ਗਲਾਡਾ ਵਲੋਂ 22 ਕਲੋਨੀਆਂ ‘ਚ ਜਾਇਦਾਦ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ

Ludhiana Punjabi
  • ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਰਾਖਵੀਂ ਜਗ੍ਹਾ ਦਾ ਤਬਾਦਲਾ ਨਾ ਕਰਨ ‘ਤੇ ਕੀਤੀ ਗਈ ਕਾਰਵਾਈ – ਮੁੱਖ ਪ੍ਰਸ਼ਾਸ਼ਕ ਗਲਾਡਾ
  • ਕਿਹਾ! ਪ੍ਰਮੋਟਰ ਰਾਖਵੀਂ ਜ਼ਮੀਨ ਰਾਜ ਸਰਕਾਰ ਨੂੰ ਟਰਾਂਸਫਰ ਕਰਨ ਲਈ ਪਾਬੰਦ ਹਨ

DMT : ਲੁਧਿਆਣਾ : (13 ਅਕਤੂਬਰ 2023) : –

ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਆਈ.ਏ.ਐਸ. ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਥਾਰਟੀ ਵਲੋਂ ਸਰਕਾਰੀ ਹਦਾਇਤਾਂ ਅਨੁਸਾਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (ਈ.ਡਬਲਯ.{ਐਸ.) ਲਈ ਰਾਖਵੀਂ ਜ਼ਮੀਨ ਦਾ ਤਬਾਦਲਾ ਨਾ ਕਰਨ ਲਈ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ 22 ਕਲੋਨੀਆਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਨੇ ਅੱਗੇ ਕਿਹਾ ਕਿ ਗਲਾਡਾ ਨੇ ਇਨ੍ਹਾਂ 22 ਕਲੋਨੀਆਂ ਦੇ ਪ੍ਰਮੋਟਰਾਂ ਨੂੰ ਈ.ਡਬਲਯ.{ਐਸ. ਸ਼੍ਰੇਣੀਆਂ ਲਈ ਰਾਖਵੀਂ ਜ਼ਮੀਨ ਰਾਜ ਸਰਕਾਰ ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਉਨ੍ਹਾਂ ਸਰਕਾਰ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਇਸ ਤੋਂ ਬਾਅਦ ਅਥਾਰਟੀ ਨੇ ਪਾਪਰਾ ਐਕਟ ਦੀਆਂ ਧਾਰਾਵਾਂ ਤਹਿਤ ਇਨ੍ਹਾਂ ਕਲੋਨੀਆਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਸਬੰਧਤ ਖੇਤਰਾਂ ਦੇ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ, ਮੁੱਖ ਪ੍ਰਸ਼ਾਸਕ ਗਲਾਡਾ ਨੇ ਦੱਸਿਆ ਕਿ ਨੀਤੀ ਦੇ ਅਨੁਸਾਰ ਪ੍ਰਮੋਟਰਾਂ ਨੂੰ ਈ.ਡਬਲਯੂ.ਐਸ. ਸ਼੍ਰੇਣੀ ਲਈ ਪੰਜ ਫੀਸਦ ਜ਼ਮੀਨ ਰਾਖਵੀਂ ਰੱਖਣੀ ਪੈਂਦੀ ਹੈ ਜੋ ਕਿ ਰਾਜ ਸਰਕਾਰ ਨੂੰ ਟਰਾਂਸਫਰ ਕੀਤੀ ਜਾਂਦੀ ਹੈ।

ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੀਆਂ ਕਲੋਨੀਆਂ ਵਿੱਚ ਕਰਾਊਨ ਟਾਊਨ, ਪਿੰਡ ਲਲਤੋਂ ਕਲਾਂ, ਲੁਧਿਆਣਾ; ਰਾਜਗੜ੍ਹ ਅਸਟੇਟ, ਫੇਸ-1, ਐਕਸਟੈਂਸ਼ਨ-1, ਪਿੰਡ ਬੀਰਮੀ, ਲੁਧਿਆਣਾ; ਲੁਧਿਆਣਾ ਗ੍ਰੀਨ, ਪਿੰਡ ਜੈਨਪੁਰ, ਲੁਧਿਆਣਾ; ਪਾਮ ਐਨਕਲੇਵ, ਪਿੰਡ ਬੁਲਾਰਾ, ਜ਼ਿਲ੍ਹਾ ਲੁਧਿਆਣਾ; ਗੀਤਿਕਾ ਵੈਲੀ, ਪਿੰਡ ਸੰਗੋਵਾਲ, ਜ਼ਿਲ੍ਹਾ ਲੁਧਿਆਣਾ; ਕਾਰਲਟਨ ਵੁੱਡ ਹੋਮਜ਼-2, ਪਿੰਡ ਇਆਲੀ ਖੁਰਦ, ਲੁਧਿਆਣਾ; ਪਲੈਟੀਨਮ ਸਿਟੀ, ਪਿੰਡ ਮਨਸੂਰਾਂ, ਲੁਧਿਆਣਾ; ਰਾਮ ਰਾਜ ਐਨਕਲੇਵ, ਪਿੰਡ ਮਾਜਰਾ, ਤਹਿਸੀਲ ਖੰਨਾ;

ਗ੍ਰੀਨ ਵੈਲੀ ਪਿੰਡ ਅਗਵਾਰ ਗੁਜਰਾਂ-ਤਹਿ ਜਗਰਾਉਂ, ਲੁਧਿਆਣਾ; ਮਹਾਰਾਜਾ ਅਗਰਸੇਨ ਐਨਕਲੇਵ, ਪਿੰਡ ਖਾਨਪੁਰ, ਲੁਧਿਆਣਾ; ਗੁਲਮੋਹਰ ਗ੍ਰੀਨਾ, ਪਿੰਡ ਜੋਧਾਂ, ਰਤਨ ਏਕਤਾ ਵਿਹਾਰ ਐਕਸਟੈਨ-1 ਪਿੰਡ ਧਾਂਦਰਾ, ਲੁਧਿਆਣਾ; ਗੋਲਡਸਟ ਟਾਊਨਸ਼ਿਪ, ਪਿੰਡ ਆਲਮਗੀਰ, ਤਹਿਸੀ ਅਤੇ ਜ਼ਿਲ੍ਹਾ ਲੁਧਿਆਣਾ; ਸੋਲੀਟੇਅਰ ਹੋਮਜ਼, ਪਿੰਡ ਦਾਦ ਅਤੇ ਥਰੀਕੇੇ, ਜ਼ਿਲ੍ਹਾ ਲੁਧਿਆਣਾ; ਅੰਬੇਰਾ ਹੋਮਜ, ਪਿੰਡ ਭਨੋਹੜ, ਤਹਿਸੀਲ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ; ਦ ਰਿਵਰ ਹਾਈਟਸ, ਪਿੰਡ ਬੀਰਮੀ, ਤਹਿਸੀਲ ਅਤੇ ਜ਼ਿਲ੍ਹਾ ਲੁਧਿਆਣਾ; ਗਰੁੱਪ ਹਾਊਸਿੰਗ ਪ੍ਰੋਜੈਕਟ- ਪੈਲੇਸ ਐਨਕਲੇਵ, ਪਿੰਡ ਅਗਵਾਰ ਗੁੱਜਰਾਂ-2, ਜਗਰਾਉ ਓਜ਼ੋਨ ਕਾਉਂਟੀ ਪਿੰਡ ਬੁੱਘੀਪੁਰਾ ਅਤੇ ਤਲਵੰਡੀ ਭਗੇਰੀਆਂ, ਮੋਗਾ; ਗ੍ਰੀਨ ਸਿਟੀ, ਪਿੰਡ ਘੱਲ ਕਲਾਂ ਅਤੇ ਢੱਟ, ਮੋਗਾ; ਓਜ਼ੋਨ ਕਾਉਂਟੀ ਐਕਸਟੈਂਸ਼ਨ-1, ਬੁੱਗੀਪੁਰੇ ਅਤੇ ਤਲਵੰਡੀ ਭਗੇਰੀਆ, ਮੋਗਾ; ਭੁਪਿੰਦਰਾ ਅਸਟੇਟ, ਪਿੰਡ ਵਿਰਕ ਅਤੇ ਪਾਰਕ ਐਵੇਨਿਊ, ਪਿੰਡ ਸੇਖਵਾਂ, ਤਹਿਸੀਲ ਜ਼ੀਰਾ ਸ਼ਾਮਲ ਹਨ।

Leave a Reply

Your email address will not be published. Required fields are marked *