਡੇ ਰਿਸ਼ਤੇ ਅਤੇ ਵਾਤਾਵਰਣ ਸਬੰਧੀ ਹੋਵੇਗਾ ਸੈਮੀਨਾਰ

DMT : ਲੁਧਿਆਣਾ : (25 ਜੁਲਾਈ 2023) : – ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਹੋਏ ਇਤਿਹਾਸਿਕ ਮਿਲਾਪ ਦਿਹਾੜੇ ਸਬੰਧੀ ਵਿਚਾਰਾਂ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਤਰਲੋਚਨ ਸਿੰਘ ਬਿਲਾਸਪੁਰ ਕਨਵੀਨਰ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਅਤੇ ਕਨਵੀਨਰ ਡਾ. ਨਰਿੰਦਰ ਸਿੰਘ ਗਿੱਲ, ਰੇਸ਼ਮ ਸਿੰਘ ਸੱਗੂ ਅਤੇ ਸਾਜਨ ਮਲਹੋਤਰਾ ਨਾਲ ਹੋਈਆਂ। ਇਸ ਵਿਚ 3 ਸਤੰਬਰ 1708 ਦੇ ਇਤਿਹਾਸਿਕ ਮਿਲਾਪ ਦਿਹਾੜੇ ‘ਤੇ 3 ਸਤੰਬਰ 2023 ਨੂੰ ਬੰਦਾ ਘਾਟ ਗੁਰਦੁਆਰਾ ਸਾਹਿਬ (ਨਾਂਦੇੜ) ਵਿਖੇ ਸਮਾਗਮ ਆਯੋਜਿਤ ਕਰਨ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ। 

                        ਇਸ ਸਮੇਂ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਬਿਲਾਸਪੁਰ, ਡਾ. ਨਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 1 ਸਤੰਬਰ ਨੂੰ ਸਵੇਰੇ ਸੱਚਖੰਡ ਐਕਸਪ੍ਰੈੱਸ ਟਰੇਨ ਰਾਹੀਂ ਜਾ ਰਹੀਆਂ ਸੰਗਤਾਂ ਲਈ ਕਮਰੇ ਬੁੱਕ ਕਰਵਾ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਜੱਥਾ 2 ਸਤੰਬਰ ਨੂੰ ਸ਼ਾਮ ਨੂੰ ਸ਼੍ਰੀ ਹਜ਼ੂਰ ਸਾਹਿਬ ਪਹੁੰਚੇਗਾ। 3 ਸਤੰਬਰ ਨੂੰ ਸਵੇਰੇ ਸੱਚਖੰਡ ਸਾਹਿਬ ਵਿਖੇ ਵੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ 10 ਵਜੇ ਗੁਰਦੁਆਰਾ ਬੰਦਾ ਘਾਟ ਵਿਖੇ ਮਹਾਨ ਇਤਿਹਾਸਕਾਰ, ਰਾਗੀ, ਢਾਡੀ, ਸੰਤ ਮਹਾਂਪੁਰਸ਼ ਪ੍ਰਵਚਨ ਕਰਨਗੇ ਅਤੇ ਸਮਾਪਤੀ ਹੋਵੇਗੀ। 4 ਅਤੇ 5 ਸਤੰਬਰ ਸੰਗਤਾਂ ਨਾਨਕ ਝੀਰਾ ਬਾਬਾ ਨਾਮਦੇਵ ਜੀ ਦੇ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ 6 ਸਤੰਬਰ ਸਵੇਰੇ ਨਾਂਦੇੜ ਤੋਂ ਲੁਧਿਆਣਾ ਲਈ ਰਵਾਨਾ ਹੋਣਗੀਆਂ। ਇਸ ਸਮੇਂ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਾਡੇ ਰਿਸ਼ਤੇ ਅਤੇ ਵਾਤਾਵਰਣ ਸਬੰਧੀ ਸੈਮੀਨਾਰ ਹੋਵੇਗਾ ਜਿਸ ਵਿਚ ਗੁਰਭਜਨ ਗਿੱਲ, ਨਿਰਮਲ ਜੌੜਾ, ਡਾ. ਜਗਤਾਰ ਧੀਮਾਨ, ਤ੍ਰਿਲੋਚਨ ਸਿੰਘ ਲੋਚੀ ਅਤੇ ਡਾ. ਜਸਪ੍ਰੀਤ ਫਲਕ ਮੁੱਖ ਬੁਲਾਰੇ ਹੋਣਗੇ।

Leave a Reply

Your email address will not be published. Required fields are marked *