ਪਕੇ  ਡਾਕਟਰਾਂ ਦੇ ਜਾਣ ਨਾਲ ਡਗਮਗਾ ਰਹੇ ਮੁਹੱਲਾ ਕਲੀਨਿਕਾਂ ਦਾ ਪਕੇ ਤੌਰ ਤੇ ਪਵੇਗਾ ਭੋਗ – ਬੈਂਸ

Ludhiana Punjabi

DMT : ਲੁਧਿਆਣਾ : (17 ਜੂਨ 2023) : – ਆਮ ਆਦਮੀ ਕਲੀਨਿਕ ਵਿੱਚ 42 ਤਰ੍ਹਾਂ ਦੇ ਟੈਸਟ ਅਤੇ 90 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮਿਲਣ ਦੇ ਵੱਡੇ ਵੱਡੇ ਬੋਰਡ ਅਤੇ ਇਸ਼ਤਿਹਾਰ ਦੇਣ ਵਾਲੀ ਭਗਵੰਤ ਮਾਨ ਸਰਕਾਰ ਜਿਥੇ ਪੰਜਾਬ ਦੀ ਜਨਤਾ ਨਾਲ ਥੋਖਾ ਕਰ ਰਹੀ ਹੈ ਉਥੇ ਹੀ ਪੀ. ਐਚ. ਸੀ ਤੋਂ ਬਣੇ ਆਮ ਆਦਮੀ ਕਲੀਨਿਕ ਵਿੱਚੋ  ਰੇਗਲੁਰ ਡਾਕਟਰ ਹਟਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੀ ਹੈ।ਜੋਂ ਕਿ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਵਲੋ ਲਿਤੇ ਜਾ ਰਹੇ ਗ਼ਲਤ  ਫੈਸਲਿਆਂ ਉਤੇ  ਬੋਲਦੇ ਕਹੇ।ਉਹਨਾਂ ਕਿਹਾ ਕਿ ਪੀ.ਐਚ.ਸੀ ਤੋਂ ਬਣੇ ਆਮ ਆਦਮੀ ਕਲੀਨਿਕ ਵਿੱਚ ਕਈ ਸਾਲਾਂ ਤੋਂ ਰੈਗੂਲਰ ਡਾਕਟਰ ਆਪਣੀ ਸੇਵਾਵਾਂ ਦੇ ਰਹੇ ਸਨ।ਅਤੇ ਇਹਨਾਂ ਡਾਕਟਰਾਂ ਦਾ ਲੋਕਾਂ ਦੇ ਨਾਲ ਰਾਫਤਾ ਵੀ ਚੰਗਾ ਸੀ ਅਤੇ ਇਹਨਾਂ  ਡਾਕਟਰਾਂ ਨੂੰ ਸੈਂਟਰ ਚਲਾਉਣ ਦਾ  ਤਜਰਬਾ ਵੀ ਸੀ।ਪਰ ਆਮ ਆਦਮੀ ਪਾਰਟੀ ਵਲੋ ਹੁਣ ਰੈਗੂਲਰ ਡਾਕਟਰਾਂ ਨੂੰ ਹਟਾ ਕੇ ਕੱਚੇ ਅਤੇ ਅਨਟਰੇਡ  ਡਾਕਟਰਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਲਗਾਈਆ ਜਾ ਰਿਹਾ ਹੈ।ਪੰਜਾਬ ਸਰਕਾਰ ਦੇ ਇਸ ਗਲਤ ਫੈਸਲੇ ਦਾ ਡਾਕਟਰਾਂ ਵਲੋ ਵਿਰੌਧ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਅਜਿਹੇ ਗ਼ਲਤ ਫੈਸਲੇ ਲੈਕੇ ਜਿੱਥੇ  ਰੈਗੂਲਰ ਡਾਕਟਰਾਂ ਦੀ ਪੋਸਟ ਖਤਮ ਕਰ ਰਹੀ ਹੈ।ਉਥੇ ਹੀ ਅਨਟਰੇਡ ਡਾਕਟਰਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਲੱਗਾ ਕੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੀ ਹੈ।ਬੈਂਸ ਨੇ ਕਿਹਾ  ਕਿ ਅੱਜ ਆਮ ਆਦਮੀ ਪਾਰਟੀ ਝੂਠੀ ਵਾਹ ਵਾਹੀ ਲੁੱਟਣ ਲਈ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਕਰ ਰਹੀ ਹੈ।ਇਸ ਸਿਰਫ ਇਸ਼ਤਿਹਾਰਾਂ ਦੀ ਪਾਰਟੀ ਹੈ।ਅੱਜ ਆਮ ਆਦਮੀ ਪਾਰਟੀ ਵਲੋ ਝੂਠੀ ਵਾਹ ਵਾਹੀ ਲੁੱਟਣ ਖਤਿਰ ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ।ਪਰ ਇਹਨਾਂ ਮੁਹੱਲਾ ਕਲੀਨਿਕਾ ਦੀ ਸੱਚਾਈ ਵੀ ਲੋਕਾਂ ਕੋਲੋ ਛੁਪੀ ਨਹੀਂ।ਅੱਜ ਮੁਹੱਲਾ ਕਲੀਨਿਕਾ ਵਿੱਚ ਨਾ ਮਾਤਰ ਦੀਆ ਦਵਾਇਆ ਅਨਟਰੇਡ ਡਾਕਟਰਾਂ ਵਲੋ ਦਿੱਤੀਆ ਜਾ ਰਹੀਆ ਹਨ।ਪੱਕੇ ਡਾਕਟਰਾਂ ਦੇ ਜਾਣ ਨਾਲ ਆਉਣ ਵਾਲੇ ਸਮੇਂ ਵਿੱਚ  ਇਹ ਅਨਟਰੇਡ ਡਾਕਟਰ ਹੀ ਮੁਹੱਲਾ ਕਲੀਨਿਕਾਂ ਦਾ ਭੋਗ ਪਾਉਣ ਵਿੱਚ ਆਪਣਾ ਯੋਗਦਾਨ  ਪਾਉਣਗੇ।

Leave a Reply

Your email address will not be published. Required fields are marked *