ਖੋਜ ਤੇ ਵਿਕਾਸ ਕੇਂਦਰ (ਸਾਈਕਲ ਅਤੇ ਸਿਲਾਈ ਮਸ਼ੀਨ) ‘ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

Ludhiana Punjabi

DMT : ਲੁਧਿਆਣਾ : (05 ਜੂਨ 2023) : – ਖੋਜ ਤੇ ਵਿਕਾਸ ਕੇਂਦਰ, ਸਾਈਕਲ ਅਤੇ ਸਿਲਾਈ ਮਸ਼ੀਨ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਆਰ ਐਂਡ ਡੀ ਸੈਂਟਰ ‘ਚ ਪੰਜ ਹਰਬਲ ਅਤੇ ਕਈ ਹੋਰ ਰੁੱਖਾਂ ਦੇ ਪੌਦੇ ਲਗਾਏ ਗਏ।

ਸੈਂਟਰ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋ ਧਰਤੀ ਮਾਂ ਨੂੰ ਬਚਾਉਣ ਲਈ ਭਵਿੱਖ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਬਚਾਉਣ ਦਾ ਪ੍ਰਣ ਲਿਆ।

ਖੋਜ ਤੇ ਵਿਕਾਸ ਕੇਂਦਰ ਦੇ ਜਨਰਲ ਮੈਨੇਜਰ ਰਾਕੇਸ਼ ਪਾਠਕ ਵਲੋਂ ਖੁਦ ਵੀ ਪੌਦੇ ਲਗਾਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ ਅੱਜ ਦੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਫੋਕਲ ਪੁਆਇੰਟ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਪਹਿਲਕਦਮੀ ਕਰਨ ਦੀ ਅਪੀਲ ਕੀਤੀ, ਜੋਕਿ ਉਦਯੋਗਿਕ ਇਕਾਈਆਂ ਦੀ ਸੰਘਣੀ ਆਬਾਦੀ ਸਦਕਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਇਲਾਕੇ ਵਜੋਂ ਜਾਣਿਆ ਜਾਂਦਾ ਹੈ।

ਇਸ ਮੌਕੇ ਆਰ ਐਂਡ ਡੀ ਸੈਂਟਰ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ।

Leave a Reply

Your email address will not be published. Required fields are marked *