ਪ੍ਰਿੰਸੀਪਲ ਹਰਨੇਕ ਸਿੰਘ ਕੈਲੇ ਤੇ ਕਾਮਰੇਡ ਤਰਲੋਚਨ ਸਿੰਘ ਰਾਏਕੋਟ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੇਖਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

Ludhiana Punjabi

DMT : ਲੁਧਿਆਣਾ : (19 ਜੁਲਾਈ 2023) : – ਪੰਜਾਬੀ ਲੇਖਕ ਪ੍ਰਿੰਸੀਪਲ ਹਰਨੇਕ ਸਿੰਘ ਕੈਲੇ ਤੇ ਕਾਮਰੇਡ ਤਰਲੋਚਨ ਸਿੰਘ ਰਾਏਕੋਟ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬੀ ਮਿੰਨੀ ਕਹਾਣੀ ਦੇ ਨਾਮਵਰ ਸਿਰਜਕ ਤੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਹਰਨੇਕ ਸਿੰਘ ਕੈਲੇ ਨੇ ਗੁਰੂ ਸਰ ਸਧਾਰ ਸਿੱਖਿਆ ਸੰਸਥਾਵਾਂ ਵਿੱਚ ਸਾਰੀ ਉਮਰ ਸੇਵਾ ਨਿਭਾਈ ਅਤੇ ਇਸੇ ਪਿੰਡ ਵਿੱਚ ਹੀ ਆਖਰੀ ਸਵਾਸ ਲਏ। ਉਹ ਸਹਿਜ ਭਾਵੀ ਸਿਰਜਕ ਸਨ।
ਦੂਸਰੇ ਲੇਖਕ ਤੇ ਪੰਜਾਬੀ ਕਵੀ ਕਾਮਰੇਡ ਤਰਲੋਚਨ ਸਿੰਘ ਰਾਏਕੋਟ ਵੀ ਲੋਕ ਪੱਖੀ ਲਿਖਤਾਂ ਦੇ ਸਿਰਜਕ ਸਨ। ਦੋਵੇਂ ਲੇਖਕ ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਮੈਂਬਰ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ,ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਰਾਜਦੀਪ ਸਿੰਘ ਤੂਰ, ਪ੍ਰਭਜੋਤ ਸਿੰਘ ਸੋਹੀ, ਡਾਃ ਚਰਨਕੰਵਲ ਸਿੰਘ, ਸਹਿਜਪ੍ਰੀਤ  ਸਿੰਘ ਮਾਂਗਟ, ਕੇ ਸਾਧੂ ਸਿੰਘ, ਗੁਰਚਰਨ ਕੌਰ ਕੋਚਰ, ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਸਿੰਘ ਜੌੜਾ,ਸਾਹਿੱਤ ਪ੍ਰੇਮੀ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ “ਦਾਦ”, ਕਰਮਜੀਤ ਸਿੰਘ ਗਰੇਵਾਲ (ਲਲਤੋਂ) ,ਸੰਗੀਤ ਦਰਪਨ ਮਾਸਿਕ ਪੱਤਰ ਦੇ ਮੁੱਖ ਸੰਪਾਦਕ ਤਰਨਜੀਤ ਸਿੰਘ ਕਿੰਨੜਾ ਨੇ ਵੀ ਇਨ੍ਹਾਂ ਦੋਹੀਂ ਲੇਖਕਾਂ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *