ਪੰਜ-ਆਬ ਸਭਿਆਚਾਰਕ ਕਲੱਬ ਵੱਲੋਂ ਇਸ਼ਮੀਤ ਅਕੈਡਮੀ ‘ਚ ਗਿੱਧਾ ਅਤੇ ਭੰਗੜੇ ਦਾ ਮੇਲਾ ਵੱਖਰੀ ਛਾਪ ਛੱਡ ਗਿਆ

Ludhiana Punjabi
  • ਕਲੱਬ ਵੱਲੋਂ ਪੰਜਾਬੀ ਸਭਿਆਚਾਰ ਦਾ ਅੰਗ ਗਿੱਧਾ ਅਤੇ ਭੰਗੜਾ ਨੂੰ ਸਾਂਭਣ ਦਾ ਉਪਰਾਲਾ ਸ਼ਲਾਘਾਯੋਗ- ਬਾਵਾ, ਦਾਖਾ

DMT : ਲੁਧਿਆਣਾ : (05 ਜੁਲਾਈ 2023) : – ਪੰਜ-ਆਬ ਸਭਿਆਚਾਰਕ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਸੈਣੀ, ਚੇਅਰਮੈਨ ਤਿਰਲੋਚਣ ਸਿੰਘ, ਵਾਈਸ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਪ੍ਰਿਯਾ ਲੋਟੇ, ਅਵਨਿੰਦਰ ਸਿੰਘ, ਮਨਦੀਪ ਸਿੰਘ ਦੀ ਟੀਮ ਨੇ ਜੋ ਸਿਰ ਜੋੜ ਕੇ ਮੇਲੇ ਦੇ ਪ੍ਰਬੰਧ ਕੀਤੇ ਉਹ ਖ਼ੂਬਸੂਰਤ ਸਨ। ਇਸ ਮੇਲੇ ਦੇ ਵਿਸ਼ੇਸ਼ ਸਹਿਯੋਗੀ ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਦੇ ਅਹੁਦੇਦਾਰ ਸਨ। ਇਸ ਸਮੇਂ ਮੁੱਖ ਮਹਿਮਾਨ ਦੇ ਰੂਪ ਵਿਚ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਓ.ਬੀ.ਸੀ. ਵਿਭਾਗ ਪੰਜਾਬ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਸਨ।

                        ਇਸ ਸਮੇਂ ਬੋਲਦੇ ਬਾਵਾ ਅਤੇ ਦਾਖਾ ਨੇ ਕਿਹਾ ਕਿ ਸ. ਸੈਣੀ ਅਤੇ ਉਹਨਾਂ ਦੀ ਸਾਥੀ ਟੀਮ ਵੱਲੋਂ ਭੰਗੜਾ ਅਤੇ ਗਿੱਦੇ ਦੀ ਤਿਆਰੀ ਸਮੇਂ ਕੀਤੀ ਮਿਹਨਤ ਅੱਜ ਇਸ਼ਮੀਤ ਅਕੈਡਮੀ ਵਿਖੇ ਸਟੇਜ ‘ਤੇ ਵਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚੋਂ ਭੰਗੜਾ ਗਿੱਧਾ ਗੁੰਮ ਹੁੰਦਾ ਜਾ ਰਿਹਾ ਹੈ ਜਦਕਿ ਕੈਨੇਡਾ ਅਮਰੀਕਾ ਵਿਚ ਵਿਆਹ ਸ਼ਾਦੀਆਂ ਸਮੇਂ ਮੇਲੇ ਲਗਾ ਕੇ ਇਸ ਨੂੰ ਸਾਂਭਿਆ ਜਾ ਰਿਹਾ ਹੈ।

                        ਇਸ ਸਮੇਂ ਮੰਗੂ ਢੋਲੀ ਉਸਤਾਦ, ਸਟੇਜ ਸਕੱਤਰ ਕੁਲਵੀਰ ਸਿੰਘ ਕਲੇਰ, ਪੁਨੀਤ ਵਰਮਾ, ਮਲਕੀਤ ਮੰਗਾਂ, ਹੈਪੀ ਡੋਲਰ, ਰਾਜੀਵ, ਵਿਸ਼ਾਲ, ਕਵਲਜੀਤ ਸਿੰਘ ਸੈਣੀ, ਕਵਲਜੀਤ ਸਿੰਘ ਘੜਿਆਲ, ਜਸਦੀਪ ਸਿੰਘ ਦੀਪਾ, ਅਮਰਪਾਲ ਸਿੰਘ, ਗੁਰਕੀਰਤ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਵੀਰ ਸਿੰਘ ਮੋਹਾਲੀ, ਬਾਬਾ ਪਨੇਸਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *