ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਨਗਰ ਨਿਗਮ ਚੋਣਾਂ ਲਈ ਤਿਆਰ ਬਰ ਤਿਆਰ* : ਬੈਂਸ

Ludhiana Punjabi

DMT : ਲੁਧਿਆਣਾ : (13 ਅਕਤੂਬਰ 2023) : – ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰਾਂ ਨੇ ਹਿੱਸਾ ਲਿਆ।ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ  ਨਗਰ ਨਿਗਮ ਚੋਣਾਂ ਵਿੱਚ ਸਾਰੇ ਵਾਰਡਾਂ ਤੋ ਲੋਕ ਇਨਸਾਫ਼ ਪਾਰਟੀ ਨੇ ਆਪਣੇ ਆਗੂ  ਖੜੇ ਕਰਨ ਦਾ ਫੈਸਲਾ ਲਿਆ।ਇਸ ਮੌਕੇ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਸਾਰੇ ਵਾਰਡਾਂ ਵਿਚ  ਸਾਫ ਸੁਥਰੀ ਛਵੀ ਵਾਲੇ ਉਮੀਦਵਾਰ ਖੜੇ ਕਰੇਗੀ ਜਿਹੜੇ ਕਿ ਲੋਕਾਂ ਦਾ ਸਰਕਾਰੀ ਦਫ਼ਤਰਾਂ,ਨਗਰ ਨਿਗਮ ਵਿੱਚ ਕੰਮ ਕਰਵਾ ਸਕਣ ਉਹਨਾਂ ਨੂੰ ਚੋਣ ਮੈਦਾਨ ਵਿੱਚ ਖੜਾ ਕੀਤਾ ਜਾਵੇਗਾ।ਬੈਂਸ ਨੇ ਅੱਗੇ ਕਿਹਾ ਕਿ  ਸਰਕਾਰ ਬਦਲਣ ਦੇ18ਮਹੀਨੇ  ਬਾਅਦ ਵੀ ਅੱਜ ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤਖੋਰੀ ਕਈ ਗੁਣਾ ਵੱਧ ਚੁੱਕੀ ਹੈ।ਨਗਰ ਨਿਗਮ ਵਿੱਚ ਲੋਕ ਖੱਜਲ ਖੁਆਰ ਹੋ ਰਹੇ ਹਨ।ਅੱਜ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਲਾ ਹੈ।ਲੋਕ ਸਤਾਧਾਰੀ ਧਿਰ ਤੋ ਖੁਸ ਨਹੀਂ ਹਨ।ਜਿਸ ਬਦਲਾਵ ਨੂੰ ਲੈਕੇ  ਲੋਕਾਂ ਨੇ ਆਪ ਸਰਕਾਰ ਨੂੰ ਚੁਣਿਆ ਸੀ।ਅੱਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਉਹਨਾਂ ਕਿਹਾ ਕਿ ਦੂਜੇ ਪਾਸੇ 2022ਦੀਆਂ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ,ਅਕਾਲੀ,ਅਤੇ ਬੀਜੇਪੀ ਦੇ ਉਮੀਦਵਾਰ ਕਿਤੇ ਵੀ ਲੋਕਾਂ ਦਾ ਕੰਮ ਕਰਵਾਉਂਦੇ ਨਜ਼ਰ ਨਹੀਂ ਆਏ।ਉਹਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਵੀ ਬੇਸ਼ੱਕ ਹਾਰ ਗਏ।ਪਰ ਉਹ ਅੱਜ ਵੀ  ਲੋਕਾਂ ਪ੍ਰਤੀ ਆਪਣੀ ਡਿਊਟੀ ਪੂਰੀ  ਪ੍ਰਤੀਬੱਧਤਾ ਨਾਲ ਇਮਾਨਦਾਰੀ ਨਾਲ ਸੰਘਰਸ਼ੀਲ ਹੋ ਕੇ ਨਿਭਾ ਰਹੇ ਹਨ।ਬੈਂਸ ਨੇ ਕਿਹਾ ਕਿ 18ਮਹੀਨੇ ਦੇ ਸਮੇ ਵਿਚ ਸੱਤਾਧਾਰੀ ਪੱਖ ਦਾ ਅਸਲੀ ਚਿਹਰਾ ਅੱਜ ਲੋਕਾਂ ਸਾਹਮਣੇ ਆ ਗਿਆ ਹੈ।ਇਸ ਕਰਕੇ ਹੁਣ ਲੋਕਾਂ ਦਾ ਰੁਝਾਨ ਅੱਜ ਲੋਕ ਇਨਸਾਫ਼ ਪਾਰਟੀ ਵੱਲ ਜ਼ਿਆਦਾ ਹੈ।ਜਿਸ ਕਰਕੇ ਅੱਜ  ਲੋਕ ਇਨਸਾਫ਼ ਪਾਰਟੀ ਨੇ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਹੈ।ਇਸ ਮੌਕੇ ਸਾਬਕਾ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ, ਅਰਜਨ ਸਿੰਘ ਚੀਮਾ, ਕਾਲਾ ਲੋਹਾਰਾ, ਪ੍ਰਧਾਨ ਬਲਦੇਵ ਸਿੰਘ, ਰਣਧੀਰ ਸਿੰਘ ਸੀਬੀਆ, ਐਡਵੋਕੇਟ ਗੁਰਜੋਧ ਸਿੰਘ ਗਿੱਲ, ਸਿਕੰਦਰ ਸਿੰਘ ਪੰਨੂ, ਗੁਰਮੀਤ ਸਿੰਘ ਮੁੰਡੀਆਂ, ਜਸਪਾਲ ਸਿੰਘ ਰਿਐਤ, ਬਲਜੀਤ ਸਿੰਘ ਨੀਟੂ, ਪਵਨਦੀਪ ਸਿੰਘ ਮਦਾਨ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਰਾਜੇਸ਼ ਖੋਖਰ, ਹਰਪਾਲ ਸਿੰਘ ਕੋਹਲੀ, ਸਰਬਜੀਤ ਸਿੰਘ ਜਨਕਪੁਰੀ, ਮੋਹਨ ਸਿੰਘ, ਹਰਦੀਪ ਸਿੰਘ, ਰਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *