ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ’ਭਾਰਤ ਦੇ ਉੱਘੇ ਵੈਟਨਰੀ’ ਸਨਮਾਨ ਨਾਲ ਸਨਮਾਨਿਤ

Ludhiana Punjabi

DMT : ਲੁਧਿਆਣਾ : (14 ਮਈ 2023) : – ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੂੰ ਵੈਟਨਰੀ ਕਾਊਂਸਲ ਆਫ ਇੰਡੀਆ ਵੱਲੋਂ ਭਾਰਤ ਦੇ ਉੱਘੇ ਵੈਟਨਰੀ ਪੇਸ਼ੇਵਰ ਦੇ ਸਨਮਾਨ ਨਾਲ ਨਿਵਾਜਿਆ ਗਿਆ। ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕੌਮੀ ਪੱਧਰ ’ਤੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸ਼੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਉਨ੍ਹਾਂ ਨੂੰ ਡਾ. ਉਮੇਸ਼ ਚੰਦਰ, ਪ੍ਰਧਾਨ, ਵੈਟਨਰੀ ਕਾਊਂਸਲ ਆਫ ਇੰਡੀਆ, ਡਾ. ਸੰਜੀਵ ਕੁਮਾਰ ਬਾਲਿਆਨ, ਕੇਂਦਰੀ ਰਾਜ ਮੰਤਰੀ, ਡਾ. ਬੀ. ਐਨ. ਤਿ੍ਰਪਾਠੀ, ਉਪ – ਮਹਾਂ ਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਡਾ. ਅਭਿਜੀਤ ਮਿਤਰਾ, ਪਸ਼ੂ ਪਾਲਣ ਕਮਿਸ਼ਨਰ, ਭਾਰਤ ਸਰਕਾਰ ਦੀ ਮੌਜੂਦਗੀ ਵਿੱਚ ਇਹ ਸਨਮਾਨ ਦਿੱਤਾ।

ਪਹਿਲੀ ਵਾਰ ਆਯੋਜਿਤ ਕੀਤੇ ਗਏ ਇਸ ਰਾਸ਼ਟਰੀ ਪੱਧਰ ਦੇ ਵੱਡੇ ਸਮਾਰੋਹ ਵਿਚ ਦੇਸ਼ ਭਰ ਤੋਂ 1200 ਵੈਟਨਰੀ ਪੇਸ਼ੇਵਰਾਂ ਨੇ ਹਿੱਸਾ ਲਿਆ। ਵਿਸ਼ਵ ਵੈਟਨਰੀ ਦਿਵਸ ਦੇ ਸੰਦਰਭ ਵਿੱਚ ਕੀਤੇ ਗਏ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜਾਨਵਰਾਂ ਅਤੇ ਮਨੁੱਖੀ ਸਿਹਤ ਲਈ ਕਾਰਜਸ਼ੀਲ ਵੈਟਨਰੀ ਪੇਸ਼ੇਵਰਾਂ ਦੀ ਭੂਮਿਕਾ ਨੂੰ ਪਛਾਨਣਾ ਸੀ। ਇਸ ਸਾਲ ਦੇ ਵਿਸ਼ਵ ਵੈਟਨਰੀ ਦਿਵਸ ਦਾ ਵਿਸ਼ਾ ’ਵੈਟਨਰੀ ਪੇਸ਼ੇ ਵਿੱਚ ਵਿਭਿੰਨਤਾ, ਸਮਾਨਤਾ ਅਤੇ ਸਾਂਝ ਨੂੰ ਉਤਸਾਹਿਤ ਕਰਨਾ’ ਸੀ। ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਆਯੋਜਿਤ ’ਇੱਕ ਸਿਹਤ, ਜੰਗਲੀ ਜੀਵ ਸੁਰੱਖਿਆ ਅਤੇ ਪ੍ਰਬੰਧਨ ਲਈ ਵੈਟਨਰੀ ਯੋਗਦਾਨ ਅਤੇ ਭਾਰਤੀ ਫੌਜ ਵਿੱਚ ਵੈਟਨਰੀ ਡਾਕਟਰਾਂ ਦੀ ਭੂਮਿਕਾ ਵਿਸੇ ਬਾਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ। ਡਾ. ਇੰਦਰਜੀਤ ਸਿੰਘ ਨੇ ਆਪਣੇ ਇਸ ਸਨਮਾਨ ਨੂੰ ਸਾਰੇ ਵੈਟਨਰੀ ਭਾਈਚਾਰੇ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਦਾ ਜਿਕਰਯੋਗ ਯੋਗਦਾਨ ਹੈ ਕਿਉਂਕਿ ਉਹ ਇਨ੍ਹਾਂ ਦੋਵਾਂ ਅਦਾਰਿਆਂ ਨਾਲ ਗਹਿਰੇ ਤੌਰ ’ਤੇ ਜੁੜੇ ਹੋਏ ਹਨ।

Leave a Reply

Your email address will not be published. Required fields are marked *