ਡੀ.ਬੀ.ਈ.ਈ. ਵਲੋਂ ਭਲਕੇ ਜੀ.ਐਨ.ਈ. ਕਾਲਜ ਵਿਖੇ ‘ਪੰਜਾਬ-100 ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

Ludhiana Punjabi
  • ਲੋੜਵੰਦ 100 ਲੜਕੀਆਂ ਨੂੰ ਮੁਫ਼ਤ ਕੋਚਿੰਗ ਲਈ ਚੁਣਿਆ, ਜਿਨ੍ਹਾਂ ਦਾ ਦੇਸ਼ ਦੇ ਚੋਟੀ ਦੇ ਬਿਜਨਸ ਸਕੂਲਾਂ ‘ਚ ਜਾਣ ਦਾ ਸੀ ਸੁਪਨਾ

DMT : ਲੁਧਿਆਣਾ : (09 ਜੂਨ 2023) : – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੀ ਅਗਵਾਈ ਵਿੱਚ ਪਰਿਆਸ ਸਮਾਜਿਕ ਸੰਸਥਾ ਵੱਲੋਂ ‘Punjab100: Women-Led Empowerment’ ਤਹਿਤ ਪੰਜਾਬ ਦੀਆਂ ਕਮਜ਼ੋਰ ਵਰਗ ਦੀਆਂ 100 ਲੜਕੀਆਂ ਨੂੰ CAT/IIMs ਲਈ ਮੁਫਤ ਕੋਚਿੰਗ ਦੇਣ ਹਿੱਤ ਚੁਣਿਆ ਗਿਆ ਹੈ ਜੋ IIMs ਅਤੇ ਦੇਸ਼ ਦੇ ਚੋਟੀ ਦੇ ਬਿਜ਼ਨਸ ਸਕੂਲਾਂ ਵਿੱਚ ਜਾਣ ਦਾ ਸੁਪਨਾ ਦੇਖਿਆ ਸੀ।

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਆਡੋਟੇਰੀਅਮ ਲੁਧਿਆਣਾ ਵਿਖੇ ਭਲਕੇ 10 ਜੂਨ ਨੂੰ ਇਨ੍ਹਾਂ ਚੋਣਵੀਆਂ ਲੜਕੀਆਂ ਨੂੰ ਉਤਸਾਹਿਤ ਕਰਨ ਲਈ ਓਰੀਐਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਭਾਰਤੀ ਬਾਲਾਕ੍ਰਿਸ਼ਨਨ (Cuontry Head & Director, Shopify India & SEA) ਅਤੇ ਮਨਦੀਪ ਕੌਰ ਟਾਂਗਰਾ (CEO, SIMBA QUARTZ)  ਅਤੇ ਮਿਸ ਸੁਖਮਨ ਮਾਨ (PCS Allied)  ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਦਿਲਚਸਪੀ ਰੱਖਣ ਵਾਲੇ ਫੈਕਲਟੀ ਮੈੈਂਬਰਾਂ, ਕਾਲਜ ਪ੍ਰਿੰਸੀਪਲਾਂ, ਸਮਾਜਿਕ ਵਰਕਰਾਂ ਅਤੇ ਉਦਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਲ੍ਹ ਸਵੇਰੇ 11:00 ਵਜੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਆਡੋਟੇਰੀਅਮ ਵਿਖੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।

Leave a Reply

Your email address will not be published. Required fields are marked *