ਗੌਰਮਿੰਟ ਕਾਲਜ ਲੁਧਿਆਣਾ ਵਿੱਚ ਯੁਵਾ ਸੰਵਾਦ ਸੰਮੇਲਨ ਦੇ ਮੁੱਖ ਮਹਿਮਾਨ ਸੁਖਵਿੰਦਰ ਬਿੰਦਰਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ

Ludhiana Punjabi
  • ਨੌਜਵਾਨਾਂ ਦੀ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਅਜਿਹੇ ਸੰਮੇਲਨਾਂ ਦੀ ਬਹੁਤ ਲੋੜ : ਸੁਖਵਿੰਦਰ ਬਿੰਦਰਾ

DMT : ਲੁਧਿਆਣਾ : (06 ਅਗਸਤ 2023) : – ਅੱਜ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਗੌਰਮਿੰਟ ਕਾਲਜ ਵਿਖੇ “ਰਸਤਾ ਨਵੀਂ ਦੁਨੀਆ ਕਿ ਔਰ ਐਨਜੀਓ ਦੇ ਪ੍ਰਧਾਨ ਹਰਕੀਰਤ ਸਿੰਘ ਵਲੋਂ ਯੁਵਾ ਸੰਵਾਦ ਸੰਮੇਲਨ ਦਾ ਆਯੋਜਨ ਕੀਤਾ ਗਿਆ| ਇਸ ਸੰਮੇਲਨ ਵਿੱਚ ਕਈ ਹੁਨਰਮੰਦ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਸੀਨੀਅਰ ਯੁਵਾ ਨੇਤਾ ਸੁਖਵਿੰਦਰ ਸਿੰਘ ਬਿੰਦਰਾ (ਸਾਬਕਾ ਚੇਅਰਮੈਨ ਯੁਵਾ ਵਿਕਾਸ ਅਤੇ ਖੇਡ ਵਿਭਾਗ ਪੰਜਾਬ ਸਰਕਾਰ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਤਨਵੀਰ ਲਿਖਾਰੀ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 

ਇਸ ਦੌਰਾਨ ਐਨ ਐਸ ਐਸ ਦੇ ਇੰਚਾਰਜ ਮੈਡਮ ਗੀਤਾਂਜਲੀ ਯੁਵਾ ਸੰਵਾਦ  ਪ੍ਰੋਗਰਾਮ ਦੇ ਜੱਜ ਬਣੇ। ਉਨ੍ਹਾਂ ਨੇ 12 ਪ੍ਰਤੀਯੋਗੀਆਂ ਵਿਚੋਂ 3 ਪ੍ਰਤੀਯੋਗੀਆਂ ਨੂੰ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ। ਜੇਤੂ ਪ੍ਰਤੀਯੋਗੀਆਂ ਦੀਪਾਸ਼ੂ, ਪ੍ਰਿਅਨਸ਼ੀ,ਗੁਰਜੰਟ ਸਿੰਘ ਨੂੰ ਮੁੱਖ ਮਹਿਮਾਨ ਵਲੋਂ ਪੁਰਸਕਾਰ ਅਤੇ ਸਨਮਾਨਚਿੰਨ੍ਹ ਦਿੱਤਾ ਗਿਆ। ਇਸ ਮੌਕੇ ਅੰਜਲੀ ਥਾਪਰ ਅਤੇ ਸੁਖਦੀਪ ਕੌਰ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਐਨਜੀਓ ਟੀਮ ਵਲੋਂ ਸ਼ਿਵਮ ਅਤੇ ਚਾਂਦਨੀ ਮੌਜੂਦ ਰਹੇ। ਸੰਮੇਲਨ ਦੇ ਸਮੂਹ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।

   ਬਿੰਦਰਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ।  ਅੱਜ ਦੇ ਨੌਜਵਾਨ ਹਰ ਵਰਗ ਵਿੱਚ ਤਰੱਕੀ ਕਰ ਰਹੇ ਹਨ।  ਪਰ ਨਸ਼ਾ ਇੱਕ ਅਜਿਹਾ ਜ਼ਹਿਰ ਹੈ ਜੋ ਹੌਲੀ-ਹੌਲੀ ਨੌਜਵਾਨਾਂ ਨੂੰ ਦਿਮਾਗੀ ਤੋਰ ਤੇ ਖਤਮ ਕਰ ਰਿਹਾ ਹੈ। ਉਨ੍ਹਾਂ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ।  ਉਨ੍ਹਾਂ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਸਕੂਲ ਤੋਂ ਹੀ ਉਨ੍ਹਾਂ ਦੀ ਪ੍ਰਤਿਭਾ ਅੱਗੇ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ’ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Leave a Reply

Your email address will not be published. Required fields are marked *