ਜੀਵਨ ਨੂੰ ਸਹਿਜ, ਸ਼ਾਂਤੀ, ਸਹਿਣਸ਼ੀਲਤਾ ਦੇ ਗਹਿਣਿਆਂ ਨਾਲ ਸ਼ਿੰਗਾਰੋ ਅਤੇ ਪ੍ਰਮਾਤਮਾ ਭਗਤੀ ਦੇ ਰੰਗ ਵਿਚ ਰੰਗ ਕੇ ਸੁਖੀ ਜੀਵਨ ਦਾ ਅਨੰਦ ਲਵੋ- ਬਾਵਾ

Ludhiana Punjabi
  • ਚੜ੍ਹਦੀ ਸਵੇਰ ਅਖ਼ਬਾਰਾਂ ‘ਚ ਦੇਖਦੇ ਹਾਂ ਮਾਮੂਲੀ ਘਟਨਾਵਾਂ ਕਿਤੇ ਨਾ ਕਿਤੇ ਜਾਨਲੇਵਾ ਸਾਬਤ ਹੁੰਦੀਆਂ ਹਨ, ਜੋ ਸਾਰੇ ਦਿਨ ਦਾ ਸਹਿਜ ਗਵਾ ਦਿੰਦੀਆਂ ਹਨ

DMT : ਲੁਧਿਆਣਾ : (10 ਅਕਤੂਬਰ 2023) : –

ਅੱਜ ਸਮਾਜ ਅੰਦਰ ਖ਼ਤਮ ਹੋ ਰਹੀ ਸਹਿਜ, ਸ਼ਾਂਤੀ, ਸਹਿਣਸ਼ੀਲਤਾ ਸਾਡੇ ਘਰੇਲੂ ਅਤੇ ਸਮਾਜਿਕ ਦੁੱਖਾਂ ਦਾ ਕਾਰਨ ਬਣਦੇ ਹਨ। ਇਹ ਸ਼ਬਦ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਬਿਆਨ ਜਾਰੀ ਕਰਕੇ ਕਹੇ।

           ਬਾਵਾ ਨੇ ਕਿਹਾ ਕਿ ਲੋੜ ਹੈ ਜੀਵਨ ਨੂੰ ਸਹਿਜ, ਸ਼ਾਂਤੀ, ਸਹਿਣਸ਼ੀਲਤਾ, ਸਤਿਕਾਰ, ਨਿਮਰਤਾ ਦੇ ਗਹਿਣਿਆਂ ਨਾਲ ਸ਼ਿੰਗਾਰੀਏ। ਫਿਰ ਜੋ ਜੀਵਨ ਦਾ ਅਨੰਦ ਆਵੇਗਾ, ਉਹ ਵਿਲੱਖਣ ਹੋਵੇਗਾ। ਉਹਨਾਂ ਕਿਹਾ ਕਿ ਮੋਬਾਇਲ ਫੋਨਾਂ ਨੇ ਹਰ ਮਨੁੱਖ ਦੀ ਦਿਨ ਚਰੀਆਂ (ਦਿਨ ਦੇ ਪ੍ਰੋਗਰਾਮ) ਵਿਗਾੜ ਦਿੱਤੇ ਹਨ। ਸਵੇਰੇ ਉੱਠ ਕੇ, ਇਸ਼ਨਾਨ ਕਰਕੇ ਪ੍ਰਭੂ ਭਗਤੀ ਦੀ ਥਾਂ ਮੋਬਾਇਲ ਭਗਤੀ ਨੇ ਸਾਡਾ ਪਰਿਵਾਰਿਕ ਅਤੇ ਸਮਾਜਿਕ ਤਾਣਾ ਬਾਣਾ ਉਲਝਾ ਦਿੱਤਾ ਹੈ।

           ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਵੀ ਲੋਕਾਂ ਕੋਲ ਮੋਬਾਇਲ ਫ਼ੋਨ ਹਨ ਪਰ ਘੰਟੀ ਕਿਸੇ ਖ਼ਾਸ ਕੰਮ ਲਈ ਵੱਜਦੀ ਹੈ ਜਾਂ ਘੰਟੀ ਮਾਰੀ ਜਾਂਦੀ ਹੈ। ਕੰਮਾਂ ‘ਤੇ ਮੋਬਾਇਲ ਦੀ ਵਰਤੋਂ ਨਹੀਂ ਹੁੰਦੀ ਪਰ ਸਾਡੇ ਦਫ਼ਤਰਾਂ, ਗੱਡੀਆਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ‘ਤੇ ਵੀ ਮੋਬਾਇਲ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਕੋਈ ਐਮਰਜੈਂਸੀ ਹੋਵੇ ਪਰ ਹਰ ਗੱਲ ਹਵਾਈ ਹੁੰਦੀ ਹੈ ਜਿਸ ਦਾ ਸਾਰਥਿਕ ਮਤਲਬ ਨਹੀਂ ਹੁੰਦਾ। ਕਈ ਵਾਰ ਇਹ ਅਣਗਹਿਲੀਆਂ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਅਸੀਂ ਅਫ਼ਸੋਸ ਕਰਨ ਗਏ ਕਹਿੰਦੇ ਹਾਂ ਇਸੇ ਤਰ੍ਹਾਂ ਹੀ ਲਿਖਿਆ ਸੀ ਪਰ ਅਸੀਂ ਵੱਡੀਆਂ ਅਣਗਹਿਲੀਆਂ ਕਰਕੇ ਆਪਣੇ ਲੇਖ ਆਪ ਨਹੀਂ ਲਿਖ ਰਹੇ। ਜਰਾ ਸੋਚੀਏ, ਵਿਚਾਰੀਏ ਅਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ।

Leave a Reply

Your email address will not be published. Required fields are marked *