ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ, ਉੱਘੇ ਗੀਤਕਾਰ ਬਾਬੂ ਸਿੰਘ ਮਾਨ ਅਤੇ ਸ਼ਮਸ਼ੇਰ ਸੰਧੂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸਬੰਧੀ ਪੁਸਤਕ ਬਾਵਾ ਨੇ ਭੇਂਟ ਕੀਤੀ

Ludhiana Punjabi
  • ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਸ਼੍ਰੀ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਉਡਾਣ ਸ਼ੁਰੂ ਕੀਤੀ ਜਾਵੇ- ਬਾਵਾ
  • 1 ਸਤੰਬਰ ਨੂੰ ਸੱਚਖੰਡ ਐਕਸਪ੍ਰੈੱਸ ਟਰੇਨ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਜੱਥਾ ਦੂਲੋ, ਦਾਖਾ, ਬਾਵਾ ਦੀ ਸਰਪ੍ਰਸਤੀ ਹੇਠ ਹੋਵੇਗਾ ਰਵਾਨਾ
  • ਬਾਵਾ ਨੇ ਉੱਘੇ ਗੀਤਕਾਰ ਜਗਦੇਵ ਮਾਨ ਅਤੇ ਜਗਦੀਪ ਗਿੱਲ ਨੂੰ ਸੰਘਰਸ਼ ਦੇ 45 ਸਾਲ ਪੁਸਤਕ ਭੇਂਟ ਕੀਤੀ

DMT : ਲੁਧਿਆਣਾ : (06 ਅਗਸਤ 2023) : – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਗਿੱਲ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿਚ ਵਿਸ਼ਵ ਪ੍ਰਸਿੱਧ ਲੋਕ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ, ਗੀਤਕਾਰ ਬਾਬੂ ਸਿੰਘ ਮਾਨ ਅਤੇ ਸ਼ਮਸ਼ੇਰ ਸਿੰਘ ਸੰਧੂ ਅਤੇ ਵਿਧਾਇਕ ਦੇਵ ਮਾਨ ਨਾਭਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸਬੰਧੀ ਪੁਸਤਕ ਭੇਂਟ ਕੀਤੀ।
  ਇਸ ਸਮੇਂ ਸ਼੍ਰੀ ਬਾਵਾ ਨੇ ਹੰਸ ਰਾਜ ਹੰਸ ਨਾਲ ਵਿਚਾਰਾਂ ਕਰਦੇ ਕਿਹਾ ਕਿ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਮਹਾਂਰਾਸ਼ਟਰ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਸ਼੍ਰੀ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਫਲਾਈਟ (ਉਡਾਣ) ਸ਼ੁਰੂ ਕੀਤੀ ਜਾਵੇ ਅਤੇ ਉਹਨਾਂ ਹਲਵਾਰਾ ਹਵਾਈ ਅੱਡੇ ਨੂੰ ਜਲਦ ਸੇਵਾ ਸ਼ੁਰੂ ਕਰਨ ਲਈ ਵੀ ਅਪੀਲ ਕੀਤੀ।
  ਇਸ ਸਮੇਂ ਬਾਵਾ ਨੇ ਦੱਸਿਆ ਕਿ 1 ਸਤੰਬਰ ਨੂੰ ਇਤਿਹਾਸਿਕ ਮਿਲਾਪ ਦਿਹਾੜੇ ‘ਤੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਲਈ ਜੱਥਾ ਸੱਚਖੰਡ ਐਕਸਪ੍ਰੈੱਸ ਟਰੇਨ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ।
  ਉਹਨਾਂ ਦੱਸਿਆ ਕਿ ਵਿਸ਼ਾਲ ਜੱਥਾ ਸਾਬਕਾ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਸਰਪ੍ਰਸਤ ਫਾਊਂਡੇਸ਼ਨ ਮਲਕੀਤ ਸਿੰਘ ਦਾਖਾ ਅਤੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਰਵਾਨਾ ਹੋਵੇਗਾ।
  ਇਸ ਸਮੇਂ ਸ਼੍ਰੀ ਬਾਵਾ ਨੇ ਗੁਰਭਜਨ ਸਿੰਘ ਗਿੱਲ ਦੇ ਗ੍ਰਹਿ ਵਿਖੇ ਉੱਘੇ ਗੀਤਕਾਰ ਜਗਦੇਵ ਸਿੰਘ ਮਾਨ ਅਤੇ ਜਗਦੀਪ ਸਿੰਘ ਗਿੱਲ (ਘੋਗਾ) ਨੂੰ ਸੰਘਰਸ਼ ਦੇ 45 ਸਾਲ ਪੁਸਤਕ ਭੇਂਟ ਕੀਤੀ। ਇਸ ਸਮੇਂ ਜਗਦੀਪ ਸਿੰਘ ਗਿੱਲ (ਘੋਗਾ) ਨੇ ਜਗਦੇਵ ਸਿੰਘ ਜੱਸੋਵਾਲ ਦੇ ਬਾਵਾ ਨਾਲ ਲੰਮਾ ਸਮਾਂ ਰਹੇ ਨਜ਼ਦੀਕੀ ਰਿਸ਼ਤੇ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜੱਸੋਵਾਲ ਸਾਡੇ ਦਿਲ, ਦਿਮਾਗ਼ ਅਤੇ ਸੋਚ ਵਿਚ ਹਮੇਸ਼ਾ ਵੱਸਦੇ ਰਹਿਣਗੇ।
  ਇਸ ਸਮੇਂ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ‘ਸ਼ਬਦ ਪ੍ਰਕਾਸ਼’ ਅਜਾਇਬ ਘਰ ਰਕਬਾ ਨੂੰ ਸੈਰ ਸਪਾਟਾ ਵਿਭਾਗ ਵੱਲੋਂ ਗੌਰਵਮਈ ਇਤਿਹਾਸ ਨਾਲ ਜੋੜਨ ਵਾਲੇ ਅਸਥਾਨਾਂ ਦੀ ਲੜੀ ਵਿਚ ਜੋੜੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲੇ ਅਤੇ ਉਹਨਾਂ ਦੇ ਗਿਆਨ ਵਿਚ ਵਾਧਾ ਹੋਵੇ।

Leave a Reply

Your email address will not be published. Required fields are marked *