ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੁਸਤਕ ਵਿਮੋਚਨ ਸਮਾਰੋਹ ਦਾ ਆਯੋਜਨ

Ludhiana Punjabi

DMT : ਲੁਧਿਆਣਾ : (05 ਜੁਲਾਈ 2023) : – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਅੱਜ ਮਿਸਿਜ਼ ਰਾਧਿਕਾ ਜੈਤਵਾਨੀ ਦੀ ਲਿਖੀ ਪੁਸਤਕ “ਦਾ ਪਰਲ ਆਫ਼ ਲੁਧਿਆਣਾ” ਰਿਲੀਜ਼ ਕੀਤੀ ਗਈ। ਇਸ ਮੌਕੇ ਸ਼੍ਰੀਮਤੀ ਰਾਧਿਕਾ ਜੈਤਵਾਨੀ ਉਹਨਾਂ ਦੇ ਪਤੀ ਸ਼੍ਰੀ ਵਿਜੈ ਜੈਤਵਾਨੀ ਜੀ ਦੇ ਕਾਲਜ ਪਹੁੰਚਣ ‘ਤੇ  ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਅਤੇ ਕਾਲਜ  ਦੇ ਕਾਰਜਕਾਰੀ ਪ੍ਰਿਸੀਪਲ ਮੈਡਮ ਜਸਪਾਲ ਕੌਰ ਨੇ ਹਾਰਦਿਕ ਜੀ ਆਇਆ ਕਿਹਾ  ।ਇਹ ਪੁਸਤਕ ਲੇਖਿਕਾ ਨੇ ਆਪਣੇ ਪਿਤਾ ਸ਼੍ਰੀ ਜਗਦੀਸ਼ ਲਾਲ ਬਹਿਲ ਜੀ ਦੇ ਜੀਵਨ ਨੂੰ ਆਧਾਰ ਬਣਾ ਕੇ ਲਿਖੀ ਹੈ ਜਿਹੜੇ ਕਿ ਲੁਧਿਆਣਾ ਸ਼ਹਿਰ ਦੇ  ਸਮਾਜ ਸੇਵੀ ਹਸਤੀ, ਉੱਘੇ ਉਦਯੋਗਪਤੀ ਅਤੇ ਮਹਾਨ ਪਰਉਪਕਾਰੀ ਸਨ, ਜਿਨ੍ਹਾਂ ਦਾ ਲੁਧਿਆਣਾ ਸ਼ਹਿਰ  ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ । ਸ੍ਰ. ਰਣਜੋਧ ਸਿੰਘ ਨੇ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਪੁਸਤਕ ਨੂੰ ਪੜ੍ਹ ਕੇ ਲੁਧਿਆਣਾ ਸ਼ਹਿਰ ਦੇ ਪੁਰਾਤਨ ਸਮੇਂ ਦਾ ਇਤਿਹਾਸ ਤਸਵੀਰਾਂ ਸਮੇਤ  ਪਤਾ ਲਗਦਾ ਹੈ,ਇਹ ਪੁਸਤਕ ਜਾਣਕਾਰੀ ਦਾ ਮਹਾਨ ਸੋਮਾ ਹੈ। ਮਿਸਿਜ਼ ਰਾਧਿਕਾ ਨੇ  ਇਸ ਪੁਸਤਕ ਬਾਰੇ ਆਪਣੇ ਵਿਚਾਰ  ਪੇਸ਼ ਕਰਦੇ ਕਿਹਾ ਕਿ  ਇਹ ਪੁਸਤਕ ਮੇਰੇ ਪਾਪਾ ਜੀ ਦੇ ਜੀਵਨ  ਵਿੱਚ ਵਾਪਰੀਆਂ ਘਟਨਾਵਾਂ ਉਪਰ ਅਧਾਰਿਤ ਹੈ,ਜਿਸ ਵਿੱਚ ਉਹਨਾਂ ਦੁਆਰਾ ਕੀਤੀ ਮਿਹਨਤ ਤੇ ਘਾਲਣਾ ਦਾ ਇਤਿਹਾਸ ਹੈ। ਮੈਡਮ ਸੰਧੂ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਅੱਜ ਇਸ ਪੁਸਤਕ ਦੇ ਰਿਲੀਜ਼ ਹੋਣ ‘ਤੇ ਸਾਰੇ ਜੈਤਵਾਨੀ ਪਰਿਵਾਰ ਨੂੰ ਵਧਾਈ ਦਿੱਤੀ।ਇਸ ਮੌਕੇ  ਕਾਲਜ ਦੇ ਸਾਬਕਾ  ਪ੍ਰਿੰਸੀਪਲ ਡਾ. ਨਰਿੰਦਰ ਕੌਰ ਸੰਧੂ,ਬਹਿਲ ਪਰਿਵਾਰ ਦੇ ਮੈਂਬਰ ਸਹਿਬਾਨ ਉਹਨਾਂ ਦੇ ਕਰੀਬੀ ਮਿੱਤਰ ਅਤੇ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਸਮਾਗਮ ਵਿੱਚ ਪਹੁੰਚੇ।  ਅੰਤ  ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਜਸਪਾਲ ਕੌਰ  ਨੇ ਸਾਰੇ ਜੈਤਵਾਨੀ  ਪਰਿਵਾਰ ਨੂੰ ਵਧਾਈ ਦਿੱਤੀ ਤੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *